02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕੇਂਦਰੀ ਟੀਮ ਵਲੋਂ ਪੰਜਾਬ ਦੀਆਂ ਮੰਡੀਆਂ ਦਾ ਦੌਰਾ

ਅਜੀਤ ਡੈਸਕ 14-04-2026
ਫ਼ਾਜ਼ਿਲਕਾ, 13 ਅਪ੍ਰੈਲ (ਦਵਿੰਦਰ ਪਾਲ ਸਿੰਘ)-ਪੰਜਾਬ ਅੰਦਰ ਪਿਛਲੇ ਦਿਨਾਂ ਵਿਚ ਬੇਮੌਸਮੀ ਵਰਖਾ ਤੇ ਗੜੇਮਾਰੀ ਨਾਲ ਜੋ ਹਾੜੀ ਦੀ ਮੁੱਖ ਫ਼ਸਲ ਕਣਕ ਦਾ ਭਾਰੀ ਨੁਕਸਾਨ ਹੋਇਆ ਹੈ, ਪੱਕਣ ਦੇ ਨੇੜੇ ਪੁੱਜੀਆਂ ਕਣਕਾਂ ਧਰਤੀ 'ਤੇ ਵਿਛ ਗਈਆਂ | ਜਿਸ ਨਾਲ ਪੱਕੀਆਂ ਪਕਾਈਆਂ ਕਣਕਾਂ ਭਾਰੀ ਨੁਕਸਾਨ ਹੋਇਆ ਹੈ | ਜਿੱਥੇ ਕੁਦਰਤ ਦੇ ਇਸ ਕਹਿਰ ਨਾਲ ਕਣਕ ਦਾ ਦਾਣਾ ਬਰੀਕ ਹੋਇਆ ਉੱਥੇ ਹੀ ਮੀਂਹ ਨਾਲ ਭਿੱਜੀ ਕਣਕ ਦਾ ਦਾਣਾ ਵੀ ਬਦਰੰਗਾ ਹੋ ਗਿਆ | ਮੰਡੀਆਂ ਵਿਚ ਕਣਕ ਦੀ ਆਮਦ ਜ਼ੋਰਾਂ ਨਾਲ ਸ਼ੁਰੂ ਹੋ ਗਈ ਹੈ ਪਰ ਹਾਲੇ ਤੱਕ ਸਰਕਾਰੀ ਏਜੰਸੀਆਂ ਇਸ ਦੀ ਖ਼ਰੀਦ ਨਹੀਂ ਕਰ ਰਹੀਆਂ ਹਨ | ਜਿਸ ਦਾ ਵੱਡਾ ਕਾਰਨ ਖ਼ਰਾਬ ਹੋਏ ਦਾਣੇ ਸਬੰਧੀ ਕੇਂਦਰ ਸਰਕਾਰ ਵਲੋਂ ਕੋਈ ਫ਼ੈਸਲਾ ਨਹੀਂ ਆਇਆ ਕਿ ਕਿੰਨੇ ਫੀਸਦੀ ਖ਼ਰਾਬ ਕਣਕ ਖ਼ਰੀਦੀ ਜਾਣੀ ਹੈ | ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਸਰਕਾਰ ਨੇ ਇਸ ਅਹਿਮ ਮੁੱਦੇ 'ਤੇ ਕੇਂਦਰ ਨੂੰ ਪੱਤਰ ਭੇਜ ਕੇ ਤੁਰੰਤ ਕਣਕ ਦਾ ਨਿਰੀਖਣ ਕਰਵਾ ਕੇ ਕਣਕ ਦੀ ਸ਼ੁਰੂਆਤ ਕਰਵਾਉਣ ਸਬੰਧੀ ਲਿਖਿਆ ਸੀ | ਜਿਸਦੇ ਮੱਦੇਨਜ਼ਰ ਕੇਂਦਰੀ ਟੀਮ ਨੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ ਤੇ ਕੇਂਦਰੀ ਟੀਮ ਨੇ ਸ਼ਾਮ ਨੂੰ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਪੁੱਜ ਕੇ ਚਾਰ ਮੰਡੀਆਂ ਵਿਚੋਂ ਕਣਕ ਦੇ ਸੈਂਪਲ ਇਕੱਠੇ ਕੀਤੇ | ਕੇਂਦਰੀ ਟੀਮ ਦੀ ਅਗਵਾਈ ਕਰ ਰਹੇ ਅਭਿਸ਼ੇਕ ਪਾਂਡੇ ਨੇ ਦੱਸਿਆ ਕਿ ਟੀਮ ਵਲੋਂ ਹੁਣ ਤੱਕ ਕੀਤੇ ਸਰਵੇਖਣ ਅਨੁਸਾਰ ਸਾਰੇ ਪੰਜਾਬ ਵਿਚ ਹੀ ਕਣਕ ਦਾ ਨੁਕਸਾਨ ਹੋਇਆ ਹੈ | ਜਿਸ ਵਿਚ ਸਰਹੱਦੀ ਖੇਤਰ ਅੰਦਰ ਮੀਂਹ ਦਾ ਜ਼ਿਆਦਾ ਪ੍ਰਭਾਵ ਦੇਖਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਸੈਂਪਲ ਇਕੱਠੇ ਕਰਕੇ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਫਿਰ ਇਸ ਦੀ ਸਾਰੀ ਰਿਪੋਰਟ ਬਣਾ ਕੇ ਕੇਂਦਰ ਸਰਕਾਰ ਨੂੰ ਸੌਂਪੀ ਜਾਵੇਗੀ | ਕੇਂਦਰ ਦੇ ਫ਼ੈਸਲੇ ਅਨੁਸਾਰ ਹੀ ਖ਼ਰੀਦ ਸ਼ੁਰੂ ਹੋ ਸਕੇਗੀ | ਕੇਂਦਰੀ ਟੀਮ ਨੇ ਫ਼ਾਜ਼ਿਲਕਾ ਦੀ ਮੁੱਖ ਮੰਡੀ, ਜਲਾਲਾਬਾਦ ਮੰਡੀ, ਘੁਬਾਇਆ ਮੰਡੀ ਅਤੇ ਮੰਡੀ ਲਾਧੂਕਾ ਅੰਦਰੋਂ ਵੱਖ-ਵੱਖ ਢੇਰੀਆਂ ਤੋਂ ਸੈਂਪਲ ਭਰੇ | ਇਸ ਮੌਕੇ ਫੂਡ ਸਪਲਾਈ ਦੀ ਡਿਪਟੀ ਡਾਇਰੈਕਟਰ ਮੈਡਮ ਅਤਿੰਦਰ ਕੌਰ ਤੋਂ ਇਲਾਵਾ ਐਫ.ਸੀ.ਆਈ. ਦੇ ਏਜ਼ੀਅਮ ਕੁਆਲਿਟੀ ਵੀ ਨਾਲ ਸਨ |
ਪਿਛਲੀ ਖ਼ਬਰ ਹਾਈ ਕੋਰਟ ਨੇ ਬੈਂਕ ਖਾਤੇ ਡੀਫ੍ਰੀਜ਼ ਕਰਨ ਤੋਂ ਕੀਤਾ ਇਨਕਾਰ ਅਗਲੀ ਖ਼ਬਰ ਬਿੱਲ ਲਈ ਰਾਜਪਾਲ ਕੋਲ ਜਾਣ ਦੀ ਗੱਲ ਅਤੇ ਪਰਗਟ ਸਿੰਘ ਦੇ ਬਿਆਨ ਤੋਂ ਬਾਜਵਾ ਨੇ ਝਾੜਿਆ ਪੱਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।