04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਕਾਂਗਰਸ ਦੇ ਸੀਨੀਅਰ ਆਗੂਆਂ ਵਲੋਂ ਕੇਰਲ ਵਿਚ ਸਰਕਾਰ ਦੇ ਗਠਨ 'ਤੇ ਚਰਚਾ ਖੜਗੇ ਤੇ ਰਾਹੁਲ ਗਾਂਧੀ ਆਖਰੀ ਫ਼ੈਸਲਾ ਕਰਨਗੇ <br/>

ਅਜੀਤ ਡੈਸਕ 10-05-2026
ਨਵੀਂ ਦਿੱਲੀ, 9 ਮਈ (ਏਜੰਸੀ)-ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਤੇ ਰਾਹੁਲ ਗਾਂਧੀ ਕੇਰਲ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਬਾਰੇ ਆਖਰੀ ਫ਼ੈਸਲਾ ਕਰਨਗੇ ਤੇ ਇਸ ਬਾਰੇ ਜਲਦ ਐਲਾਨ ਕੀਤਾ ਜਾਵੇਗਾ | ਪਾਰਟੀ ਦੇ ਸੂਬਾਈ ਜਨਰਲ ਸਕੱਤਰ ਪ੍ਰਮੁੱਖ ਦੀਪਾ ਦਾਸਮੁਨਸ਼ੀ ਨੇ ਇਹ ਜਾਣਕਾਰੀ ਉਸ ਸਮੇਂ ਸਾਂਝੀ ਕੀਤੀ, ਜਦੋਂ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਕੇਰਲ 'ਚ ਸਰਕਾਰ ਦੇ ਗਠਨ 'ਤੇ ਚਰਚਾ ਕਰਨ ਲਈ ਤਿੰਨ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਬੈਠਕ ਕੀਤੀ | ਇਹ ਬੈਠਕ ਖੜਗੇ ਦੇ ਨਿਵਾਸ 'ਤੇ ਬੁਲਾਈ ਗਈ ਸੀ, ਜਿਸ 'ਚ ਰਾਹੁਲ ਗਾਂਧੀ, ਦਾਸਮੁਨਸ਼ੀ, ਸੰਗਠਨ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਕੇਰਲ ਦੀ ਸੀਨੀਅਰ ਨੇਤਾ ਰਮੇਸ਼ ਚੇਨਿਥਲਾ ਤੇ ਵੀ.ਡੀ. ਸਤੀਸ਼ਨ ਮੌਜੂਦ ਸਨ | ਇਸ ਤੋਂ ਇਲਾਵਾ ਪਾਰਟੀ ਦੇ ਸੂਬਾ ਪ੍ਰਮੁੱਖ ਸੰਨੀ ਜੋਸੇਫ਼ ਤੇ ਸੀਨੀਅਰ ਨਿਗਰਾਨ ਮੁਕੁਲ ਵਾਸਨਿਕ ਵੀ ਹਾਜ਼ਰ ਸਨ | ਦਾਸਮੁਨਸ਼ੀ ਨੇ ਕਿਹਾ ਕਿ ਸਾਰੇ ਕਾਂਗਰਸ ਵਿਧਾਇਕਾਂ ਨੇ ਇਕ ਪ੍ਰਸਤਾਵ 'ਤੇ ਦਸਤਖ਼ਤ ਕੀਤੇ ਹਨ, ਜਿਸ 'ਚ ਹਾਈਕਮਾਨ ਨੂੰ ਆਖਰੀ ਫ਼ੈਸਲਾ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ |

ਪਿਛਲੀ ਖ਼ਬਰ ਹਾਈਵੇਅ 'ਤੇ ਸੁਪਿ੍ਆ ਸੁਲੇ ਦੀ ਕਾਰ ਨਾਲ ਹਾਦਸਾ ਅਗਲੀ ਖ਼ਬਰ ਓਡੀਸ਼ਾ ਦੀ ਪੁਰੀ ਬੀਚ ਵਿਖੇ ਰੇਤ ਕਲਾਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।