19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਤਰਨ ਤਾਰਨ ਤੋਂ ਕਣਕ ਦਾ ਟਰੱਕ ਭਰ ਕੇ ਕਪੂਰਥਲਾ ਲਈ ਨਿਕਲੇ ਡਰਾਈਵਰ ਦਾ ਕਤਲ <br/>

ਅਜੀਤ ਡੈਸਕ 30-04-2026

ਅੰਮਿ੍ਤਸਰ, 29 ਅਪ੍ਰੈਲ (ਰੇਸ਼ਮ ਸਿੰਘ)-ਤਰਨਤਾਰਨ ਤੋਂ ਕਣਕ ਦਾ ਟਰਕ ਭਰ ਕੇ ਕਪੂਰਥਲਾ ਲਈ ਨਿਕਲੇ ਡਰਾਈਵਰ ਦਾ ਭੇਦਭਰੇ ਹਾਲਾਤਾਂ 'ਚ ਕਤਲ ਕਰ ਦਿੱਤਾ ਗਿਆ, ਜਿਸ ਦੀ ਲਾਸ਼ ਅੱਜ ਇਥੇ ਅੰਮਿ੍ਤਸਰ ਦੇ ਸ਼ਹਿਰੀ ਖੇਤਰ ਗਿਲਵਾਲੀ ਗੇਟ ਨੇੜੇ ਖੜ੍ਹੇ ਟਰੱਕ 'ਚੋਂ ਮਿਲੀ ਹੈ | ਮਿ੍ਤਕ ਡਰਾਈਵਰ ਦੀ ਸ਼ਨਾਖਤ ਨਿਸ਼ਾਨ ਸਿੰਘ (45) ਵਾਸੀ ਪਿੰਡ ਸ਼ੇਖੂ ਚੱਕ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ | ਟਰੱਕ ਮਾਲਕ ਰਮਨ ਕੁਮਾਰ ਰਾਜੂ ਵਾਸੀ ਤਰਨਤਾਰਨ ਨੇ ਦੱਸਿਆ ਕਿ ਟਰੱਕ ਡਰਾਈਵਰ ਬਹੁਤ ਇਮਾਨਦਾਰ ਬੰਦਾ ਸੀ ਜੋ ਪਿਛਲੇ 3 ਚਾਰ ਮਹੀਨਿਆਂ ਤੋਂ ਕੰਮ ਕਰ ਰਿਹਾ ਸੀ | ਉਹ ਬੀਤੀ ਸ਼ਾਮ ਮੰਡੀ ਤਰਨਤਾਰਨ ਤੋਂ ਕਣਕ ਭਰਕੇ ਕਪੂਰਥਲਾ ਲਈ ਨਿਕਲਿਆ ਸੀ | ਅੱਜ ਸਵੇਰੇ ਜਦੋਂ ਡਰਾਈਵਰ ਨੂੰ ਉਨ੍ਹਾਂ ਫੋਨ ਕੀਤਾ ਤਾਂ ਉਸਦਾ ਮੋਬਾਈਲ ਫੋਨ ਬੰਦ ਪਾਇਆ ਗਿਆ | ਉਸਦੀ ਜੀ. ਪੀ. ਐੱਸ. 'ਚ ਲੁਕੇਸ਼ਨ ਅੰਮਿ੍ਤਸਰ ਦੀ ਟਰੈਕ ਹੋਈ, ਜਿੱਥੇ ਗੇਟ ਨੇੜੇ ਟਰੱਕ ਖੜਾ ਪਾਇਆ ਗਿਆ ਤੇ ਨਿਸ਼ਾਨ ਸਿੰਘ ਦੀ ਲਾਸ਼ ਵਿਚ ਪਈ ਸੀ | ਮੌਕੇ 'ਤੇ ਪਹੁੰਚੀ ਪੁਲਿਸ ਨੇ ਖਦਸ਼ਾ ਜਾਹਿਰ ਕੀਤਾ ਕਿ ਇਹ ਟਰੱਕ ਲੁਟੇਰਿਆਂ ਵਲੋਂ ਅਗਵਾ ਕਰ ਲਿਆ ਗਿਆ ਤੇ ਡਰਾਈਵਰ ਦਾ ਕਤਲ ਕਰਕੇ ਕਣਕ ਲੁੱਟ ਲਈ ਗਈ | ਉਨ੍ਹਾਂ ਦੱਸਿਆ ਕਿ ਇਹ ਵੀ ਪਤਾ ਲੱਗਿਆ ਕਿ ਲੁਟੇਰੇ ਕਣਕ ਆਟੋ ਰਿਕਸ਼ਿਆਂ 'ਚ ਭਰ-ਭਰ ਕੇ ਲੈ ਗਏ | ਮੌਕੇ 'ਤੇ ਪੁੱਜੇ ਏ. ਡੀ. ਸੀ. ਪੀ. ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਤੁਰੰਤ ਵਾਰਦਾਤ ਹੱਲ ਕਰਨ ਲਈ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ |

ਪਿਛਲੀ ਖ਼ਬਰ ਨਿਊਜ਼ੀਲੈਂਡ ਸੜਕ ਹਾਦਸੇ ਵਿਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ <br/> ਅਗਲੀ ਖ਼ਬਰ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਸ਼ਤਾਬਦੀ ਸਮਾਗਮਾਂ ਦੀ ਸ਼ਾਨਦਾਰ ਆਰੰਭਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।