31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਤਿਉਹਾਰੀ ਸੀਜ਼ਨ ’ਚ ਵੀ ਸਸਤੀ ਹੋਣ ਦਾ ਨਾਂਅ ਨਹੀਂ ਲੈ ਰਹੀ ਖੰਡ

ਜਲੰਧਰ, 30 ਅਕਤੂਬਰ (ਸ਼ਿਵ ਸ਼ਰਮਾ)-ਤਿਉਹਾਰਾਂ ਦੇ ਸੀਜ਼ਨ ਦੌਰਾਨ ਕੁਝ ਚੀਜ਼ਾਂ ਦੀ ਕੀਮਤਾਂ ਨੇ ਲੋਕਾਂ ਦੀਆਂ ਜੇਬਾਂ ’ਤੇ ਵੱਡਾ ਅਸਰ ਪਾਇਆ ਹੈ। ਖ਼ਾਸ ਕਰਕੇ ਖੰਡ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਮਿਠਾਈਆਂ ਬਣਾਉਣ ਵਾਲੇ ਕਾਰੋਬਾਰੀਆਂ, ਦੁਕਾਨਦਾਰਾਂ ਅਤੇ ਆਮ ਲੋਕਾਂ ਦੀ ਚਿੰਤਾ ਵਧਾਈ ਹੈ।

ਅਜੀਤ ਡੈਸਕ 31-10-2026
ਜਲੰਧਰ, 30 ਅਕਤੂਬਰ (ਸ਼ਿਵ ਸ਼ਰਮਾ)-ਤਿਉਹਾਰਾਂ ਦੇ ਸੀਜ਼ਨ ਦੌਰਾਨ ਕੁਝ ਚੀਜ਼ਾਂ ਦੀ ਕੀਮਤਾਂ ਨੇ ਲੋਕਾਂ ਦੀਆਂ ਜੇਬਾਂ ’ਤੇ ਵੱਡਾ ਅਸਰ ਪਾਇਆ ਹੈ। ਖ਼ਾਸ ਕਰਕੇ ਖੰਡ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਮਿਠਾਈਆਂ ਬਣਾਉਣ ਵਾਲੇ ਕਾਰੋਬਾਰੀਆਂ, ਦੁਕਾਨਦਾਰਾਂ ਅਤੇ ਆਮ ਲੋਕਾਂ ਦੀ ਚਿੰਤਾ ਵਧਾਈ ਹੈ। ਦੀਵਾਲੀ ਦਾ ਤਿਉਹਾਰ ਸਿਰ ’ਤੇ ਹੋਣ ਅਤੇ ਤਿਉਹਾਰੀ ਸੀਜ਼ਨ ਖ਼ਤਮ ਹੋਣ ਦੇ ਨੇੜੇ ਪਹੁੰਚਣ ਦੇ ਬਾਵਜੂਦ ਖੰਡ ਦੀਆਂ ਕੀਮਤਾਂ ਘਟਣ ਦਾ ਨਾਂਅ ਨਹੀਂ ਲੈ ਰਹੀਆਂ। ਕੇਂਦਰ ਸਰਕਾਰ ਵਲੋਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਤਿਉਹਾਰੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਦੋ ਹਫ਼ਤਿਆਂ ਲਈ 13 ਲੱਖ ਮੀਟ੍ਰਿਕ ਟਨ ਖੰਡ ਦਾ ਕੋਟਾ ਵੀ ਜਾਰੀ ਕੀਤਾ ਗਿਆ ਸੀ। ਥੋਕ ਬਾਜ਼ਾਰ ਵਿਚ ਪਿਛਲੇ 15 ਦਿਨਾਂ ਦੌਰਾਨ ਖੰਡ ਦੀ ਕੀਮਤ ਵਿਚ ਵੱਡਾ ਉਛਾਲ ਆਇਆ ਹੈ। ਕਰੀਬ ਦੋ ਹਫ਼ਤੇ ਪਹਿਲਾਂ ਜਿਹੜੀ ਖੰਡ 5350 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਸੀ, ਉਸ ਦੀ ਕੀਮਤ ਹੁਣ ਵਧ ਕੇ 6500 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ ਹੈ। ਇਸ ਤਰ੍ਹਾਂ ਸਿਰਫ਼ ਦੋ ਹਫ਼ਤਿਆਂ ਵਿਚ ਹੀ ਪ੍ਰਤੀ ਕੁਇੰਟਲ 1250 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਪਰਚੂਨ ਬਾਜ਼ਾਰ ’ਚ ਖੰਡ ਦੀ ਕੀਮਤ 67 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ, ਜਿਸ ਕਾਰਨ ਆਮ ਖਪਤਕਾਰਾਂ ਨੂੰ ਵੀ ਮਹਿੰਗਾਈ ਦਾ ਸਿੱਧਾ ਝਟਕਾ ਲੱਗ ਰਿਹਾ ਹੈ। ਸਤੰਬਰ ਮਹੀਨੇ ਵਿਚ ਵੀ ਖੰਡ ਦੀ ਕੀਮਤ ਪਹਿਲਾਂ 5500 ਰੁਪਏ ਪ੍ਰਤੀ ਕੁਇੰਟਲ ਸੀ, ਜੋ ਬਾਅਦ ਵਿਚ ਵਧ ਕੇ ਥੋਕ ਬਾਜ਼ਾਰ ਵਿਚ 6800 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ ਸੀ। ਇਸ ਤੋਂ ਬਾਅਦ ਕੀਮਤਾਂ ਵਿਚ ਕੁਝ ਗਿਰਾਵਟ ਦਰਜ ਕੀਤੀ ਗਈ ਸੀ, ਪਰ ਅਕਤੂਬਰ ਦੇ ਸ਼ੁਰੂ ਵਿਚ ਆਈ ਇਸ ਰਾਹਤ ਤੋਂ ਬਾਅਦ ਮਹੀਨੇ ਦੇ ਵਿਚਕਾਰ ਮੁੜ ਤੇਜ਼ੀ ਸ਼ੁਰੂ ਹੋ ਗਈ। ਕੇਂਦਰ ਸਰਕਾਰ ਵਲੋਂ ਤਿਉਹਾਰੀ ਸੀਜ਼ਨ ਦੌਰਾਨ ਬਾਜ਼ਾਰ ਵਿਚ ਖੰਡ ਦੀ ਉਪਲਬਧਤਾ ਬਣਾਈ ਰੱਖਣ ਅਤੇ ਕੀਮਤਾਂ ਨੂੰ ਕਾਬੂ ਵਿਚ ਰੱਖਣ ਲਈ 9 ਲੱਖ ਮੀਟ੍ਰਿਕ ਟਨ ਦਾ ਕੋਟਾ ਜਾਰੀ ਕੀਤਾ ਗਿਆ ਹੈ। ਇਸ ਦੇ ਬਾਵਜੂਦ ਥੋਕ ਅਤੇ ਪਰਚੂਨ ਦੋਵਾਂ ਬਾਜ਼ਾਰਾਂ ਵਿਚ ਕੀਮਤਾਂ ਵਧਣੀਆਂ ਜਾਰੀ ਹਨ। ਤਿਉਹਾਰੀ ਸੀਜ਼ਨ ਦੌਰਾਨ ਮਿਠਾਈਆਂ ਦੀ ਮੰਗ ਵਧਣ ਕਾਰਨ ਖੰਡ ਦੀ ਖਪਤ ਵੀ ਵਧ ਜਾਂਦੀ ਹੈ, ਜਿਸ ਦਾ ਅਸਰ ਬਾਜ਼ਾਰ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਖੰਡ ਦੀ ਕੀਮਤਾਂ ’ਚ ਤੇਜ਼ੀ ਰਹਿਣ ਦੇ ਕਈ ਕਾਰਨ ਦੱਸੇ ਜਾ ਰਹੇ ਹਨ, ਜਿਨ੍ਹਾਂ ਬਾਰੇ ਕਈ ਮਾਹਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਖੰਡ ਬਰਾਮਦ ਕੀਤੀ ਗਈ ਸੀ। ਉਸ ਨਾਲ ਹੀ ਇਸ ਵਾਰ ਸੀਜ਼ਨ ਵਿਚ ਕੀਮਤਾਂ ਵਿਚ ਉਤਾਰ-ਚੜਾਅ ਦੇਖਣ ਨੂੰ ਮਿਲ ਰਿਹਾ ਹੈ।
ਪਿਛਲੀ ਖ਼ਬਰ ਸਾਬਕਾ ਪੁਲਿਸ ਮੁਲਾਜ਼ਮ ਵਲੋਂ ਭਰਜਾਈ ਦਾ ਕੁਹਾੜਾ ਮਾਰ ਕੇ ਕਤਲ ਅਗਲੀ ਖ਼ਬਰ ਗੁਰੂ ਰਵਿਦਾਸ ਦੀ ਜਨਮ ਸ਼ਤਾਬਦੀ ਸੰਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਤੇ 19-20 ਫ਼ਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।