12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਅੰਮਿ੍ਤਸਰ ਹਵਾਈ ਅੱਡੇ ਦੀ ਸੁਰੱਖਿਆ 'ਚ ਤਾਇਨਾਤ ਖੋਜੀ ਕੁੱਤੇ 'ਮੈਕਸ' ਦੀ ਅਨੋਖੇ ਤਰੀਕੇ ਨਾਲ ਵਿਦਾਇਗੀ ਫੁੱਲਾਂ ਨਾਲ ਸਜਾਈ ਖੁੱਲ੍ਹੀ ਜੀਪ 'ਚ ਕੀਤਾ ਵਿਦਾ <br/>

ਅਜੀਤ ਡੈਸਕ 02-05-2026
ਰਾਜਾਸਾਂਸੀ (ਅੰਮਿ੍ਤਸਰ), 1 ਮਈ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਦੀ ਸੁਰੱਖਿਆ ਵਿਚ ਤਾਇਨਾਤ ਕੀਤੇ ਗਏ ਖੋਜੀ ਕੁੱਤੇ ਮੈਕਸ ਦਾ ਅੱਜ ਹਵਾਈ ਅੱਡੇ 'ਤੇ ਸੇਵਾਮੁਕਤੀ ਦੌਰਾਨ ਹਵਾਈ ਅੱਡੇ ਦੇ ਡਾਇਰੈਕਟਰ ਭੁਪੇਂਦਰ ਸਿੰਘ ਦੀ ਹਾਜ਼ਰੀ ਵਿਚ ਸੀ. ਆਈ. ਐੱਸ. ਐੱਫ. ਦੇ ਕਮਾਡੈਂਟ ਤੁਸ਼ਾਰ ਡੀ ਸ਼ਖਾਰੇ ਵਲੋਂ ਅਨੋਖੇ ਢੰਗ ਨਾਲ ਵਿਦਾਇਗੀ ਦਿੱਤੀ ਗਈ | ਜਿੱਥੇ ਮੈਕਸ ਨੂੰ ਵਿਦਾ ਕਰਨ ਮੌਕੇ ਜਵਾਨਾਂ ਵਲੋਂ ਸਲਾਮੀ ਦਿੱਤੀ ਗਈ ਉੱਥੇ ਨਾਲ ਹੀ ਫੁੱਲਾਂ ਨਾਲ਼ ਸਜਾਈ ਗਈ ਖੁੱਲ੍ਹੀ ਜੀਪ ਵਿਚ ਸਵਾਰ ਕਰਕੇ ਵਿਦਾ ਕੀਤਾ ਗਿਆ | ਇਸ ਤੋਂ ਪਹਿਲਾਂ ਡਾਇਰੈਕਟਰ ਤੇ ਕਮਾਡੈਂਟ ਵਲੋਂ ਸਾਂਝੇ ਤੌਰ 'ਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਕੇਕ ਕੱਟਿਆ ਗਿਆ ਤੇ ਸਿਖਲਾਈ ਦੇਣ ਵਾਲੇ ਹਵਾਲਦਾਰ ਜਗਜੀਤ ਸਿੰਘ ਦਾ ਮੂੰਹ ਮਿੱਠਾ ਕਰਵਾਇਆ ਗਿਆ | ਮੈਕਸ ਨੂੰ ਸੀ. ਆਈ. ਐੱਸ. ਐੱਫ. ਦੇ ਅਧਿਕਾਰੀਆਂ ਵਲੋਂ ਗੰਭੀਰ ਬਿਮਾਰੀ ਕਾਰਨ 5 ਸਾਲ ਦੀ ਸੇਵਾ ਤੱਕ ਸੇਵਾਮੁਕਤ ਕਰ ਦਿੱਤਾ ਗਿਆ ਜਦੋਂ ਕਿ ਹਰੇਕ ਖੋਜੀ ਕੁੱਤਿਆਂ ਦੀਆਂ ਸੇਵਾਵਾਂ 8 ਸਾਲ ਤੱਕ ਹੁੰਦੀਆਂ ਹਨ | ਹਵਾਈ ਅੱਡੇ ਦੇ ਬਾਹਰ ਯਾਤਰੀ ਹਾਲ 'ਚ ਕਰਵਾਏ ਗਏ ਸ਼ਾਨਦਾਰ ਵਿਦਾਇਗੀ ਸਮਾਰੋਹ ਦੌਰਾਨ ਕੁੱਤਿਆਂ ਨੂੰ ਸਿਖਲਾਈ ਦੇਣ ਵਾਲੇ ਮੈਂਬਰਾਂ ਦੇ ਦਸਤੇ ਵਲੋਂ ਸਲਾਮੀ ਦੇ ਕੇ ਸਨਮਾਨ ਕੀਤਾ ਗਿਆ | ਮੈਕਸ ਵਲੋਂ ਸੀ. ਆਈ. ਐੱਸ. ਐੱਫ. ਦੇ ਅਧਿਕਾਰੀਆਂ ਨੂੰ ਵੀ ਮੁੜ ਸਲਾਮੀ ਦਾ ਜਵਾਬ ਦਿੱਤਾ ਗਿਆ | ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੈਕਸ ਦਾ ਜਨਮ 10 ਮਾਰਚ 2020 ਨੂੰ ਹੋਇਆ ਸੀ ਅਤੇ 3 ਜੁਲਾਈ 2020 ਨੂੰ ਉਹ ਸੀ. ਆਈ. ਐੱਸ. ਐੱਫ. ਵਿਚ ਭਰਤੀ ਹੋਇਆ | ਮੈਕਸ ਦੇ ਹੈਂਡਲਰ ਹੈੱਡ ਕਾਂਸਟੇਬਲ ਜਗਜੀਤ ਸਿੰਘ ਨੇ ਆਪਣੇ ਸਾਥੀ ਨੂੰ ਆਈ ਲਵ ਯੂ ਮੈਕਸ ਕਹਿ ਕੇ ਵਿਦਾ ਕੀਤਾ |

ਪਿਛਲੀ ਖ਼ਬਰ ਨਸ਼ੇੜੀ ਪ੍ਰੇਮੀ ਦੀ ਕੁੱਟਮਾਰ ਤੋਂ ਦੁਖੀ ਲੜਕੀ ਨੇ ਖੁਦਕੁਸ਼ੀ ਕੀਤੀ ਪ੍ਰੇਮੀ, ਉਸ ਦੀ ਮਾਂ ਤੇ ਭੈਣ ਖਿਲਾਫ਼ ਮਾਮਲਾ ਦਰਜ... ਅਗਲੀ ਖ਼ਬਰ ਭਾਜਪਾ ਨੇ ਈ.ਡੀ. ਤੇ ਸੀ.ਬੀ.ਆਈ. ਦਾ ਡਰ ਦਿਖਾ ਕੇ ਰਾਜ ਸਭਾ ਮੈਂਬਰਾਂ ਨੂੰ ਕੀਤਾ ਪਾਰਟੀ 'ਚ ਸ਼ਾਮਿਲ-ਦੀਪਕ ਬਾਲੀ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।