26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਨੀਆ ਦੀਆਂ ਟਾਪ-100 ਯੂਨੀਵਰਸਿਟੀਆਂ 'ਚ ਸ਼ਾਮਿਲ ਹੋਈ

ਅਜੀਤ ਡੈਸਕ 12-05-2026
ਅੰਮਿ੍ਤਸਰ, 11 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਇਕ ਹੋਰ ਇਤਿਹਾਸਕ ਉਪਲਬਧੀ ਹਾਸਲ ਕਰਦਿਆਂ ਵਿਸ਼ਵ ਯੂਨੀਵਰਸਿਟੀ ਰੈਂਕਿੰਗ ਫ਼ਾਰ ਇਨੋਵੇਸ਼ਨ (ਡਬਲਯੂ. ਯੂ. ਆਰ. ਆਈ.)-2026 'ਚ 'ਯੂਨੀਵਰਸਿਟੀ ਬ੍ਰਾਂਡ ਐਂਡ ਰਿਪਿਊਟੇਸ਼ਨ' ਸ਼੍ਰੇਣੀ ਅਧੀਨ ਦੁਨੀਆ 'ਚ 78ਵਾਂ ਸਥਾਨ ਪ੍ਰਾਪਤ ਕੀਤਾ ਹੈ | ਖ਼ਾਸ ਗੱਲ ਇਹ ਹੈ ਕਿ ਇਹ ਮਾਣ ਪ੍ਰਾਪਤ ਕਰਨ ਵਾਲੀਆਂ ਭਾਰਤ ਦੀਆਂ ਖਾਸ ਸਰਕਾਰੀ ਯੂਨੀਵਰਸਿਟੀਆਂ ਵਿਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਇਕ ਹੈ | ਇਹ ਰੈਂਕਿੰਗ 7 ਮਈ 2026 ਨੂੰ ਇੰਸਟੀਚਿਊਟ ਫ਼ਾਰ ਪਾਲਿਸੀ ਐਂਡ ਸਟ੍ਰੈਟਜੀ ਆਨ ਨੈਸ਼ਨਲ ਕੰਪੀਟੀਟਿਵਨੈੱਸ ਅਤੇ ਡਬਲਯੂ. ਯੂ. ਆਰ. ਆਈ. ਵਲੋਂ ਅੰਤਰਰਾਸ਼ਟਰੀ ਅਕਾਦਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਜਾਰੀ ਕੀਤੀ ਗਈ | ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਨਮਾਨ ਯੂਨੀਵਰਸਿਟੀ ਦੇ ਅਧਿਆਪਕਾਂ, ਵਿਦਿਆਰਥੀਆਂ, ਸਾਬਕਾ ਵਿਦਿਆਰਥੀਆਂ, ਅਧਿਕਾਰੀਆਂ, ਕਰਮਚਾਰੀਆਂ ਅਤੇ ਸਮੂਹ ਹਿੱਸੇਦਾਰਾਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਯੂਨੀਵਰਸਿਟੀ ਭਾਈਚਾਰੇ, ਵਿਸ਼ਵ ਭਰ 'ਚ ਵਸਦੇ ਸਾਬਕਾ ਵਿਦਿਆਰਥੀਆਂ, ਮੀਡੀਆ ਜਗਤ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭ ਦੇ ਸਹਿਯੋਗ ਨਾਲ ਹੀ ਯੂਨੀਵਰਸਿਟੀ ਨੂੰ ਇਹ ਵਿਸ਼ਵ ਪੱਧਰੀ ਮਾਣ ਪ੍ਰਾਪਤ ਹੋਇਆ ਹੈ | ਪ੍ਰੋ. ਕਰਮਜੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਆਈ ਕਿਉਂ ਏ. ਸੀ. ਸੈੱਲ ਦੀ ਡਾਇਰੈਕਟਰ ਪ੍ਰੋ. ਜਤਿੰਦਰ ਕੌਰ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਗ੍ਰੰਥੀ ਸਿੰਘਾਂ ਦੀ ਸੰਸਥਾ ਵਲੋਂ ਬੇਅਦਬੀ ਵਿਰੋਧੀ ਇਤਿਹਾਸਕ ਕਾਨੂੰਨ ਬਣਾਉਣ ਲਈ ਮੁੱਖ ਮੰਤਰੀ ਦਾ ਸਨਮਾਨ ਅਗਲੀ ਖ਼ਬਰ ਢਾਕੀ ਰੋਡ 'ਤੇ ਪੁੱਟੇ ਖੱਡਿਆਂ ਕਾਰਨ ਹਾਦਸਿਆਂ ਦਾ ਖ਼ਤਰਾ ਵਧਿਆ, ਲੋਕਾਂ ਵਲੋਂ ਤੁਰੰਤ ਮੁਰੰਮਤ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।