07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪਿੰਡ ਲੰਡੇ ਵਿਖੇ ਸ਼ੱਕੀ ਹਾਲਾਤ ਵਿਚ ਨੌਜਵਾਨ ਦੀ ਮਿਲੀ ਲਾਸ਼, ਪ੍ਰਸ਼ਾਸਨ ਤੇ ਮੋਹਤਬਰਾਂ ਦੇ ਸਹਿਯੋਗ ਨਾਲ ਪਰਿਵਾਰ ਸਸਕਾਰ ਕਰਨ ਲਈ ਮੰਨਿਆ <br/>

ਅਜੀਤ ਡੈਸਕ 11-05-2026

ਸਮਾਲਸਰ, 10 ਮਈ (ਗੁਰਜੰਟ ਕਲਸੀ ਲੰਡੇ)-ਪਿਛਲੇ ਦਿਨੀ ਪਿੰਡ ਲੰਡੇ ਵਿਖੇ ਮਨਪ੍ਰੀਤ ਸਿੰਘ ਪੁੱਤਰ ਟੇਕ ਸਿੰਘ ਦੀ ਸਰਕਾਰੀ ਪ੍ਰਾਇਮਰੀ ਸਕੂਲ ਦੇ ਪਿਛਲੇ ਪਾਸਿਓਾ ਲਟਕਦੀ ਹੋਈ ਲਾਸ਼ ਮਿਲੀ ਸੀ | ਸਥਾਨਕ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਮੋਗਾ ਭੇਜ ਦਿੱਤਾ ਸੀ ਜਿਸਦੀ ਅੱਜ ਰਿਪੋਰਟ ਆਈ ਹੈ ਪਰ ਵੇਰਵੇ ਅਜੇ ਜਨਤਕ ਨਹੀਂ ਹੋਏ | ਸਥਾਨਕ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ 'ਤੇ ਕੇਸ ਦਰਜ ਕਰ ਲਿਆ ਹੈ | ਇਸ ਸਬੰਧੀ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਦੀ ਕਾਰਵਾਈ 'ਤੇ ਯਕੀਨ ਨਾ ਹੋਣ ਕਾਰਨ ਲਾਸ਼ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਮੋਹਤਬਰਾਂ, ਪਿੰਡ ਦੇ ਸਰਪੰਚ, ਪੰਚਾਂ ਤੇ ਹੋਰ ਲੋਕਾਂ ਦੇ ਪ੍ਰਸ਼ਾਸਨ ਨਾਲ ਅਤੇ ਪੀੜਤ ਪਰਿਵਾਰ ਨਾਲ ਸਹਿਯੋਗ ਕਰਨ ਕਰਕੇ ਨੌਜਵਾਨ ਦੀ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ | ਪਰਿਵਾਰਕ ਰਿਸ਼ਤੇਦਾਰ ਪਰਮਜੀਤ ਸਿੰਘ ਕੋਟਕਪੂਰਾ ਵਲੋਂ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਏ ਗਏ ਸਨ | ਟੇਕ ਸਿੰਘ ਉਰਫ ਟਿੱਕਾ ਪੁੱਤਰ ਬੰਤਾ ਸਿੰਘ ਵਾਸੀ ਲੰਡੇ ਤਹਿਸੀਲ ਬਾਘਾ ਪੁਰਾਣਾ ਵਲੋਂ ਸਮਾਲਸਰ ਥਾਣਾ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਮੇਰਾ ਲੜਕਾ ਮਨਪ੍ਰੀਤ ਸਿੰਘ (32) ਅਜੇ ਕੁਆਰਾ ਸੀ ਤੇ ਮਜ਼ਦੂਰੀ ਕਰਦਾ ਸੀ | 7 ਮਈ ਨੂੰ ਦੇਰ ਸ਼ਾਮ ਕਰੀਬ 7:30 ਵਜੇ ਮਨਪ੍ਰੀਤ ਸਿੰਘ ਮੇਰੇ ਭਤੀਜੇ ਰਾਮਪਾਲ ਸਿੰਘ ਨਾਲ ਮੋਟਰਸਾਈਕਲ 'ਤੇ ਘਰੋਂ ਬਾਹਰ ਚਲਾ ਗਿਆ ਤੇ ਬਾਅਦ 'ਚ ਉਸਦਾ ਕੋਈ ਪਤਾ ਨਹੀਂ ਲੱਗਾ | ਅਗਲੇ ਦਿਨ 8 ਮਈ ਨੂੰ ਸਵੇਰੇ 7 ਕੁ ਵਜੇ ਪਤਾ ਚੱਲਿਆ ਕਿ ਮਨਪ੍ਰੀਤ ਸਿੰਘ ਦੀ ਲਾਸ਼ ਸਰਕਾਰੀ ਪ੍ਰਾਇਮਰੀ ਸਕੂਲ ਲੰਡੇ(ਲੜਕੇ) ਦੇ ਹਦੂਦ ਅੰਦਰ ਲਟਕ ਰਹੀ ਹੈ | ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਲੜਕੇ ਦੀ ਮੌਤ ਜਸਪਾਲ ਸਿੰਘ ਉਰਫ ਕਾਲੀ ਪੁੱਤਰ ਸੂਬਾ ਸਿੰਘ ਤੇ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਜਸਪਾਲ ਸਿੰਘ ਵਾਸੀ ਲੰਡੇ ਵਲੋਂ ਉਸ ਨਾਲ ਕੀਤੇ ਤਸ਼ੱਦਦ ਕਰਕੇ ਹੋਈ ਹੈ | ਜਸਪਾਲ ਸਿੰਘ ਦੀ ਪਤਨੀ ਅਮਰਜੀਤ ਕੌਰ ਦੇ ਮੇਰੇ ਲੜਕੇ ਮਨਪ੍ਰੀਤ ਸਿੰਘ ਨਾਲ ਨਾਜਾਇਜ਼ ਸੰਬੰਧ ਸਨ ਅਤੇ ਮੁੱਖ ਕਾਰਨ ਇਹ ਹੈ | ਇਸ ਮੌਕੇ ਜਾਂਚ ਅਧਿਕਾਰੀ ਡੀ.ਐਸ.ਪੀ. ਬਾਘਾ ਪੁਰਾਣਾ ਦਲਬੀਰ ਸਿੰਘ ਸਿੱਧੂ, ਥਾਣਾ ਮੁਖੀ ਸਮਾਲਸਰ ਮੰਗਲ ਸਿੰਘ ਦੀ ਟੀਮ ਵਲੋਂ ਮੌਕੇ 'ਤੇ ਹਾਜ਼ਰ ਸੀ | ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਜਸਪਾਲ ਸਿੰਘ ਉਰਫ ਕਾਲੀ ਪੁੱਤਰ ਸੂਬਾ ਸਿੰਘ, ਲਵਪ੍ਰੀਤ ਸਿੰਘ ਲਵੀ ਪੁੱਤਰ ਜਸਪਾਲ ਸਿੰਘ ਲੰਡੇ, ਅਮਰਜੀਤ ਕੌਰ ਪਤਨੀ ਜਸਪਾਲ ਸਿੰਘ ਖਿਲਾਫ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਪੰਜਾਬ 'ਚ ਭਾਜਪਾ ਆਗੂਆਂ ਤੇ ਦਫ਼ਤਰਾਂ 'ਤੇ ਹੋਏ ਹਮਲਿਆਂ ਖ਼ਿਲਾਫ਼ ਭੜਕੀ ਭਾਜਪਾ ਅਗਲੀ ਖ਼ਬਰ ਨੀਤੀ ਆਯੋਗ ਦੀ ਰਿਪੋਰਟ : ਸਕੂਲ ਸਿੱਖਿਆ ਵਿਚ ਪੰਜਾਬ ਨੇ ਕੇਰਲਮ ਨੂੰ ਪਛਾੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।