16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਟ੍ਰੈਕਟਰ ਕੈਬਿਨ ਵਿਚ ਕੂਲਿੰਗ-ਹੀਟਿੰਗ ਦੇ ਨਵੇਂ ਰਾਸ਼ਟਰੀ ਮਾਪਦੰਡ <br/>

ਅਜੀਤ ਡੈਸਕ 30-04-2026
ਮੰਡੀ ਗੋਬਿੰਦਗੜ੍ਹ, 29 ਅਪ੍ਰੈਲ (ਮੋਹਿਤ ਸਿੰਗਲਾ)-ਦੁਨੀਆ ਦੇ ਸਭ ਤੋਂ ਵੱਡੇ ਟ੍ਰੈਕਟਰ ਨਿਰਮਾਤਾ ਅਤੇ ਬਰਾਮਦਕਾਰ ਦੇਸ਼ ਭਾਰਤ ਵਿਚ ਕੇਂਦਰ ਸਰਕਾਰ ਨੇ ਖੇਤੀਬਾੜੀ ਖੇਤਰ ਵਿਚ ਕੰਮ ਕਰ ਰਹੇ ਲੱਖਾਂ ਕਿਸਾਨਾਂ ਦੀ ਸੁਰੱਖਿਆ ਅਤੇ ਕਾਰਗੁਜ਼ਾਰੀ ਵਧਾਉਣ ਲਈ ਟ੍ਰੈਕਟਰਾਂ ਦੇ ਕੈਬਿਨ ਵਿਚ ਕੂਲਿੰਗ-ਹੀਟਿੰਗ ਅਤੇ ਏਅਰ ਫਿਲਟਰ ਸਿਸਟਮ ਲਈ ਨਵੇਂ ਰਾਸ਼ਟਰੀ ਮਾਪਦੰਡ ਤੈਅ ਕੀਤੇ ਹਨ | ਇਨ੍ਹਾਂ ਮਾਪਦੰਡਾਂ ਦੀ ਖਾਸ ਗੱਲ ਇਹ ਹੈ ਕਿ ਹੁਣ ਟ੍ਰੈਕਟਰ ਕੈਬਿਨ ਵਿਚ ਜ਼ਹਿਰੀਲੇ ਰਸਾਇਣਾਂ ਤੋਂ ਬਚਾਅ ਲਈ ਪ੍ਰਭਾਵਸ਼ਾਲੀ ਪ੍ਰਬੰਧ ਹੋਣਗੇ, ਜਿਸ ਨਾਲ ਕਿਸਾਨਾਂ ਨੂੰ ਕੈਂਸਰ ਅਤੇ ਦਮਾ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਰੱਖਿਆ ਮਿਲੇਗੀ | ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਖੇਤੀਬਾੜੀ ਟ੍ਰੈਕਟਰਾਂ ਵਿਚ ਏਅਰ ਕੰਡੀਸ਼ਨਿੰਗ ਤੇ ਹੀਟਿੰਗ ਸਿਸਟਮ ਦੀ ਕਾਰਗੁਜ਼ਾਰੀ ਅਤੇ ਮਾਪਣ ਦੀ ਵਿਧੀ ਸੰਬੰਧੀ ਮਸੌਦਾ ਜਾਰੀ ਕੀਤਾ ਹੈ | ਮੰਤਰਾਲੇ ਦੇ ਅਧਿਕਾਰਕ ਸੂਤਰਾਂ ਅਨੁਸਾਰ ਹਿੱਤਕਾਰੀਆਂ ਤੋਂ ਸੁਝਾਅ ਤੇ ਇਤਰਾਜ਼ ਪ੍ਰਾਪਤ ਹੋਣ ਤੋਂ ਬਾਅਦ 24 ਮਈ ਨੂੰ ਇਸ ਦੀ ਅੰਤਿਮ ਅਧਿਸੂਚਨਾ ਜਾਰੀ ਕੀਤੀ ਜਾਵੇਗੀ | ਆਟੋਮੋਟਿਵ ਇੰਡਸਟਰੀ ਸਟੈਂਡਰਡ ਕਮੇਟੀ (ਏ.ਆਈ.ਐਸ.ਸੀ.) ਦੁਆਰਾ ਨਿਰਧਾਰਤ ਇਨ੍ਹਾਂ ਮਾਪਦੰਡਾਂ ਮੁਤਾਬਕ, ਤਿੱਖੀ ਗਰਮੀ (40-45 ਡਿਗਰੀ ਸੈਲਸੀਅਸ) ਵਿਚ ਟ੍ਰੈਕਟਰ ਦਾ ਏਸੀ ਸਿਸਟਮ ਕੈਬਿਨ ਦੇ ਅੰਦਰ ਤਾਪਮਾਨ ਨੂੰ ਘੱਟੋ-ਘੱਟ 11 ਡਿਗਰੀ ਤੱਕ ਘਟਾਉਣ ਯੋਗ ਹੋਣਾ ਚਾਹੀਦਾ ਹੈ | ਇਸੇ ਤਰ੍ਹਾਂ ਜਦੋਂ ਬਾਹਰੀ ਤਾਪਮਾਨ 5 ਡਿਗਰੀ ਸੈਲਸੀਅਸ ਤੋਂ ਘੱਟ ਹੋਵੇ, ਤਾਂ ਹੀਟਿੰਗ ਸਿਸਟਮ ਕੈਬਿਨ ਦੇ ਅੰਦਰ ਲਗਭਗ 22 ਡਿਗਰੀ ਸੈਲਸੀਅਸ ਤਾਪਮਾਨ ਬਣਾਈ ਰੱਖਣ ਦੇ ਯੋਗ ਹੋਵੇਗਾ | ਅੰਕੜਿਆਂ ਅਨੁਸਾਰ ਸਾਲ 2026 ਦੀ ਸ਼ੁਰੂਆਤ ਤੱਕ ਭਾਰਤ ਵਿਚ ਸਰਗਰਮ ਟ੍ਰੈਕਟਰਾਂ ਦੀ ਗਿਣਤੀ 90 ਲੱਖ ਤੋਂ 1 ਕਰੋੜ ਦੇ ਦਰਮਿਆਨ ਪਹੁੰਚ ਚੁੱਕੀ ਹੈ | ਭਾਰਤ ਦੁਨੀਆ ਦਾ ਸਭ ਤੋਂ ਵੱਡਾ ਟ੍ਰੈਕਟਰ ਉਤਪਾਦਕ ਅਤੇ ਖਪਤਕਾਰ ਬਾਜ਼ਾਰ ਬਣ ਚੁੱਕਾ ਹੈ |

ਪਿਛਲੀ ਖ਼ਬਰ ਪੰਜ ਪੰਥਕ ਜਥੇਬੰਦੀਆਂ ਨੇ 'ਖ਼ਾਲਿਸਤਾਨ ਐਲਾਨਨਾਮੇ ਦੀ 40ਵੀਂ ਵਰੇ੍ਹਗੰਢ' ਮੌਕੇ ਅੰਮਿ੍ਤਸਰ 'ਚ ਕੱਢਿਆ ਮਾਰਚ <br/> ਅਗਲੀ ਖ਼ਬਰ ਸਕੱਤਰ ਮਥਰੇਵਾਲ, ਵਧੀਕ ਸਕੱਤਰ ਜੱਸੀ ਤੇ ਧੰਗੇੜਾ ਅਤੇ ਮੁੱਖ ਮੈਨੇਜਰ ਮੇਜਰ ਸਿੰਘ ਨੇ ਕਾਰਜਭਾਰ ਸੰਭਾਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।