01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਜ਼ਮੀਨੀ ਵਿਵਾਦ ਕਾਰਨ ਇਕ ਵਿਅਕਤੀ ਦਾ ਕਤਲ <br/>

ਅਜੀਤ ਡੈਸਕ 10-05-2026
ਮਲੋਟ, 9 ਮਈ (ਅਜਮੇਰ ਸਿੰਘ ਬਰਾੜ)-ਪਿੰਡ ਸ਼ੇਰਗੜ੍ਹ ਗਿਆਨ ਸਿੰਘ ਵਿਖੇ ਐਡਵੋਕੇਟ ਗੁਰਜੀਤ ਸਿੰਘ ਮਾਨ ਦੇ ਹੋਏ ਕਤਲ ਸਬੰਧੀ ਪੁਲਿਸ ਨੇ ਅੱਜ ਦੱਸਿਆ ਕਿ ਪਿੰਡ ਸ਼ੇਰਗੜ੍ਹ ਗਿਆਨ ਸਿੰਘ ਵਿਖੇ ਜ਼ਮੀਨੀ ਝਗੜਾ (ਵੱਟ ਦਾ ਰੌਲਾ) ਹੋਣ ਕਰਕੇ ਐਡਵੋਕੇਟ ਗੁਰਜੀਤ ਸਿੰਘ ਮਾਨ ਦਾ ਕਤਲ ਹੋ ਗਿਆ ਹੈ | ਥਾਣਾ ਸਦਰ ਮਲੋਟ ਦੇ ਐਸ.ਐਚ.ਓ. ਕੁਲਬੀਰ ਚੰਦ ਨੇ ਦੱਸਿਆ ਕਿ ਐਡਵੋਕੇਟ ਗੁਰਜੀਤ ਸਿੰਘ ਮਾਨ ਉਪਰ ਦੂਜੀ ਧਿਰ ਵਲੋਂ ਟਰੈਕਟਰ ਚੜ੍ਹਾ ਕੇ ਉਸਨੂੰ ਮਾਰ ਦਿੱਤਾ ਗਿਆ ਹੈ | ਐਸ.ਐਚ.ਓ. ਨੇ ਦੱਸਿਆ ਕਿ ਵੱਟ ਨੂੰ ਵਾਹੁਣ ਕਰਕੇ ਇਹ ਲੜਾਈ ਛਿੜੀ ਤੇ ਆਖਰ ਇਸ ਲੜਾਈ ਨੇ ਇਕ ਵਿਅਕਤੀ ਦੀ ਜਾਨ ਲੈ ਲਈ | ਜਦਕਿ ਦੂਜਾ ਹਸਪਤਾਲ ਵਿਖੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ | ਥਾਣਾ ਸਦਰ ਮਲੋਟ ਦੀ ਪੁਲਿਸ ਨੇ ਪਿੰਡ ਸ਼ੇਰਗੜ੍ਹ ਗਿਆਨ ਸਿੰਘ ਦੇ ਵਾਸੀ ਕਮਲਜੀਤ ਸਿੰਘ, ਉਸ ਦੇ ਪਿਤਾ ਬੰਤਾ ਸਿੰਘ ਅਤੇ ਕਮਲਜੀਤ ਸਿੰਘ ਦੇ ਪੁੱਤਰ ਜਗਮੀਤ ਸਿੰਘ ਤੇ ਅਣਪਛਾਤੇ ਵਿਅਕਤੀ ਵਿਰੁੱਧ ਪਰਚਾ ਦਰਜ ਕਰ ਭਾਲ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਬੈਂਕਾਂ ਵਿਚ ਨਕਦੀ ਦੀ ਕਮੀ ਨੇ ਕਿਸਾਨਾਂ ਨੂੰ ਕੀਤਾ ਪ੍ਰੇਸ਼ਾਨ ਦਿਨ ਭਰ ਲਾਈਨਾਂ ਵਿਚ ਖੜ੍ਹੇ ਰਹਿਣ ਲਈ ਮਜਬੂਰ <br/> ਅਗਲੀ ਖ਼ਬਰ ਹਜ਼ਾਰ ਸਾਲਾਂ ਦੀ ਆਸਥਾ ਦਾ ਪ੍ਰਤੀਕ ਸੋਮਨਾਥ ਮੰਦਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।