15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪ੍ਰਵਾਸੀ ਨੌਜਵਾਨ ਦਾ ਕਤਲ <br/>

ਅਜੀਤ ਡੈਸਕ 12-05-2026

ਸਮਰਾਲਾ, 11 ਮਈ (ਗੋਪਾਲ ਸੋਫਤ)-ਸਥਾਨਕ ਪੁਲਿਸ ਨੇ ਅਣਖ ਦੀ ਖ਼ਾਤਰ ਹੋਏ ਇੱਕ ਨੌਜਵਾਨ ਦੇ ਕਤਲ ਦੀ ਗੁੱਥੀ ਨੂੰ 12 ਘੰਟਿਆਂ ਵਿਚ ਸੁਲਝਾ ਲਿਆ ਹੈ ਅਤੇ ਇਸ ਮਾਮਲੇ ਵਿਚ ਤਿੰਨ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਦਕਿ ਦੋ ਕਥਿਤ ਦੋਸ਼ੀਆਂ ਦੀ ਅਜੇ ਭਾਲ ਕੀਤੀ ਜਾ ਰਹੀ ਹੈ | ਇਸ ਸਬੰਧੀ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਪੀ. (ਡੀ) ਪਵਨਜੀਤ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਉਕਤ ਮੁਕੱਦਮਾ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਦੋਸ਼ੀਆਂ ਨੂੰ ਭਾਲ ਕੇ ਕਾਬੂ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਹੈਦਰ ਅਲੀ (ਯੂ. ਪੀ.) ਜੋ ਕਿ ਹੁਣ ਪਿੰਡ ਗੜੀ ਤਰਖਾਣਾ (ਥਾਣਾ ਮਾਛੀਵਾੜਾ) ਵਿਖੇ ਰਹਿੰਦਾ ਹੈ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਸ ਦੇ ਛੋਟੇ ਭਰਾ ਫ਼ਿਰੋਜ਼ ਅਲੀ ਪੁੱਤਰ ਅਕਬਰ ਅਲੀ ਦਾ ਕਿਸੇ ਨੇ ਕਤਲ ਕਰ ਦਿਤਾ ਹੈ | ਪੁਲਿਸ ਨੇ ਕਾਰਵਾਈ ਦੌਰਾਨ ਸਰਬਜੀਤ ਸਿੰਘ ਵਾਸੀ ਪਿੰਡ ਭਗਵਾਨਪੁਰਾ, ਜਤਿੰਦਰ ਸਿੰਘ ਵਾਸੀ ਪਿੰਡ ਮਾਨਸੂਰ ਪੁਰ (ਥਾਣਾ ਖਮਾਣੋਂ) ਅਤੇ ਅਰਸ਼ਦੀਪ ਸਿੰਘ ਵਾਸੀ ਪਿੰਡ ਪਵਾਤ ਨੂੰ ਗਿ੍ਫਤਾਰ ਕਰ ਲਿਆ | ਐੱਸ. ਪੀ. ਡੀ. ਨੇ ਦੱਸਿਆ ਕਿ ਫ਼ਿਰੋਜ਼ ਅਲੀ ਦੇ ਕਿਸੇ ਲੜਕੀ ਨਾਲ ਸਬੰਧ ਸਨ ਤੇ ਉਹ 9 ਤੇ 10 ਮਈ ਦੀ ਦਰਮਿਆਨੀ ਰਾਤ ਲੜਕੀ ਨੂੰ ਮਿਲਣ ਭਗਵਾਨਪੁਰਾ ਆਇਆ ਸੀ, ਜਿੱਥੇ ਇਨ੍ਹਾਂ ਵਿਅਕਤੀਆਂ ਵਲੋਂ ਫ਼ਿਰੋਜ਼ ਅਲੀ ਦੀ ਕੁੱਟਮਾਰ ਕਰ ਕੇ, ਨਗਨ ਹਾਲਤ ਵਿਚ ਪਪੜੌਦੀ ਰੋਡ ਸਮਰਾਲਾ ਵਿਖੇ ਕਤਲ ਕਰ ਕੇ ਸੁੱਟ ਦਿੱਤਾ | ਉਨ੍ਹਾਂ ਦੱਸਿਆ ਕਿ ਅਜੇ 2 ਦੋਸ਼ੀਆਂ ਕਰਮਜੀਤ ਸਿੰਘ ਵਾਸੀ ਭਗਵਾਨਪੁਰਾ ਅਤੇ ਧਰਮ ਸਿੰਘ ਵਾਸੀ ਜਟਾਣਾ ਥਾਣਾ ਸਦਰ ਖੰਨਾ ਦੀ ਗਿ੍ਫ਼ਤਾਰੀ ਬਾਕੀ ਹੈ, ਜਿਨ੍ਹਾਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ |

ਪਿਛਲੀ ਖ਼ਬਰ ਸੂਬੇ ਦੀਆਂ ਮੰਡੀਆਂ 'ਚ ਹੁਣ ਤੱਕ 123.50 ਲੱਖ ਮੀਟਿ੍ਕ ਟਨ ਕਣਕ ਵਿਕਣ ਲਈ ਪੁੱਜੀ-ਬਰਸਟ <br/> ਅਗਲੀ ਖ਼ਬਰ ਸਰਕਾਰ ਵਲੋਂ ਡੀ.ਐਸ.ਪੀ. ਰੈਂਕ ਦੇ 29 ਅਧਿਕਾਰੀਆਂ ਦੇ ਤਬਾਦਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।