04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਭਾਰਤ 'ਚ ਚੋਣਾਂ ਸਿਰਫ਼ ਬੈਲਟ ਪੇਪਰਾਂ ਨਾਲ ਹੋਣ-ਅਖਿਲੇਸ਼ ਯਾਦਵ

ਅਜੀਤ ਡੈਸਕ 10-05-2026
ਲਖਨਊ, 9 ਮਈ (ਪੀ.ਟੀ.ਆਈ.)-ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇਕ ਵਾਰ ਫਿਰ ਚੋਣਾਂ ਲਈ ਬੈਲਟ ਪੇਪਰਾਂ ਦੀ ਵਰਤੋਂ ਦੀ ਵਕਾਲਤ ਕੀਤੀ | ਯੂ.ਕੇ. ਵਿਚ ਹਾਲ ਹੀ 'ਚ ਹੋਈਆਂ ਚੋਣਾਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਮੰਗ ਕੀਤੀ ਕਿ ਭਾਰਤ 'ਚ ਵੀ ਚੋਣਾਂ ਬੈਲਟ ਪੇਪਰਾਂ ਦੀ ਵਰਤੋਂ ਕਰਕੇ ਕਰਵਾਈਆਂ ਜਾਣ | ਉਨ੍ਹਾਂ ਕਿਹਾ ਕਿ ਜਦੋਂ ਅਮਰੀਕਾ, ਜਾਪਾਨ, ਜਰਮਨੀ ਤੇ ਇੰਗਲੈਂਡ ਵਰਗੇ ਦੇਸ਼ਾਂ ਨੇ ਕੱਲ੍ਹ ਬੈਲਟ ਪੇਪਰਾਂ ਦੀ ਵਰਤੋਂ ਕਰਕੇ ਵੋਟ ਪਾਈ, ਤਾਂ ਸਾਡਾ ਮੰਨਣਾ ਹੈ ਕਿ ਸਾਡੇ ਲਈ ਵੀ ਬੈਲਟ ਪੇਪਰਾਂ ਦੀ ਵਰਤੋਂ ਕਰਕੇ ਵੋਟ ਪਾਉਣਾ ਮਹੱਤਵਪੂਰਨ ਹੈ | ਯਾਦਵ ਨੇ ਕਿਹਾ ਕਿ ਲੋਕਤੰਤਰ, ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਬਚਾਉਣ ਲਈ ਵਚਨਬੱਧ ਸਾਰੇ ਲੋਕਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ |

ਪਿਛਲੀ ਖ਼ਬਰ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾਉਣ ਦਾ ਮਾਮਲਾ-ਆਰਮੀ ਸਕੂਲ ਦੀ ਪਿ੍ੰਸੀਪਲ ਨੂੰ ਮਿਲੇ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ... ਅਗਲੀ ਖ਼ਬਰ ਹਾਈਵੇਅ 'ਤੇ ਸੁਪਿ੍ਆ ਸੁਲੇ ਦੀ ਕਾਰ ਨਾਲ ਹਾਦਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।