06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

-ਭਾਰਤੀ ਚੋਣ ਕਮਿਸ਼ਨ ਦੀ ਨਿਰਪੱਖਤਾ ਖ਼ਤਰੇ ਵਿਚ- ਭਾਜਪਾ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਲੋਕਤੰਤਰੀ ਸੰਸਥਾਵਾਂ ਨਾਲ ਛੇੜਛਾੜ ਕਰ ਰਹੀ-ਅਮਨ ਅਰੋੜਾ <br/>

ਅਜੀਤ ਡੈਸਕ 15-05-2026

ਚੰਡੀਗੜ੍ਹ, 14 ਮਈ (ਅਜੀਤ ਬਿਊਰੋ)- ਭਾਰਤੀ ਚੋਣ ਕਮਿਸ਼ਨ ਦੀ ਖ਼ੁਦਮੁਖ਼ਤਿਆਰੀ ਤੇ ਨਿਰਪੱਖਤਾ 'ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਤੇ ਪੰਜਾਬ ਦੇ ਮੰਤਰੀਆਂ ਅਮਨ ਅਰੋੜਾ ਤੇ ਹਰਪਾਲ ਸਿੰਘ ਚੀਮਾ ਨੇ ਅੱਜ ਕਿਹਾ ਕਿ ਦੇਸ਼ ਵਿਚ ਸੰਵਿਧਾਨਕ ਸੰਸਥਾਵਾਂ ਭਾਜਪਾ ਦੇ ਸ਼ਾਸਨ ਅਧੀਨ ਤੇਜ਼ੀ ਨਾਲ ਆਪਣਾ ਨਿਰਪੱਖ ਕਿਰਦਾਰ ਗੁਆ ਰਹੀਆਂ ਹਨ ਤੇ ਕੇਂਦਰ ਵਿਚ ਸੱਤਾਧਾਰੀ ਪਾਰਟੀ ਦੇ ਹੱਕ ਵਿਚ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਲਈ ਇਨ੍ਹਾਂ ਦੀ ਦੁਰਵਰਤੋਂ ਵੱਧ ਰਹੀ ਹੈ | 'ਆਪ' ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਕੰਮਕਾਜ ਨੇ ਦੇਸ਼ ਭਰ ਵਿਚ ਗੰਭੀਰ ਸਵਾਲ ਖੜ੍ਹੇ ਕੀਤੇ ਹਨ, ਹਾਲੀਆ ਚੋਣਾਂ ਦੀਆਂ ਉਦਾਹਰਨਾਂ ਦਿੰਦੇ ਹੋਏ | ਅਸੀਂ ਇਸਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਦੇਖਿਆ, ਜਿੱਥੇ ਹਜ਼ਾਰਾਂ ਭਾਜਪਾ-ਪੱਖੀ ਵੋਟਾਂ ਤਿਆਰ ਕੀਤੀਆਂ ਗਈਆਂ ਅਤੇ 'ਆਪ' ਦੀਆਂ ਅਸਲੀ ਵੋਟਾਂ ਕੱਟੀਆਂ ਗਈਆਂ | ਅਮਨ ਅਰੋੜਾ ਨੇ ਕਿਹਾ ਕਿ ਪੱਖਪਾਤੀ ਮਾਨਸਿਕਤਾ ਤੇ ਗ਼ਲਤ ਇਰਾਦੇ ਨਾਲ ਕੀਤੀ ਗਈ ਕੋਈ ਵੀ ਚੋਣ ਪ੍ਰਕਿਰਿਆ ਆਪਣਾ ਲੋਕਤੰਤਰੀ ਅਰਥ ਗੁਆ ਦਿੰਦੀ ਹੈ | 'ਆਪ' ਵਲੋਂ ਐਸ.ਆਈ.ਆਰ. ਤੇ ਭਵਿੱਖ ਦੀਆਂ ਸਾਰੀਆਂ ਚੋਣਾਂ ਵਿਚ ਬਰਾਬਰੀ ਦੇ ਮੈਦਾਨ ਅਤੇ ਪੂਰੀ ਪਾਰਦਰਸ਼ਤਾ ਦੀ ਮੰਗ ਨੂੰ ਦੁਹਰਾਉਂਦੇ ਹੋਏ, ਅਮਨ ਅਰੋੜਾ ਨੇ ਕਿਹਾ ਕਿ ਜੇਕਰ ਚੋਣ ਪੈਨਲ ਪੱਖਪਾਤੀ ਢੰਗ ਨਾਲ ਕੰਮ ਕਰਦਾ ਰਿਹਾ ਤਾਂ ਲੋਕਤੰਤਰ ਬਚ ਨਹੀਂ ਸਕਦਾ |

ਪਿਛਲੀ ਖ਼ਬਰ ਪੰਜਾਬ ਦੇ 416 ਸਰਕਾਰੀ ਸਕੂਲਾਂ ਦਾ 12ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ <br/> ਅਗਲੀ ਖ਼ਬਰ ਅਗਨੀਵੀਰ ਦੀ ਮੌਤ 'ਤੇ ਉੱਠੇ ਸਵਾਲ, ਹਾਈ ਕੋਰਟ ਨੇ ਫ਼ੌਜ ਤੋਂ ਮੰਗਿਆ ਸਪੱਸ਼ਟ ਜਵਾਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।