ਜਲੰਧਰ, 29 ਮਾਰਚ (ਐੱਮ. ਐੱਸ. ਲੋਹੀਆ)-ਲੋਕ ਭਲਾਈ ਕਾਰਜਾਂ ਅਤੇ ਸਿਹਤ ਦੇ ਖ਼ੇਤਰ 'ਚ ਚੰਗੀ ਕਾਰਗੁਜ਼ਾਰੀ ਕਰਨ ਵਾਲੀ, ਆਕਸਫੋਰਡ ਹਸਪਤਾਲ, ਜਲੰਧਰ ਦੀ ਮੈਨੇਜਿੰਗ ਡਾਇਰੈਕਟਰ ਡਾ. ਜਸਬੀਰ ਕੌਰ ਗਿੱਲ ਦੇ ਚੰਗੇ ਸਮਾਜ ਦੀ ਉਸਾਰੀ 'ਚ ਪਾਏ ਜਾ ਰਹੇ ਉਨ੍ਹਾਂ ਦੇ ਸ਼ਲਾਘਾਯੋਗ ਯੋਗਦਾਨ ਕਰਕੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵਲੋਂ ਦਿੱਲੀ 'ਚ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇੱਥੇ ਇਹ ਵੀ ਵਰਨਣਯੋਗ ਹੈ ਕਿ ਡਾ. ਜਸਬੀਰ ਕੌਰ ਗਿੱਲ ਭਾਰਤ ਦੀਆਂ ਉਨ੍ਹਾਂ ਹੋਣਹਾਰ ਔਰਤਾਂ 'ਚੋਂ ਇਕ ਹਨ ਜਿਨ੍ਹਾਂ ਨੇ ਗਦਰ ਅੰਦੋਲਨ ਦੇ ਉੱਪਰ ਪੀ.ਐੱਚ.ਡੀ. ਕਰਨ ਤੋਂ ਬਾਅਦ ਆਪਣਾ ਜ਼ਿਆਦਾਤਰ ਸਮਾਂ ਸਮਾਜ ਭਲਾਈ ਦੇ ਕੰਮਾਂ 'ਚ ਲਗਾਇਆ | ਇਸ ਤਹਿਤ ਉਨ੍ਹਾਂ ਵਲੋਂ ਔਕਸਫੋਰਡ ਹਸਪਤਾਲ ਤੋਂ ਇਲਾਵਾ ਜਲੰਧਰ 'ਚ ਇਕ ਨਿਵੇਕਲਾ ਉਪਰਾਲਾ ਕਰਦੇ ਹੋਏ, ਜਨਤਾ ਚੈਰੀਟੇਬਲ ਹਸਪਤਾਲ ਅਤੇ ਇਕ ਸਕੈਨਿੰਗ ਸੈਂਟਰ ਵੀ ਚਲਾਇਆ ਜਾ ਰਿਹਾ ਹੈ, ਜਿਸ 'ਚ ਬਹੁਤ ਹੀ ਘੱਟ ਕੀਮਤ ਉੱਤੇ ਆਮ ਲੋਕਾਂ ਨੂੰ ਮਿਆਰੀ ਇਲਾਜ ਦੀ ਸਹੂਲਤ ਦਿੱਤੀ ਜਾ ਰਿਹਾ ਹੈ | ਸ਼ਹੀਦ ਬੰਤਾ ਸਿੰਘ ਸੰਘਵਾਲ ਦੀ ਪੋਤੀ ਹੋਣ ਦੇ ਨਾਤੇ ਡਾ. ਜਸਬੀਰ ਕੌਰ ਗਿੱਲ ਵਲੋਂ ਉਨ੍ਹਾਂ ਦੇ ਨਾਮ ਨੂੰ ਰੌਸ਼ਨ ਕਰਦੇ ਹੋਏ, ਸ਼ਹੀਦ ਬੰਤਾ ਸਿੰਘ ਸੰਘਵਾਲ ਵੈਲਫ਼ੇਅਰ ਟਰੱਸਟ ਚਲਾਈ ਜਾ ਰਹੀ ਹੈ | ਡਾ. ਜਸਬੀਰ ਕੌਰ ਗਿੱਲ ਨੇ ਆਪਣੇ ਨਿਵੇਕਲੇ ਕਰਜਾਂ ਕਰਕੇ ਨਾ ਹੀ ਜਲੰਧਰ ਸ਼ਹਿਰ ਦਾ ਬਲਕਿ ਪੂਰੇ ਪੰਜਾਬ ਦਾ ਨਾਮ ਵੀ ਰੌਸ਼ਨ ਕੀਤਾ ਹੈ |
ਆਕਸਫੋਰਡ ਹਸਪਤਾਲ ਦੀ ਮੈਨੇਜਿੰਗ ਡਾਇਰੈਕਟਰ ਦਾ ਲੋਕ ਸਭਾ ਸਪੀਕਰ ਵਲੋਂ ਸਨਮਾਨ
ਅਜੀਤ ਡੈਸਕ
30-03-2026