02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਬਿੱਲ ਲਈ ਰਾਜਪਾਲ ਕੋਲ ਜਾਣ ਦੀ ਗੱਲ ਅਤੇ ਪਰਗਟ ਸਿੰਘ ਦੇ ਬਿਆਨ ਤੋਂ ਬਾਜਵਾ ਨੇ ਝਾੜਿਆ ਪੱਲਾ

ਅਜੀਤ ਡੈਸਕ 14-04-2026
ਚੰਡੀਗੜ੍ਹ, 13 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ 'ਚ ਬੇਅਦਬੀਆਂ ਖ਼ਿਲਾਫ਼ ਲਿਆਂਦੇ ਸਖ਼ਤ ਸਜਾਵਾਂ ਵਾਲੇ ਬਿੱਲ ਬਾਰੇ ਸਦਨ ਤੋਂ ਬਾਹਰ ਆ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਮੁੱਚੀ ਕਾਂਗਰਸ ਵਲੋਂ ਸਦਨ ਦੇ ਅੰਦਰ ਇਸ ਬਿੱਲ ਨੂੰ ਪੂਰਾ ਸਮਰਥਨ ਦਿੱਤਾ ਗਿਆ, ਤਾਂ ਜੋ ਸਿੱਖ ਜਗਤ ਵਿਚ ਇਕ ਚੰਗਾ ਸੰਦੇਸ਼ ਜਾਵੇ ਕਿ ਬੇਅਦਬੀਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਨੂੰ ਲੈ ਕੇ ਸਾਰਿਆਂ ਦੀ ਸਹਿਮਤੀ ਹੈ | ਇਸ ਮੌਕੇ ਜਦੋਂ ਪੱਤਰਕਾਰਾਂ ਵਲੋਂ ਬਾਜਵਾ ਨੂੰ ਪੁੱਛਿਆ ਗਿਆ ਕਿ ਮੁੱਖ ਮੰਤਰੀ ਨੇ ਇਸ ਬਿੱਲ ਨੂੰ ਪਾਸ ਕਰਾਉਣ ਲਈ ਰਾਜਪਾਲ ਕੋਲ ਜਾਣ ਦੀ ਵਿਰੋਧੀ ਧਿਰ ਨੂੰ ਵੀ ਅਪੀਲ ਕੀਤੀ ਹੈ, ਤਾਂ ਇਸਦੇ ਜਵਾਬ ਵਿਚ ਉਨ੍ਹਾਂ ਪੱਲਾ ਝਾੜਦੇ ਕਿਹਾ ਕਿ ਉੱਥੋਂ ਤੱਕ ਪਹੁੰਚ ਤਾਂ ਜਾਵੇ, ਜਦੋਂ ਸਮਾਂ ਆਏਗਾ ਫਿਰ ਦੇਖਣਗੇ | ਇਸੇ ਤਰ੍ਹਾਂ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਵਲੋਂ ਜੋ ਸਦਨ ਅੰਦਰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਮੇਂ ਇਸ ਮਸਲੇ ਨੂੰ ਹੌਲੀ ਕਰ ਦਿੱਤਾ ਗਿਆ, ਬਾਰੇ ਬਾਜਵਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਮਸਲੇ ਤੋਂ ਵੀ ਪਾਸਾ ਵੱਟਦਿਆਂ ਕਿਹਾ ਕਿ ਪ੍ਰਗਟ ਸਿੰਘ ਉਸ ਵੇਲੇ ਵਿਧਾਇਕ ਸਨ ਤੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਹੁੰਦਿਆਂ ਸਰਕਾਰ ਦਾ ਹਿੱਸਾ ਵੀ ਸਨ ਅਤੇ ਇਸ ਮਾਮਲੇ 'ਤੇ ਉਹੀ ਵਧੀਆ ਜਵਾਬ ਦੇ ਸਕਦੇ ਹਨ | ਅੱਜ ਲਿਆਂਦੇ ਬਿੱਲ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਬੇਅਦਬੀਆਂ ਖ਼ਿਲਾਫ਼ ਸਖ਼ਤ ਸਜਾਵਾਂ ਵਾਲਾ ਕਾਨੂੰਨ ਬਣੇ ਪਰ ਇਸਦੇ ਮਾਪਦੰਡ ਵੀ ਸਖ਼ਤ ਹੋਣੇ ਚਾਹੀਦੇ ਹਨ | ਇਸ ਮੌਕੇ ਕਾਂਗਰਸ ਵਿਧਾਇਕ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਬੇਅਦਬੀਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣੇ ਤੇ ਅਜਿਹੇ ਘਿਨੌਣੇ ਅਪਰਾਧ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਮਿਲਣ | ਉਨ੍ਹਾਂ ਕਿਹਾ ਕਿ ਅਜਿਹੇ ਬਿਲ ਪਹਿਲਾਂ ਵੀ ਆਏ ਹਨ ਪਰ ਇਸ ਸਰਕਾਰ ਵਲੋਂ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਵਲੋਂ ਸਾਰੀਆਂ ਕਮੀਆਂ ਪੂਰੀਆਂ ਕੀਤੀਆਂ ਗਈਆਂ ਹਨ, ਪਰ ਹੁਣ ਬਿੱਲ ਪਾਸ ਹੋਣ ਲਈ ਰਾਜਪਾਲ ਕੋਲ ਜਾਏਗਾ ਦੇਖਦੇ ਹਾਂ ਕੀ ਬਣਦਾ ਹੈ |
ਪਿਛਲੀ ਖ਼ਬਰ ਕੇਂਦਰੀ ਟੀਮ ਵਲੋਂ ਪੰਜਾਬ ਦੀਆਂ ਮੰਡੀਆਂ ਦਾ ਦੌਰਾ ਅਗਲੀ ਖ਼ਬਰ ਫ਼ਾਲਤੂ ਦੀਆਂ ਪਟੀਸ਼ਨਾਂ ਵਿਰੁੱਧ ਹਾਈ ਕੋਰਟ ਦੀ ਸਖ਼ਤ ਕਾਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।