14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੁੱਤ ਦੀ ਗੋਲੀ ਮਾਰ ਕੇ ਹੱਤਿਆ ਕਰਨ ਉਪਰੰਤ ਪਿਓ ਵਲੋਂ ਵੀ ਖੁਦਕੁਸ਼ੀ <br/>

ਅਜੀਤ ਡੈਸਕ 12-05-2026

ਲੁਧਿਆਣਾ, 11 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਨਿਊ ਅਗਰ ਨਗਰ ਵਿਚ ਬੀਤੀ ਦੇਰ ਰਾਤ ਪੁੱਤ ਦੀ ਗੋਲੀ ਮਾਰ ਕੇ ਹੱਤਿਆ ਕਰਨ ਉਪਰੰਤ ਪਿਓ ਵਲੋਂ ਵੀ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ | ਜਾਣਕਾਰੀ ਅਨੁਸਾਰ ਘਟਨਾ ਦੇਰ ਰਾਤ ਉਸ ਵਕਤ ਵਾਪਰੀ, ਜਦੋਂ ਨਿਊ ਅਗਰ ਨਗਰ ਵਿਚ ਰਹਿਣ ਵਾਲੇ ਸਾਬਕਾ ਫੌਜੀ ਸੁਰਿੰਦਰ ਸਿੰਘ ਨੇ ਆਪਣੇ 40 ਸਾਲ ਦੇ ਲੜਕੇ ਗੁਰਸ਼ਰਨ ਸਿੰਘ 'ਤੇ ਘਰ ਵਿਚ ਗੋਲੀ ਚਲਾ ਦਿੱਤੀ | ਪਹਿਲੀ ਗੋਲੀ ਉਸ ਦੀ ਬਾਂਹ 'ਤੇ ਲੱਗੀ, ਜਿਸ ਕਾਰਨ ਗੁਰਸ਼ਰਨ ਸਿੰਘ ਘਰ ਤੋਂ ਬਾਹਰ ਆ ਗਿਆ ਤੇ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ | ਸੁਰਿੰਦਰ ਸਿੰਘ ਨੇ ਮੁੜ ਉਸ ਦਾ ਪਿੱਛਾ ਕਰਦਿਆਂ ਆਪਣੀ 12 ਬੋਰ ਦੀ ਬੰਦੂਕ ਵਿਚੋਂ ਵਾਰੋ ਵਾਰੀ ਤਿੰਨ ਹੋਰ ਗੋਲੀਆਂ ਚਲਾਈਆਂ, ਜਿਸ ਕਾਰਨ ਲਹੂ ਲੁਹਾਨ ਹੋਇਆ ਗੁਰਸ਼ਰਨ ਸਿੰਘ ਉੱਥੇ ਹੀ ਡਿਗ ਪਿਆ ਅਤੇ ਮੌਕੇ 'ਤੇ ਹੀ ਦਮ ਤੋੜ ਗਿਆ | ਇਸ ਤੋਂ ਬਾਅਦ ਸੁਰਿੰਦਰ ਸਿੰਘ ਆਪਣੇ ਘਰ ਆ ਗਿਆ ਅਤੇ ਘਰ ਵਿਚ ਪਈ ਸਲਫਾਸ ਖਾ ਲਈ | ਸੁਰਿੰਦਰ ਨੂੰ ਦੇਰ ਰਾਤ ਹਸਪਤਾਲ ਲਿਆਂਦਾ ਗਿਆ, ਪਰ ਕੁੱਝ ਦੇਰ ਬਾਅਦ ਉਹ ਵੀ ਦਮ ਤੋੜ ਗਿਆ | ਮਿ੍ਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸੁਰਿੰਦਰ ਦੀ ਪਤਨੀ ਦੀ ਪੰਜ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਹ ਹੁਣ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਸੀ, ਜਿਸਦਾ ਕਿ ਉਸ ਦਾ ਲੜਕਾ ਗੁਰਸ਼ਰਨ ਸਿੰਘ ਵਿਰੋਧ ਕਰਦਾ ਸੀ ਤੇ ਇਸ ਗੱਲ ਨੂੰ ਲੈ ਕੇ ਉਨ੍ਹਾਂ ਦਾ ਆਪਸੀ ਤਕਰਾਰ ਚੱਲ ਰਿਹਾ ਸੀ | ਮਿ੍ਤਕ ਗੁਰਸ਼ਰਨ ਸਿੰਘ ਦੀਆਂ ਦੋ ਭੈਣਾਂ ਵਿਦੇਸ਼ 'ਚ ਰਹਿੰਦੀਆਂ ਹਨ | ਸੁਰਿੰਦਰ ਸਿੰਘ 25 ਸਾਲ ਪਹਿਲਾਂ ਫੌਜ ਤੋਂ ਸੇਵਾ ਮੁਕਤ ਹੋਇਆ ਸੀ ਅਤੇ ਅੱਜ ਕੱਲ੍ਹ ਉਹ ਬੈਂਕ ਸੁਰੱਖਿਆ ਮੁਲਾਜ਼ਮ ਵਜੋਂ ਵੀ ਨੌਕਰੀ ਕਰ ਰਿਹਾ ਸੀ, ਜਦਕਿ ਗੁਰਸ਼ਰਨ ਸਿੰਘ ਡਰਾਈਵਰੀ ਕਰਦਾ ਸੀ |

ਪਿਛਲੀ ਖ਼ਬਰ ਜਥੇਦਾਰ ਗੜਗੱਜ ਨੇ ਸਪੀਕਰ ਸੰਧਵਾਂ ਨੂੰ ਸਤਿਕਾਰ (ਸੋਧ) ਐਕਟ ਦੀਆਂ ਮੱਦਾਂ ਹਟਾਉਣ ਲਈ ਜਾਰੀ ਕੀਤਾ ਲਿਖਤੀ ਆਦੇਸ਼ <br/>... ਅਗਲੀ ਖ਼ਬਰ ਜੈਤੋ ਦੀ ਹਰਲੀਨ ਸ਼ਰਮਾ ਬਣੀ ਪੰਜਾਬ ਦਾ ਮਾਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।