ਪੰਜਾਬ ਵਿਚ ਨਸ਼ਾ ਮਾਫ਼ੀਆ ਬੇਖ਼ੌਫ-ਰੰਧਾਵਾ
ਚੰਡੀਗੜ੍ਹ, 2 ਸਤੰਬਰ( ਵਿਕਰਮਜੀਤ ਸਿੰਘ ਮਾਨ)- ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰ ਵਿਚ ਕਥਿਤ ਤੌਰ ’ਤੇ ਨਸ਼ਾ ਤਸਕਰਾਂ ਵਲੋਂ ਪੁਲਿਸ ਕਾਂਸਟੇਬਲ ਕਰਨਪ੍ਰੀਤ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਦੀਆਂ ਲੱਤਾਂ ਤੋੜ ਦੇਣ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ । ਉਨ੍ਹਾਂ ਕਿਹਾ ਕਿ ਇਹ ਘਟਨਾ ਸਾਬਤ ਕਰਦੀ ਹੈ ਕਿ ਪੰਜਾਬ ਵਿਚ ਨਸ਼ਾ ਮਾਫ਼ੀਆ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਪੁਲਿਸ ਮੁਲਾਜ਼ਮ ਵੀ ਸੁਰੱਖਿਅਤ ਨਹੀਂ ਰਹੇ।
ਅਜੀਤ ਡੈਸਕ
03-09-2026