16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਪੰਜ ਪੰਥਕ ਜਥੇਬੰਦੀਆਂ ਨੇ 'ਖ਼ਾਲਿਸਤਾਨ ਐਲਾਨਨਾਮੇ ਦੀ 40ਵੀਂ ਵਰੇ੍ਹਗੰਢ' ਮੌਕੇ ਅੰਮਿ੍ਤਸਰ 'ਚ ਕੱਢਿਆ ਮਾਰਚ <br/>

ਅਜੀਤ ਡੈਸਕ 30-04-2026

ਅੰਮਿ੍ਤਸਰ, 29 ਅਪ੍ਰੈਲ (ਜਸਵੰਤ ਸਿੰਘ ਜੱਸ)-ਪੰਜ ਮੈਂਬਰੀ ਪੰਥਕ ਕਮੇਟੀ ਵਲੋਂ 29 ਅਪ੍ਰੈਲ 1986 ਨੂੰ ਜਾਰੀ ਕੀਤੇ 'ਖ਼ਾਲਿਸਤਾਨ ਐਲਾਨਨਾਮੇ' ਦੀ 40ਵੀਂ ਵਰੇ੍ਹਗੰਢ ਮਨਾਉਂਦਿਆਂ ਮੌਜੂਦਾ ਸਿੱਖ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਬੰਦੀ ਸਿੰਘਾਂ ਦੀ ਬੰਦ-ਖ਼ਲਾਸੀ, ਪੰਥ 'ਚ ਏਕਤਾ-ਇਤਫ਼ਾਕ ਦੀ ਕਾਮਨਾ ਅਤੇ ਪ੍ਰਭੂਸੱਤਾ ਸੰਪੰਨ ਖ਼ਾਲਸਾ ਰਾਜ ਦੀ ਪ੍ਰਾਪਤੀ ਲਈ ਸੰਘਰਸ਼ ਪ੍ਰਤੀ ਵਚਨਬੱਧਤਾ ਪ੍ਰਗਟ ਕਰਨ ਹਿਤ ਪੰਜ ਸਿੱਖ ਜਥੇਬੰਦੀਆਂ, ਦਲ ਖ਼ਾਲਸਾ, ਅਕਾਲੀ ਦਲ ਅੰਮਿ੍ਤਸਰ, ਜਥੇਦਾਰ ਹਵਾਰਾ ਕਮੇਟੀ, ਪੰਚ ਪ੍ਰਧਾਨੀ ਅਤੇ ਅਕਾਲ ਫੈਡਰੇਸ਼ਨ ਦੇ ਆਗੂਆਂ ਤੇ ਕਾਰਜਕਰਤਾਵਾਂ ਵਲੋਂ ਹੱਥਾਂ ਵਿਚ ਖ਼ਾਲਿਸਤਾਨ ਲਿਖੇ ਕੇਸਰੀ ਝੰਡੇ ਤੇ ਬੈਨਰ ਫੜ ਕੇ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਸਿਮਰਨਜੀਤ ਸਿੰਘ ਮਾਨ, ਕੰਵਰਪਾਲ ਸਿੰਘ, ਭਾਈ ਦਲਜੀਤ ਸਿੰਘ ਬਿੱਟੂ, ਪ੍ਰੋ: ਬਲਜਿੰਦਰ ਸਿੰਘ ਤੇ ਨਰੈਣ ਸਿੰਘ ਚੌੜਾ ਆਦਿ ਆਗੂੁਆਂ ਦੀ ਅਗਵਾਈ ਵਿਚ ਵਿਸ਼ਾਲ ਮਾਰਚ ਕੱਢਿਆ ਗਿਆ | ਇਸ ਉਪਰੰਤ ਅਕਾਲ ਤਖ਼ਤ ਸਾਹਿਬ ਸਨਮੁੱਖ ਪੁੱਜ ਕੇ ਨਿਸ਼ਾਨੇ ਦੀ ਪੂਰਤੀ ਤੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ | ਇਸ ਮੌਕੇ ਉਕਤ ਪੰਜਾਂ ਜਥੇਬੰਦੀਆਂ ਦੇ ਪੰਜ ਪ੍ਰਤੀਨਿਧਾਂ ਵਲੋਂ 'ਨੀਤੀਗਤ ਦਸਤਾਵੇਜ਼' ਵੀ ਜਾਰੀ ਕੀਤਾ ਗਿਆ | ਇਸ ਮਾਰਚ ਤੇ ਅਰਦਾਸ ਸਮਾਗਮ ਵਿਚ ਦਲ ਖ਼ਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ, ਅਕਾਲੀ ਆਗੂ ਈਮਾਨ ਸਿੰਘ ਮਾਨ, ਉਪਕਾਰ ਸਿੰਘ ਸੰਧੂ, ਹਰਪਾਲ ਸਿੰਘ ਬਲੇਰ, ਪ੍ਰੋ: ਮਹਿੰਦਰਪਾਲ ਸਿੰਘ, ਪਰਮਜੀਤ ਸਿੰਘ ਟਾਂਡਾ, ਜਸਪਾਲ ਸਿੰਘ ਮੰਝਪੁਰ, ਮਹਾਂਬੀਰ ਸਿੰਘ ਸੁਲਤਾਨਵਿੰਡ, ਪਰਮਜੀਤ ਸਿੰਘ ਗਾਜ਼ੀ, ਸ਼੍ਰੋਮਣੀ ਕਮੇਟੀ ਮੈਂਬਰ ਕੁਲਬੀਰ ਸਿੰਘ ਬੜਾਪਿੰਡ, ਅਕਾਲੀ ਦਲ ਵਾਰਿਸ ਪੰਜਾਬ ਦੇ ਜਨਰਲ ਸਕੱਤਰ ਮਨਦੀਪ ਸਿੰਘ ਸਿੱਧੂ, ਹਰਚਰਨਜੀਤ ਸਿੰਘ ਧਾਮੀ, ਪ੍ਰੋ. ਸੁਖਦੇਵ ਸਿੰਘ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਸਤਨਾਮ ਸਿੰਘ ਖੰਡਾ, ਭਾਈ ਲਾਲ ਸਿੰਘ, ਰਾਜਿੰਦਰ ਸਿੰਘ ਮੁਗਲਵਾਲ, ਭਾਈ ਮਨਧੀਰ ਸਿੰਘ, ਜਸਵੀਰ ਸਿੰਘ ਖੰਡੂਰ, ਬਾਬਾ ਹਰਦੀਪ ਸਿੰਘ ਮਹਿਰਾਜ, ਡਾ. ਅਰਪਾਲ ਸਿੰਘ, ਗੁਰਨਾਮ ਸਿੰਘ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਲਹਿਣਾ ਸਿੰਘ, ਬਲਵੰਤ ਸਿੰਘ ਗੋਪਾਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗਰੇਵਾਲ ਦੀ ਹਿਰਾਸਤੀ ਪੁੱਛਗਿੱਛ ਦੀ ਲੋੜ-ਵਿਜੀਲੈਂਸ ਅਗਲੀ ਖ਼ਬਰ ਟ੍ਰੈਕਟਰ ਕੈਬਿਨ ਵਿਚ ਕੂਲਿੰਗ-ਹੀਟਿੰਗ ਦੇ ਨਵੇਂ ਰਾਸ਼ਟਰੀ ਮਾਪਦੰਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।