31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਨਸ਼ਾ ਕਰਦਾ ਥਾਣੇਦਾਰ ਲੋਕਾਂ ਨੇ ਦਬੋਚਿਆ, ਰੋਸ ਵਜੋਂ ਦਿੱਤਾ ਧਰਨਾ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਏਜੰਸੀ ਦੇ ਤੋੜੇ ਸ਼ੀਸ਼ੇ

ਬੁਢਲਾਡਾ (ਮਾਨਸਾ), 30 ਅਕਤੂਬਰ (ਸੁਨੀਲ ਮਨਚੰਦਾ)- ਸਥਾਨਕ ਸ਼ਹਿਰ ਦੇ ਆਈ. ਟੀ.

ਬੁਢਲਾਡਾ ਵਿਖੇ ਲੋਕਾਂ ਵਲੋਂ ਚਿੱਟਾ ਲਾਉਂਦਾ ਫੜਿਆ ਗਿਆ ਪੁਲਿਸ ਮੁਲਾਜ਼ਮ। ਤਸਵੀਰ : ਟੋਨੀ ਬੁਢਲਾਡਾ 31-10-2026
ਬੁਢਲਾਡਾ (ਮਾਨਸਾ), 30 ਅਕਤੂਬਰ (ਸੁਨੀਲ ਮਨਚੰਦਾ)- ਸਥਾਨਕ ਸ਼ਹਿਰ ਦੇ ਆਈ.ਟੀ.ਆਈ. ਚੌਕ ਵਿਖੇ ਬਣੇ ਪਖਾਨਿਆਂ ’ਚ ਚਿੱਟਾ ਪੀਂਦੇ ਥਾਣੇਦਾਰ ਨੂੰ ਲੋਕਾਂ ਨੇ ਮੌਕੇ ’ਤੇ ਫੜ ਲਿਆ। ਭੀੜ ਤੋਂ ਬਚਦਿਆਂ ਉਹ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਆਟੋ ਏਜੰਸੀ ਵਿਚ ਜਾ ਵੜਿਆ। ਥਾਣੇਦਾਰ ਨੂੰ ਬਚਾਉਣ ਦੇ ਦੋਸ਼ ਲਗਾਉਂਦਿਆਂ ਲੋਕਾਂ ਨੇ ਚੇਅਰਮੈਨ ਦੀ ਏਜੰਸੀ ਦੇ ਸ਼ੀਸ਼ੇ ਤੱਕ ਤੋੜ ਦਿੱਤੇ ਅਤੇ ਆਈ.ਟੀ.ਆਈ. ਚੌਕ ’ਚ ਟਰੈਫ਼ਿਕ ਜਾਮ ਕਰਕੇ ਧਰਨਾ ਲਗਾ ਦਿੱਤਾ। ਮੌਕੇ ’ਤੇ ਪਹੁੰਚੇ ਐਸ.ਪੀ. ਨੀਰਜ ਕੁਮਾਰ ਨੇ ਦੱਸਿਆ ਕਿ ਉਪਰੋਕਤ ਏ.ਐਸ.ਆਈ. ਸਹਿਜਪ੍ਰੀਤ ਸਿੰਘ ਜਹਾਨਖੇਲਾ ਤੋਂ ਡਿਊਟੀ ਲਈ ਇੱਥੇ ਆਇਆ ਸੀ ਪਰ ਨਸ਼ਾ ਲੈਣ ਸਬੰਧੀ ਸ਼ਿਕਾਇਤ ਮਿਲਣ ’ਤੇ ਉਸ ਦਾ ਡੋਪ ਟੈੱਸਟ ਕਰਵਾਇਆ ਗਿਆ ਅਤੇ ਉਸ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ.ਐਚ.ਓ. ਜਸਪ੍ਰੀਤ ਸਿੰਘ ਵਲੋਂ ਲੋਕਾਂ ਨੂੰ ਕਾਰਵਾਈ ਕਰਨ ਦਾ ਭਰੋਸਾ ਦੇਣ ਦੇ ਧਰਨਾ ਚੁਕਾਇਆ ਗਿਆ। ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਨੂੰ ਭੀੜ ਤੋਂ ਬਚਾਉਣ ਲਈ ਅਚਾਨਕ ਮੇਰੀ ਏਜੰਸੀ ’ਚ ਸਹਾਰਾ ਲਿਆ ਗਿਆ, ਜਿਸ ਕਰਕੇ ਮੇਰਾ ਇਸ ਨਾਲ ਕੋਈ ਸਬੰਧ ਨਹੀਂ। ਉਨ੍ਹਾਂ ਮੰਗ ਕੀਤੀ ਕਿ ਨਸ਼ਾ ਤਸਕਰਾਂ ਦਾ ਸਾਥ ਦੇਣ ਵਾਲੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਘਟਨਾ ਦੀ ਨਿੰਦਿਆ ਕਰਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਕੱਤਰ ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਫੂਕ ਨਿਕਲ ਚੁੱਕੀ ਹੈ।
ਪਿਛਲੀ ਖ਼ਬਰ ਐਕਸ਼ਨ ਕਮੇਟੀ ਵਲੋਂ 5 ਨਵੰਬਰ ਨੂੰ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਦਾ ਕੀਤਾ ਜਾਵੇਗਾ ਘਿਰਾਓ ਅਗਲੀ ਖ਼ਬਰ ਫੀਲਡਗੰਜ ’ਚ ਪਟਾਕਿਆਂ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ-ਇਕ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।