01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪਾਕਿ 'ਚ ਸਿੱਖ ਗੁਰੂਆਂ ਦੀਆਂ ਤਸਵੀਰਾਂ ਦੀ ਬੇਅਦਬੀ ਕਰਨ ਵਾਲਿਆਂ ਿਖ਼ਲਾਫ਼ ਮਾਮਲਾ ਦਰਜ ਕਰਵਾਇਆ ਜਾਵੇਗਾ-ਬਿਸ਼ਨ ਸਿੰਘ <br/>

ਅਜੀਤ ਡੈਸਕ 10-05-2026
ਅੰਮਿ੍ਤਸਰ, 9 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਿੱਖ ਆਗੂ ਬਿਸ਼ਨ ਸਿੰਘ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਪਾਕਿ 'ਚ ਸਿੱਖ ਗੁਰੂਆਂ ਦੀਆਂ ਤਸਵੀਰਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ | ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸੰਬੰਧਿਤ ਪੁਲਿਸ ਥਾਣਿਆਂ 'ਚ ਐੱਫ. ਆਈ. ਆਰ. ਦਰਜ ਕਰਵਾਈ ਜਾ ਰਹੀ ਹੈ | ਦੱਸਣਯੋਗ ਹੈ ਕਿ ਪਾਕਿ ਦੇ ਸੂਬਾ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਦੇ ਹਵਾਈ ਅੱਡਾ ਰੋਡ ਸਥਿਤ ਫ਼ੈਜ਼ਉਲਾ ਅਹਿਮਦ ਸ਼ਾਹੀ ਪਰਿਵਾਰ ਦੀ ਅਹਿਮਦ ਸ਼ਾਹੀ ਐਂਡ ਕੰਪਨੀ ਵਲੋਂ 'ਸੇਲਾ ਰਾਈਸ ਸੁਪਰ ਕਰਨਲ' ਬਰਾਂਡ ਵਾਲੀ 10 ਕਿੱਲੋ ਦੀ ਬੋਰੀ 'ਤੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਪ੍ਰਕਾਸ਼ਿਤ ਕੀਤੀ ਗਈ ਹੈ | ਇਸ 'ਤੇ ਪਾਕਿ ਦੇ ਹਿੰਦੂ-ਸਿੱਖ ਭਾਈਚਾਰੇ 'ਤੇ ਸਖ਼ਤ ਰੋਸ ਜ਼ਾਹਿਰ ਕਰਦਿਆਂ ਸਿੱਖ ਗੁਰੂਆਂ ਦੀਆਂ ਤਸਵੀਰਾਂ ਦੀ ਬੇਅਦਬੀ ਦੱਸਿਆ ਹੈ ਤੇ ਹੋਰ ਵੀ ਗੁਰੂਆਂ ਦੀਆਂ ਤਸਵੀਰਾਂ ਪ੍ਰਚਾਰ ਵਜੋਂ ਵਰਤੀਆਂ ਜਾ ਰਹੀਆਂ ਹਨ | ਬਿਸ਼ਨ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦਾ ਪ੍ਰਚਾਰ ਕਰਨ ਵਾਲੇ ਪਾਕਿਸਤਾਨੀ ਨਾਗਰਿਕ ਖ਼ਿਲਾਫ਼ ਸਾਲ 2019 'ਚ ਵੀ ਐੱਫ. ਆਈ. ਆਰ. ਦਰਜ ਕਰਵਾਈ ਗਈ ਸੀ, ਪਰ ਬਾਅਦ 'ਚ ਪੁਲਿਸ ਵਲੋਂ ਉਨ੍ਹਾਂ ਨੂੰ ਛੱਡ ਦਿੱਤਾ ਗਿਆ |

ਪਿਛਲੀ ਖ਼ਬਰ 40 ਹਜ਼ਾਰ ਪ੍ਰੀ-ਪੇਡ ਬਿਜਲੀ ਮੀਟਰ ਲੱਗਣ ਨਾਲ ਪਾਵਰਕਾਮ ਦੇ ਬਚਣਗੇ ਕਰੋੜਾਂ ਰੁਪਏ <br/> ਅਗਲੀ ਖ਼ਬਰ ਬੈਂਕਾਂ ਵਿਚ ਨਕਦੀ ਦੀ ਕਮੀ ਨੇ ਕਿਸਾਨਾਂ ਨੂੰ ਕੀਤਾ ਪ੍ਰੇਸ਼ਾਨ ਦਿਨ ਭਰ ਲਾਈਨਾਂ ਵਿਚ ਖੜ੍ਹੇ ਰਹਿਣ ਲਈ ਮਜਬੂਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।