01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਅਕਾਲੀ ਦਲ (ਅ) ਵਲੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਤਤਕਾਲੀ ਜਨਰਲ ਸਕੱਤਰ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਦੇ ਜੀਵਨ ਅਤੇ ਸੰਘਰਸ਼ ਨੂੰ ਸਮਰਪਿਤ ਸੈਮੀਨਾਰ <br/>

ਅਜੀਤ ਡੈਸਕ 10-05-2026
ਅੰਮਿ੍ਤਸਰ, 9 ਮਈ (ਜਸਵੰਤ ਸਿੰਘ ਜੱਸ)-ਅਕਾਲੀ ਦਲ (ਅੰਮਿ੍ਤਸਰ) ਵਲੋਂ ਸਿੱਖ ਸਟੂਡੈਂਟਸ ਦੇ ਤਤਕਾਲੀ ਜਨਰਲ ਸਕੱਤਰ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਦੇ ਜੀਵਨ, ਸੰਘਰਸ਼ ਤੇ ਵਿਚਾਰਾਂ ਨੂੰ ਸਮਰਪਿਤ ਅੱਜ ਸਥਾਨਕ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਇਸ ਗੁਰਮਤਿ ਸਮਾਗਮ ਰੂਪੀ ਸੈਮੀਨਾਰ ਵਿਚ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਨਰਲ ਸਕੱਤਰ ਤੇ ਸ਼ਹੀਦ ਭਾਈ ਸੰਧੂ ਦੇ ਭਰਾਤਾ ਉਪਕਾਰ ਸਿੰਘ ਸੰਧੂ, ਪ੍ਰੋ: ਮਹਿੰਦਰਪਾਲ ਸਿੰਘ, ਅਕਾਲੀ ਦਲ ਵਾਰਿਸ ਪੰਜਾਬ ਦੇ ਸਰਪ੍ਰਸਤ ਬਾਪੂ ਤਰਸੇਮ ਸਿੰਘ ਸਮੇਤ ਹੋਰ ਪ੍ਰਮੁੱਖ ਸਿੱਖ ਵਿਦਵਾਨਾਂ ਤੇ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਇਸ ਦੌਰਾਨ ਸ: ਮਾਨ, ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ, ਉਪਕਾਰ ਸਿੰਘ ਸੰਧੂ ਤੇ ਹੋਰਨਾਂ ਬੁਲਾਰਿਆਂ ਨੇ ਸ਼ਹੀਦ ਭਾਈ ਸੰਧੂ ਦੇ ਜੀਵਨ ਤੇ ਸੰਘਰਸ਼ ਬਾਰੇ ਚਰਚਾ ਕਰਦਿਆਂ ਕਿਹਾ ਕਿ ਉਹ ਪੰਥ ਦੇ ਹਰਿਆਵਲ ਦਸਤੇ ਫੈਡਰੇਸ਼ਨ ਦੇ ਜਨਰਲ ਸਕੱਤਰ ਤੇ ਰੌਸ਼ਨ ਦਿਮਾਗ ਪੰਥਕ ਆਗੂ ਸਨ ਤੇ ਉਨ੍ਹਾਂ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਸਿੱਖ ਸੰਘਰਸ਼ ਦੌਰਾਨ ਅਹਿਮ ਯੋਗਦਾਨ ਪਾਇਆ | ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਭਾਈ ਸੰਧੂ ਵਲੋਂ ਪੰਥ ਦੀ ਚੜ੍ਹਦੀ ਕਲਾ ਲਈ ਕੀਤੇ ਮਹਾਨ ਕਾਰਜਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ | ਸੈਮੀਨਾਰ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਭਾਈ ਸੰਧੂ ਇਕ ਦੂਰਅੰਦੇਸ਼ ਤੇ ਸੂਝਵਾਨ ਆਗੂ ਸਨ, ਜਿਨ੍ਹਾਂ ਨੇ ਪਿੰਡ ਪੱਧਰ 'ਤੇ ਪੰਚਾਇਤਾਂ ਰਾਹੀਂ ਸਿੱਖ ਇਨਕਲਾਬ ਦੀ ਮਜ਼ਬੂਤ ਨੀਂਹ ਰੱਖਣ ਦੀ ਸੋਚ ਦਿੱਤੀ ਸੀ | ਇਸ ਮੌਕੇ ਹਰਪਾਲ ਸਿੰਘ ਬਲੇਰ, ਬੀਬੀ ਰਜਿੰਦਰ ਕੌਰ ਜੈਤੋ, ਬਲਜਿੰਦਰ ਕੌਰ ਸੰਧੂ, ਅਮਰੀਕ ਸਿੰਘ ਨੰਗਲ, ਬਲਵਿੰਦਰ ਸਿੰਘ ਕਾਲਾ, ਪਰਮਿੰਦਰਪਾਲ ਸਿੰਘ ਟਿੰਮਾ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਹਜ਼ਾਰ ਸਾਲਾਂ ਦੀ ਆਸਥਾ ਦਾ ਪ੍ਰਤੀਕ ਸੋਮਨਾਥ ਮੰਦਰ <br/> ਅਗਲੀ ਖ਼ਬਰ ਪਾਕਿ 'ਚ 414.58 ਰੁਪਏ ਪ੍ਰਤੀ ਲੀਟਰ ਹੋਈ ਹਾਈ-ਸਪੀਡ ਡੀਜ਼ਲ ਦੀ ਕੀਮਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।