14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਜਥੇਦਾਰ ਗੜਗੱਜ ਨੇ ਸਪੀਕਰ ਸੰਧਵਾਂ ਨੂੰ ਸਤਿਕਾਰ (ਸੋਧ) ਐਕਟ ਦੀਆਂ ਮੱਦਾਂ ਹਟਾਉਣ ਲਈ ਜਾਰੀ ਕੀਤਾ ਲਿਖਤੀ ਆਦੇਸ਼ <br/>

ਅਜੀਤ ਡੈਸਕ 12-05-2026

ਅੰਮਿ੍ਤਸਰ, 11 ਮਈ (ਜਸਵੰਤ ਸਿੰਘ ਜੱਸ)-ਪੰਜਾਬ ਸਰਕਾਰ ਵਲੋਂ 13 ਅਪ੍ਰੈਲ ਨੂੰ ਪਾਸ ਕੀਤੇ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026' ਦੇ ਸਬੰਧ ਵਿਚ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਬੀਤੀ 8 ਮਈ ਨੂੰ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਸੱਦ ਕੇ ਉਕਤ ਐਕਟ ਦੀਆਂ ਕਈ ਮੱਦਾਂ 'ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਤੇ ਇਸ ਪ੍ਰਤੀ ਜ਼ਬਾਨੀ ਤਾੜਨਾ ਕਰਨ ਤੋਂ ਬਾਅਦ ਅੱਜ ਜਥੇਦਾਰ ਗੜਗੱਜ ਵਲੋਂ ਇਸ ਸਬੰਧੀ ਬਾਕਾਇਦਾ ਦੋ ਸਫ਼ਿਆਂ ਦਾ ਲਿਖਤੀ ਆਦੇਸ਼ ਜਾਰੀ ਕਰਕੇ ਹਦਾਇਤ ਕੀਤੀ ਹੈ 15 ਦਿਨਾਂ ਅੰਦਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਤਰਾਜ਼ਯੋਗ ਮੱਦਾਂ ਨੂੰ ਸੋਧ ਐਕਟ ਵਿਚੋਂ ਹਟਾਇਆ ਜਾਵੇ | ਜਥੇਦਾਰ ਵਲੋਂ ਅੱਜ ਜਾਰੀ ਕੀਤੇ ਆਦੇਸ਼ ਨਾਲ ਸੋਧ ਐਕਟ ਨੂੰ ਲੈ ਕੇ ਪੰਜ ਸਫ਼ਿਆਂ ਦਾ ਇਤਰਾਜ਼ਾਂ ਵਾਲਾ ਪੱਤਰ ਵੀ ਸ਼ਾਮਿਲ ਹੈ | ਸਕੱਤਰੇਤ ਅਕਾਲ ਤਖਤ ਸਾਹਿਬ ਵਲੋਂ ਸਪੀਕਰ ਸੰਧਵਾਂ ਨੂੰ ਭੇਜੇ ਜਥੇਦਾਰ ਦੇ ਲਿਖਤੀ ਆਦੇਸ਼ ਵਿਚ ਗਿਆਨੀ ਗੜਗੱਜ ਨੇ ਸ. ਸੰਧਵਾਂ ਨੂੰ ਮੁੜ ਆਖਿਆ ਹੈ ਕਿ ਇਸ ਕਾਨੂੰਨੀ ਸੋਧ ਨੂੰ ਪਾਸ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਅਕਾਲ ਤਖ਼ਤ ਸਾਹਿਬ ਅਤੇ ਨੁਮਾਇੰਦਾ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਜਾਣ ਬੁੱਝ ਕੇ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਗਿਆ ਹੈ | ਅਕਾਲ ਤਖ਼ਤ ਸਾਹਿਬ ਪੰਜਾਬ ਸਰਕਾਰ ਨੂੰ ਸਿੱਖ ਕਾਨੂੰਨੀ ਮਾਹਿਰਾਂ ਤੇ ਜੱਜਾਂ ਦੀ ਇੱਕ ਟੀਮ ਦੇਵੇਗਾ ਜਿਸ ਰਾਹੀਂ ਸਰਕਾਰ ਇਸ ਕਾਨੂੰਨੀ ਸੋਧ ਬਾਰੇ ਸਿੱਖਾਂ ਨਾਲ ਸਹਿਮਤੀ ਬਣਾ ਸਕਦੀ ਹੈ |

ਪਿਛਲੀ ਖ਼ਬਰ ਮੁੱਖ ਮੰਤਰੀ ਦੇ ਚਚੇਰੇ ਭਰਾ ਸਮੇਤ ਕਈ ਆਗੂ ਭਾਜਪਾ 'ਚ ਸ਼ਾਮਿਲ <br/> ਅਗਲੀ ਖ਼ਬਰ ਪੁੱਤ ਦੀ ਗੋਲੀ ਮਾਰ ਕੇ ਹੱਤਿਆ ਕਰਨ ਉਪਰੰਤ ਪਿਓ ਵਲੋਂ ਵੀ ਖੁਦਕੁਸ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।