02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਨਸ਼ਾ ਤਸਕਰ ਦੇ ਘਰ ਰੇਡ ਕਰਨ ਗਈ ਪੁਲਿਸ ਪਾਰਟੀ 'ਤੇ ਹਮਲਾ ਏ.ਐੱਸ.ਆਈ. ਸਮੇਤ ਚਾਰ ਪੁਲਿਸ ਮੁਲਾਜ਼ਮ ਜ਼ਖ਼ਮੀ, ਮਾਮਲਾ ਦਰਜ <br/>

ਅਜੀਤ ਡੈਸਕ 10-05-2026
ਤਲਵੰਡੀ ਸਾਬੋ, 9 ਮਈ (ਰਣਜੀਤ ਸਿੰਘ ਰਾਜੂ)-ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲਾ ਵਿਖੇ ਇੱਕ ਕਥਿਤ ਨਸ਼ਾ ਤਸਕਰ ਦੇ ਘਰ ਛਾਪਾ ਮਾਰਨ ਗਈ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਪਾਰਟੀ 'ਤੇ ਜਾਨ ਲੇਵਾ ਹਮਲਾ ਕਰਕੇ ਇੱਕ ਏ.ਐਸ.ਆਈ. ਅਤੇ ਇੱਕ ਪੁਲਿਸ ਮੁਲਾਜ਼ਮ ਨੂੰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਹਮਲਾਵਰਾਂ ਦੀ ਭਾਲ ਆਰੰਭ ਦਿੱਤੀ ਹੈ | ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਥਾਣਾ ਤਲਵੰਡੀ ਸਾਬੋ ਵਿਖੇ ਤੈਨਾਤ ਏ.ਐੱਸ.ਆਈ. ਜਗਸੀਰ ਸਿੰਘ ਵਲੋਂ ਨਸ਼ਾ ਤਸਕਰੀ ਦੇ ਇਕ ਮਾਮਲੇ 'ਚ ਨਾਮਜ਼ਦ ਕਥਿਤ ਦੋਸ਼ੀ ਰਣਜੀਤ ਸਿੰਘ ਉਰਫ਼ ਜੀਤੂ ਪੁੱਤਰ ਮਿੱਠੂ ਸਿੰਘ ਵਾਸੀ ਚੱਠੇਵਾਲਾ ਦੀ ਗਿ੍ਫ਼ਤਾਰੀ ਲਈ ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਉਸ ਦੇ ਘਰ ਰੇਡ ਕੀਤੀ ਗਈ | ਜਦੋਂ ਪੁਲਿਸ ਪਾਰਟੀ ਨੇ ਸਬੰਧਿਤ ਵਿਅਕਤੀ ਨੂੰ ਕਾਬੂ ਕਰ ਲਿਆ ਤਾਂ ਦੋਸ਼ੀ ਦੀ ਮਾਤਾ ਕਰਮਜੀਤ ਕੌਰ ਨੇ ਦੋਸ਼ੀ ਨੂੰ ਪੁਲਿਸ ਦੀ ਗਿ੍ਫ਼ਤ ਚੋਂ ਛੁਡਵਾ ਕੇ ਭਜਾਉਣ ਦੇ ਮੰਤਵ ਨਾਲ ਪੁਲਿਸ ਪਾਰਟੀ ਨੂੰ ਘੇਰ ਲਿਆ ਤੇ ਇਸ ਵਿਚ ਦੋਸ਼ੀ ਦਾ ਭਾਈ ਜਗਸੀਰ ਸਿੰਘ ਉਰਫ਼ ਜੱਗਾ ਨੇ ਇਕ ਲੋਹੇ ਦੀ ਪਾਈਪ ਨਾਲ ਏ.ਐੱਸ.ਆਈ. ਜਗਸੀਰ ਸਿੰਘ ਤੇ ਕਾਤਲਾਨਾ ਹਮਲਾ ਕਰਦਿਆਂ ਸਿਰ 'ਤੇ ਵਾਰ ਕਰਦਿਆਂ ਵਰਦੀ ਪਾੜ ਦਿੱਤੀ, ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਜਦੋਂ ਪੁਲਿਸ ਪਾਰਟੀ ਦੇ ਇਕ ਹੋਰ ਸਿਪਾਹੀ ਨੀਰਜ ਕੁਮਾਰ ਨੇ ਏ.ਐੱਸ.ਆਈ. ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕਥਿਤ ਦੋਸ਼ੀ ਰਣਜੀਤ ਸਿੰਘ ਉਰਫ਼ ਜੀਤੂ ਨੇ ਉਸ ਉੱਪਰ ਵੀ ਮਾਰਨ ਦੀ ਨੀਅਤ ਨਾਲ ਡਾਂਗਾਂ ਨਾਲ ਹਮਲਾ ਕਰ ਦਿੱਤਾ | ਹਮਲਾਵਰਾਂ ਨੇ ਪੁਲਿਸ ਪਾਰਟੀ 'ਚ ਸ਼ਾਮਿਲ ਦੋ ਹੋਰ ਮੁਲਾਜ਼ਮਾਂ ਹੌਲਦਾਰ ਸਤਨਾਮ ਸਿੰਘ ਅਤੇ ਸਿਪਾਹੀ ਅਮਰਿੰਦਰ ਸਿੰਘ ਦੀ ਵੀ ਕੁੱਟਮਾਰ ਕੀਤੀ ਤੇ ਫਰਾਰ ਹੋ ਗਏ | ਉੱਧਰ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਨੂੰ ਬਠਿੰਡਾ ਹਸਪਤਾਲ ਭੇਜ ਦਿੱਤਾ ਗਿਆ ਹੈ | ਡੀ.ਐੱਸ.ਪੀ. ਜਸਜੋਯਤ ਸਿੰਘ ਨੇ ਦਾਅਵਾ ਕੀਤਾ ਕਿ ਪੁਲਿਸ ਪਾਰਟੀ 'ਤੇ ਹਮਲਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀ ਜਾਵੇਗਾ |

ਪਿਛਲੀ ਖ਼ਬਰ ਰਸ਼ੀਆ ਤੇ ਯੂਕਰੇਨ ਦੀ ਜੰਗ 'ਚ ਪਿੰਡ ਬੋਹਝਾ ਦੇ 24 ਸਾਲਾ ਨੌਜਵਾਨ ਦੀ ਮੌਤ ਅਗਲੀ ਖ਼ਬਰ ਲਾਰੈਂਸ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ ਵਿਸ਼ੇਸ਼ ਸੈਮੀਨਾਰ 'ਤੇ ਡਾ. ਜਸਵਿੰਦਰ ਸਿੰਘ ਨੇ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।