15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮਾਈਨਿੰਗ ਕੇਸ 'ਚ ਵਿਧਾਇਕ ਪਠਾਣਮਾਜਰਾ ਨੂੰ ਭੇਜਿਆ ਬਠਿੰਡਾ ਜੇਲ੍ਹ

ਅਜੀਤ ਡੈਸਕ 12-05-2026

ਪਟਿਆਲਾ, 11 ਮਈ (ਮਨਦੀਪ ਸਿੰਘ ਖਰੌੜ)-ਚਾਰ ਦਿਨਾਂ ਤੋਂ ਮਾਈਨਿੰਗ ਕੇਸ 'ਚ ਪੁਲਿਸ ਰਿਮਾਂਡ 'ਤੇ ਚੱਲ ਰਹੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਅੱਜ ਮੁੜ ਤੋਂ ਸਥਾਨਕ ਕਚਹਿਰੀਆਂ 'ਚ ਪੇਸ਼ ਕੀਤਾ ਗਿਆ ਜਿੱਥੇ ਮਾਣਯੋਗ ਅਦਾਲਤ ਨੇ ਨਿਆਇਕ ਹਿਰਾਸਤ 'ਚ ਬਠਿੰਡਾ ਜੇਲ੍ਹ 'ਚ 22 ਮਈ ਤੱਕ ਭੇਜ ਦਿੱਤਾ ਹੈ | ਇਸ ਸੰਬੰਧੀ ਵਿਭਾਗੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਠਾਣਮਾਜਰਾ ਦੀ ਪੁੱਛ ਪੜਤਾਲ ਦੌਰਾਨ ਪੁਲਿਸ ਵਲੋਂ ਇਕ ਟਿੱਪਰ ਬਰਾਮਦ ਕੀਤਾ ਗਿਆ ਹੈ ਪਰ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਟਿੱਪਰ ਕਿਸ ਦੇ ਨਾਂਅ 'ਤੇ ਦਰਜ ਹੈ | ਇਸ ਤੋਂ ਇਲਾਵਾ ਮਾਈਨਿੰਗ ਤੋਂ ਇਕੱਤਰ ਕੀਤੇ ਗਏ ਪੈਸੇ ਕਿਹੜੇ-ਕਿਹੜੇ ਢੰਗਾਂ ਨਾਲ ਕਿਥੇ ਭੇਜੇ ਗਏ ਹਨ ਇਸ ਸੰਬੰਧੀ ਪੁਲਿਸ ਟੀਮਾਂ ਜਾਂਚ ਕਰ ਰਹੀਆਂ ਹਨ | ਇਹ ਵੀ ਹੋ ਸਕਦਾ ਹੈ ਕਿ ਕੁਝ ਪੈਸੇ ਵਿਦੇਸ਼ ਵੀ ਭੇਜੇ ਗਏ ਹੋਣ ਪਰ ਪੁਲਿਸ ਅਧਿਕਾਰੀਆਂ ਨੇ ਇਸ ਸੰਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ, ਹਾਲੇ ਕੇਸ ਦੀ ਪੜਤਾਲ ਚੱਲ ਰਹੀ ਹੈ |

ਪਿਛਲੀ ਖ਼ਬਰ ਪਾਕਿ 'ਚ ਵੈਨ ਡੂੰਘੀ ਖੱਡ ਵਿਚ ਡਿੱਗੀ, 11 ਦੀ ਮੌਤ, ਕਈ ਜ਼ਖ਼ਮੀ ਅਗਲੀ ਖ਼ਬਰ ਜੇਲ੍ਹ ਦੀਆਂ ਸਲਾਖਾਂ ਪਿੱਛੋਂ ਇੰਜੀਨੀਅਰ ਲੜਕੀ ਨੇ ਜਤਿੰਦਰ ਸ਼ੰਟੀ ਅੱਗੇ ਫੋਲਿਆ ਆਪਣਾ ਦਰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।