ਐੱਸ. ਏ. ਐੱਸ. ਨਗਰ, 29 ਅਪ੍ਰੈਲ (ਕਪਿਲ ਵਧਵਾ)-ਗੱਜਪਤ ਸਿੰਘ ਗਰੇਵਾਲ ਦੀ ਅਗਾਊਾ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਦੌਰਾਨ ਵਿਜੀਲੈਂਸ ਬਿਊਰੋ ਵਲੋਂ ਹਿਰਾਸਤੀ ਪੁੱਛਗਿੱਛ ਦੀ ਲੋੜ ਦੱਸੀ ਗਈ ਹੈ | ਅਦਾਲਤ ਅੱਗੇ ਹਾਜ਼ਰ ਹੋਏ ਜਾਂਚ ਅਧਿਕਾਰੀ ਡੀ. ਐਸ. ਪੀ. ਇੰਦਰਪਾਲ ਸਿੰਘ ਨੇ ਕਿਹਾ ਕਿ ਮੁਲਜ਼ਮ 15 ਅਪ੍ਰੈਲ, 20 ਅਪ੍ਰੈਲ ਅਤੇ 22 ਅਪ੍ਰੈਲ ਨੂੰ ਸਿਰਫ਼ ਰਸਮੀ ਤੌਰ 'ਤੇ ਜਾਂਚ ਵਿਚ ਸ਼ਾਮਿਲ ਹੋਇਆ | ਅਦਾਲਤ ਨੇ ਵਿਜੀਲੈਂਸ ਬਿਊਰੋ ਨੂੰ ਪੂਰੀ ਸਟੇਟਸ ਰਿਪੋਰਟ ਤੇ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ 13 ਮਈ ਲਈ ਮੁਲਤਵੀ ਕਰ ਦਿੱਤੀ ਗਈ ਹੈ¢