18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਲਹਿੰਦੇ ਪੰਜਾਬ ਦੇ ਗ੍ਰਹਿ ਵਿਭਾਗ 'ਚ ਕੀਤੀ ਗਈ ਖ਼ਾਲਸਾ ਸਾਜਨਾ ਦਿਵਸ ਦੀਆਂ ਤਿਆਰੀਆਂ ਸੰਬੰਧੀ ਉੱਚ-ਪੱਧਰੀ ਬੈਠਕ <br/>

ਅਜੀਤ ਡੈਸਕ 31-03-2026

ਅੰਮਿ੍ਤਸਰ, 30 ਮਾਰਚ (ਸੁਰਿੰਦਰ ਕੋਛੜ)-ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.), ਧਾਰਮਿਕ ਮਾਮਲਿਆਂ ਤੇ ਅੰਤਰ-ਧਰਮ ਸਦਭਾਵਨਾ ਮੰਤਰਾਲਾ ਵਲੋਂ ਕਰਵਾਈ ਵਿਸਾਖੀ ਮੇਲੇ ਅਤੇ ਖ਼ਾਲਸਾ ਸਾਜਨਾ ਦਿਵਸ ਦੀਆਂ ਤਿਆਰੀਆਂ ਦੇ ਸੰਬੰਧ 'ਚ ਲਹਿੰਦੇ ਪੰਜਾਬ ਦੇ ਗ੍ਰਹਿ ਵਿਭਾਗ 'ਚ ਅੱਜ ਸ਼ਾਮ ਇਕ ਉੱਚ-ਪੱਧਰੀ ਪ੍ਰਬੰਧਕੀ ਮੀਟਿੰਗ ਹੋਈ | ਮੀਟਿੰਗ 'ਚ ਸੂਬਾਈ ਮੰਤਰੀ ਖ਼ਵਾਜਾ ਸਲਮਾਨ ਰਫ਼ੀਕ, ਘੱਟ-ਗਿਣਤੀ ਮਾਮਲਿਆਂ ਬਾਰੇ ਸੂਬਾਈ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸਕੱਤਰ ਗ੍ਰਹਿ ਪੰਜਾਬ ਡਾ: ਅਹਿਮਦ ਜਾਵੇਦ ਕਾਜ਼ੀ ਅਤੇ ਵਿਸ਼ੇਸ਼ ਸਕੱਤਰ ਗ੍ਰਹਿ ਵੀ ਹਾਜ਼ਰ ਸਨ | ਈ. ਟੀ. ਪੀ. ਬੀ. ਦੇ ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ ਨੇ ਮੀਟਿੰਗ 'ਚ ਸ਼ਰਧਾਲੂਆਂ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਬ੍ਰੀਫਿੰਗ ਦੌਰਾਨ ਨਾਸਿਰ ਮੁਸ਼ਤਾਕ ਨੇ ਦੱਸਿਆ ਕਿ ਗੁਆਂਢੀ ਮੁਲਕ ਨਾਲ ਕੀਤੇ ਦੁਵੱਲੇ ਸਮਝੌਤੇ ਅਨੁਸਾਰ ਭਾਰਤ ਤੋਂ ਤਿੰਨ ਹਜ਼ਾਰ ਸ਼ਰਧਾਲੂ ਵਿਸਾਖੀ ਮੌਕੇ 10 ਅਪ੍ਰੈਲ ਨੂੰ ਪਾਕਿਸਤਾਨ ਪਹੁੰਚਣਗੇ ਤੇ 19 ਅਪ੍ਰੈਲ ਨੂੰ ਵਾਪਸੀ ਹੋਵੇਗੀ | ਮੁੱਖ ਸਮਾਰੋਹ 14 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਹਸਨ ਅਬਦਾਲ ਵਿਖੇ ਹੋਵੇਗਾ | ਮੀਟਿੰਗ 'ਚ ਸਕੱਤਰ ਮਨੁੱਖੀ ਅਧਿਕਾਰ, ਵਿਸ਼ੇਸ਼ ਸਕੱਤਰ ਗ੍ਰਹਿ, ਵਧੀਕ ਆਈ. ਜੀ. ਆਪ੍ਰੇਸ਼ਨ ਪੰਜਾਬ, ਵਧੀਕ ਸਕੱਤਰ ਅੰਦਰੂਨੀ ਸੁਰੱਖਿਆ, ਸਿਹਤ ਵਿਭਾਗ, ਪੁਲਿਸ, ਟ੍ਰਾਂਸਪੋਰਟ, ਕਸਟਮ, ਐੱਫ. ਆਈ. ਏ., ਰੇਂਜਰਜ਼, ਮੋਟਰਵੇਅ ਪੁਲਿਸ ਅਤੇ ਹੋਰ ਸੰਬੰਧਿਤ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ | ਇਸ ਤੋਂ ਇਲਾਵਾ ਸ੍ਰੀ ਨਨਕਾਣਾ ਸਾਹਿਬ, ਨਾਰੋਵਾਲ, ਗੁਜਰਾਂਵਾਲਾ, ਹਸਨ ਅਬਦਾਲ ਅਤੇ ਹੋਰ ਜ਼ਿਲਿ੍ਹਆਂ ਦੇ ਕਮਿਸ਼ਨਰ, ਆਰ. ਪੀ. ਓ., ਡਿਪਟੀ ਕਮਿਸ਼ਨਰ ਅਤੇ ਡੀ. ਪੀ. ਓ. ਵੀਡੀਓ ਲਿੰਕ ਰਾਹੀਂ ਮੀਟਿੰਗ 'ਚ ਸ਼ਾਮਿਲ ਹੋਏ |

ਪਿਛਲੀ ਖ਼ਬਰ ਬੈਰਿਕ ਮਾਈਨਿੰਗ ਨੇ ਰੇਕੋ ਡਿਕ ਪ੍ਰਾਜੈਕਟ ਦੀ ਰਫ਼ਤਾਰ ਕੀਤੀ ਹੌਲੀ ਅਗਲੀ ਖ਼ਬਰ ਪਾਕਿ ਖ਼ੁਫ਼ੀਆ ਏਜੰਸੀ ਦੀ ਰੈੱਡ ਬੁੱਕ 'ਚ ਮਨੁੱਖੀ ਤਸਕਰੀ 'ਚ ਸ਼ਾਮਿਲ 156 ਨਾਮੀ ਤਸਕਰਾਂ ਬਾਰੇ ਜਾਣਕਾਰੀ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।