13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਅੱਗ ਲਾਉਣ ਵਾਲਿਆਂ ਖ਼ਿਲਾਫ਼ ਵਰਤੀ ਜਾ ਰਹੀ ਸਖ਼ਤੀ

ਅਜੀਤ ਡੈਸਕ 02-05-2026
ਪ੍ਰਦੂਸ਼ਣ ਵਿਭਾਗ ਪੰਜਾਬ ਦੇ ਸਟੱਬਲ ਬਰਨਿੰਗ ਨੋਡਲ ਅਫਸਰ ਸੀਨੀਅਰ ਇਨਵਾਇਰਮੈਂਟ ਇੰਜੀਨੀਅਰ ਰਾਜੀਵ ਗੁਪਤਾ ਨੇ ਦੱਸਿਆ ਕਿ ਕਣਕ ਦੇ ਨਾੜ ਤੇ ਰਹਿੰਦ-ਖੂੰਹਦ ਖੇਤਾਂ 'ਚ ਸਾੜਨ ਵਾਲਿਆਂ ਖ਼ਿਲਾਫ਼ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਖ਼ਤੀ ਵਰਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸੈਟੇਲਾਈਟ ਰਾਹੀਂ ਜਿਸ ਵੀ ਥਾਂ 'ਤੇ ਅੱਗ ਲੱਗਣ ਦੀ ਘਟਨਾ ਸਾਹਮਣੇ ਆਉਂਦੀ ਹੈ, ਉਥੇ ਹੀ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਠਿਤ ਟੀਮਾਂ ਪੜਤਾਲ ਲਈ ਜਾਂਦੀਆਂ ਹਨ | ਮਾਮਲੇ ਦੀ ਪੜਤਾਲ ਕਰਨ ਉਪਰੰਤ ਜ਼ਿੰਮੇਵਾਰ ਵਿਅਕਤੀ ਨੂੰ ਈ. ਸੀ. ਐਸ. (ਜੁਰਮਾਨਾ) ਲਾਉਣ ਦੇ ਨਾਲ ਹੀ ਕੇਸ ਵੀ ਦਰਜ ਕਰਵਾਇਆ ਜਾਂਦਾ ਹੈ ਤੇ ਜ਼ਮੀਨ ਦੀ ਗਿਰਦਾਵਰੀ 'ਚ ਰੈੱਡ ਐਂਟਰੀ ਵੀ ਦਰਜ ਕੀਤੀ ਜਾਂਦੀ ਹੈ | ਐਸ.ਈ.ਈ. ਰਾਜੀਵ ਗੁਪਤਾ ਨੇ ਦੱਸਿਆ ਕਿ ਹੁਣ ਤਕ ਪੰਜਾਬ ਅੰਦਰ ਆਏ 1418 ਮਾਮਲਿਆਂ 'ਚੋਂ 588 ਮਾਮਲਿਆਂ ਦੀ ਪੜਤਾਲ ਕੀਤੀ ਗਈ ਹੈ, ਜਿਨ੍ਹਾਂ 'ਚੋਂ ਕਣਕ ਦੇ ਨਾੜ ਸਾੜਨ ਦੇ 93 ਮਾਮਲੇ ਪਾਏ ਗਏ ਹਨ | 50 ਮਾਮਲਿਆਂ 'ਚ ਹੁਣ ਤਕ 2,70,000 ਰੁਪਏ ਦੀ ਈ.ਸੀ.ਐਸ. (ਜੁਰਮਾਨਾ) ਲਾਇਆ ਜਾ ਚੁੱਕਾ ਹੈ ਅਤੇ 23 ਲੋਕਾਂ ਖ਼ਿਲਾਫ਼ ਬੀ. ਐਨ. ਐਸ. ਦੀ ਧਾਰਾ 223 ਤਹਿਤ ਐਫ.ਆਈ.ਆਰ. ਦਰਜ ਕਰਵਾਈ ਗਈ ਹੈ | ਉਨ੍ਹਾਂ ਦੱਸਿਆ ਕਿ 37 ਕਿਸਾਨਾਂ ਦੀਆਂ ਜ਼ਮੀਨਾਂ ਦੇ ਰਿਕਾਰਡ 'ਚ ਰੈੱਡ ਐਂਟਰੀ ਦਰਜ ਕੀਤੀ ਗਈ ਹੈ ਅਤੇ ਸਖ਼ਤੀ ਲਗਾਤਾਰ ਜਾਰੀ ਰਹੇਗੀ |

ਪਿਛਲੀ ਖ਼ਬਰ ਪਿਛਲੇ ਸਾਲ ਦੇ ਮੁਕਾਬਲੇ ਵੱਧ ਲਾਈ ਜਾ ਰਹੀ ਹੈ ਕਣਕ ਦੇ ਨਾੜ ਨੂੰ ਅੱਗ, ਹੁਣ ਤੱਕ ਸਾਹਮਣੇ ਆਏ 1418 ਮਾਮਲੇ ਅਗਲੀ ਖ਼ਬਰ 3 ਹੋਰ ਗਵਾਹਾਂ ਨੇ ਬਿਆਨ ਕਰਵਾਏ ਦਰਜ-ਅਗਲੀ ਪੇਸ਼ੀ 22 ਨੂੰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਆਦਿ ਨੇ ਵੀਡੀਓ ਕਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।