19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਨਾਕੇ 'ਤੇ ਤੇਜ਼ ਰਫ਼ਤਾਰ ਗੱਡੀ ਨੇ ਥਾਣੇਦਾਰ ਕੁਚਲਿਆ, ਮੌਤ

ਅਜੀਤ ਡੈਸਕ 30-04-2026

ਸਰਦੂਲਗੜ੍ਹ, (ਮਾਨਸਾ) 29 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ/ ਜੀ.ਐਮ.ਅਰੋੜਾ)-ਸਰਦੂਲਗੜ੍ਹ 'ਚ ਦੇਰ ਸ਼ਾਮ ਤੇਜ਼ ਰਫ਼ਤਾਰ ਸਕੌਡਾ ਗੱਡੀ ਦੀ ਲਪੇਟ 'ਚ ਆ ਕੇ ਥਾਣੇਦਾਰ ਦੀ ਮੌਤ ਹੋ ਗਈ ਹੈ। ਪਹਿਲਾਂ ਇਸ ਕਾਰ ਦਾ ਹਾਦਸਾ ਝੁਨੀਰ ਨੇੜੇ ਹੋਇਆ ਸੀ, ਜਿਸ ਦੌਰਾਨ ਬਜ਼ੁਰਗ ਜ਼ਖ਼ਮੀ ਹੋ ਗਿਆ। ਹਾਦਸੇ ਦੇ ਚਸ਼ਮਦੀਦਾਂ ਵਲੋਂ 112 ਨੰਬਰ 'ਤੇ ਜਾਣਕਾਰੀ ਦੇਣ ਉਪਰੰਤ ਸਰਦੂਲਗੜ੍ਹ ਨੇੜੇ ਪੁਲਿਸ ਨੇ ਏ. ਐਸ. ਆਈ. ਸੁਖਮੰਦਰ ਸਿੰਘ ਨਥੇਹਾ ਦੀ ਅਗਵਾਈ 'ਚ ਨਾਕਾ ਲਗਾ ਲਿਆ। ਚਾਲਕ ਨੇ ਤੇਜ਼ ਰਫ਼ਤਾਰ ਕਾਰ ਥਾਣੇਦਾਰ ਉੱਪਰ ਚੜ੍ਹਾ ਦਿੱਤੀ, ਜਿਸ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਕਾਰ ਅੱਗੇ ਡਿਵਾਈਡਰ ਨਾਲ ਟਕਰਾਅ ਗਈ। ਥਾਣਾ ਸਰਦੂਲਗੜ੍ਹ ਦੀ ਮੁੱਖ ਅਫ਼ਸਰ ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਚਾਲਕ ਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਭਾਵੇਂ ਪੁਲਿਸ ਅਧਿਕਾਰੀ ਹਿਰਾਸਤ 'ਚ ਲਏ ਵਿਅਕਤੀਆਂ ਬਾਰੇ ਕੁਝ ਵੀ ਦੱਸਣ ਤੋਂ ਇਨਕਾਰੀ ਹਨ ਪਰ 'ਅਜੀਤ' ਵਲੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਤੇ ਤੇਜਿੰਦਰ ਸਿੰਘ ਪਿੰਡ ਮੌਜੀਆ ਨਾਲ ਸਬੰਧਿਤ ਹਨ।

ਪਿਛਲੀ ਖ਼ਬਰ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਨਿਆਇਕ ਹਿਰਾਸਤ 'ਚ ਵਾਧਾ ਅਗਲੀ ਖ਼ਬਰ ਪ੍ਰਦੀਪ ਸਿੰਘ ਖ਼ਾਲਸਾ ਦੀ ਮਾਂ ਨੇ ਪੁੱਤਰ ਨੂੰ ਨਿਰਦੋਸ਼ ਦੱਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।