28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਰੋ੍ਹਾ ਦਾ ਤੇਲ 5 ਰੁਪਏ ਕਿੱਲੋ ਮਹਿੰਗਾ ਹੋਣ ਨਾਲ ਲੱਗਾ ਮਹਿੰਗਾਈ ਦਾ ਤੜਕਾ <br/>

ਅਜੀਤ ਡੈਸਕ 17-05-2026
ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਹੋਰ ਮਹਿੰਗੀਆਂ ਹੋਣਗੀਆਂ ਖਾਣ ਵਾਲੀਆਂ ਚੀਜ਼ਾਂ
ਸ਼ਿਵ ਸ਼ਰਮਾ

ਜਲੰਧਰ, 16 ਮਈ-ਪੱਛਮੀ ਏਸ਼ੀਆ ਦੇ ਹਾਲਾਤ ਕਰਕੇ ਸੰਸਾਰ ਭਰ ਵਿਚ ਤੇਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ ਤੇ ਦੇਸ਼ ਵਿਚ ਚਾਹੇ ਕਾਫ਼ੀ ਸਮੇਂ ਤੱਕ ਤੇਲ ਮਹਿੰਗਾ ਹੋਣ ਕਰਕੇ ਕੀਮਤਾਂ ਵਿਚ ਵਾਧਾ ਨਹੀਂ ਹੋ ਸਕਿਆ ਹੈ ਪਰ ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਰਕੇ ਇਸ ਦਾ ਅਸਰ ਨਜ਼ਰ ਆਉਣ ਲੱਗ ਪਿਆ ਹੈ | ਡੀਜ਼ਲ ਦੀ ਕੀਮਤਾਂ ਵਧਣ ਨਾਲ ਇਸ ਦਾ ਸਿੱਧਾ ਅਸਰ ਟਰਾਂਸਪੋਰਟਰਾਂ 'ਤੇ ਪੈਂਦਾ ਹੈ ਤੇ ਦੇਸ਼ ਤੋਂ ਇਕ ਦੂਜੀ ਥਾਂ 'ਤੇ ਸਮਾਨ ਲੈ ਜਾਣ ਲਿਆਉਣ ਲਈ ਕਿਰਾਏ ਵਿਚ ਵਾਧਾ ਕੀਤਾ ਜਾਂਦਾ ਹੈ | ਟੈਕਸੀ ਡਰਾਈਵਰਾਂ ਨੇ ਵੀ ਹੁਣ ਕਿਰਾਏ ਦੀਆਂ ਨਵੀਆਂ ਦਰਾਂ ਲਾਗੂ ਕਰ ਦਿੱਤੀਆਂ ਹਨ ਜਿਸ ਦੇ ਤਹਿਤ ਕਰੀਬ 5 ਰੁਪਏ ਪ੍ਰਤੀ ਕਿੱਲੋਮੀਟਰ ਦੇ ਕਿਰਾਏ ਦਾ ਵਾਧਾ ਹੋਇਆ ਹੈ | ਆਟਾ, ਦਾਲ ਦੇ ਥੋਕ ਕਾਰੋਬਾਰ ਖੇਤਰ ਦਾ ਕਹਿਣਾ ਸੀ ਕਿ ਕਿਰਾਏ ਵਾਧੇ ਨਾਲ ਦਾਲਾਂ ਜਾਂ ਹੋਰ ਸਮਾਨ 'ਤੇ ਵੀ ਇਸ ਦਾ ਅਸਰ ਦਿੱਖਣਾ ਸ਼ੁਰੂ ਹੋ ਜਾਵੇਗਾ | ਉੱਧਰ ਬੀਤੇ ਦਿਨਾਂ ਵਿਚ ਹੀ ਸਰੋਂ੍ਹ ਦੇ ਤੇਲ ਦੀਆਂ ਕੀਮਤਾਂ ਵਿਚ 5 ਰੁਪਏ ਤੋਂ ਲੈ ਕੇ 6 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਦਰਜ ਕੀਤਾ ਗਿਆ ਹੈ | ਕਾਰੋਬਾਰੀਆਂ ਦਾ ਕਹਿਣਾ ਸੀ ਕਿ ਚਾਹੇ ਸਰੋਂ੍ਹ ਦੇ ਤੇਲ ਦੀ ਕੀਮਤ ਵਧਣ ਨਾਲ ਤੇਲ ਦੇ ਮਹਿੰਗਾ ਹੋਣ ਨਾਲ ਕੋਈ ਸੰਬੰਧ ਨਹੀਂ ਹੈ ਪਰ ਸਰੋਂ੍ਹ ਦੇ ਤੇਲ ਦੀ ਕੀਮਤ ਵਿਚ ਇਸ ਵਾਧੇ ਨਾਲ ਲੋਕਾਂ ਦਾ ਰਸੋਈ ਦਾ ਬਜਟ ਜ਼ਰੂਰ ਹਿੱਲ ਜਾਵੇਗਾ | ਇਕ ਜਾਣਕਾਰੀ ਮੁਤਾਬਿਕ ਸਰੋਂ੍ਹ ਦੇ ਤੇਲ ਦੀ ਕੀਮਤ ਵਿਚ ਵਾਧੇ ਦਾ ਕਾਰਨ ਇਕ ਤਾਂ ਸਰੋਂ੍ਹ ਦੀ ਫ਼ਸਲ ਦੀ ਕਮੀ ਦੱਸੀ ਜਾ ਰਹੀ ਹੈ ਤੇ ਦੂਜਾ ਸਰੋਂ੍ਹ ਦੇ ਤੇਲ ਦੀ ਕੀਮਤ ਵੀ ਖਾਣ ਵਾਲੇ ਤੇਲਾਂ ਦੇ ਨੇੜੇ-ਤੇੜੇ ਰਹਿੰਦੀ ਹੈ | ਦੇਸ਼ ਭਰ ਵਿਚ ਸਰੋਂ੍ਹ ਦੇ ਤੇਲ ਦੀ ਵੱਡੀ ਪੱਧਰ 'ਤੇ ਖਪਤ ਹੁੰਦੀ ਹੈ | ਕਾਰੋਬਾਰੀਆਂ ਮੁਤਾਬਿਕ ਸਰੋਂ੍ਹ ਦੇ ਤੇਲ ਤੋਂ ਰਿਫਾਈਾਡ ਤੇਲ ਵੀ ਤਿਆਰ ਕੀਤਾ ਜਾਂਦਾ ਹੈ ਜਿਸ ਕਰਕੇ ਇਸ ਦੀ ਕੀਮਤ ਵਿਚ ਵਾਧਾ ਹੋ ਗਿਆ ਹੈ | ਜੇਕਰ ਇਸ ਦੀ ਫ਼ਸਲ ਵਿਚ ਤੇਜ਼ੀ ਰਹਿੰਦੀ ਹੈ ਤਾਂ ਇਸ ਦੇ ਹੋਰ ਮਹਿੰਗਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ | ਦੂਜੇ ਪਾਸੇ ਵਿਦੇਸ਼ੀ ਕਰੰਸੀ 'ਤੇ ਪੈ ਰਹੇ ਲਗਾਤਾਰ ਦਬਾਅ ਨੂੰ ਘਟਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਣਾ ਬਣਾਉਣ ਵਾਲੇ ਤੇਲ ਤੋਂ ਇਲਾਵਾ ਪਾਮੋਲੀਨ ਤੇਲ ਦੀ ਖਪਤ ਘਟਾਉਣ ਦੀ ਅਪੀਲ ਵੀ ਕੀਤੀ ਸੀ ਕਿਉਂਕਿ ਹੁਣ ਦੇਸ਼ ਵਿਚ ਪਾਮੋਲੀਨ ਤੇਲ ਦੀ ਖਪਤ ਕਈ ਗੁਣਾ ਵਧ ਗਈ ਹੈ ਤੇ ਇਸ ਨੂੰ ਵਿਦੇਸ਼ਾਂ ਤੋਂ ਹੀ ਦਰਾਮਦ ਕੀਤਾ ਜਾਂਦਾ ਹੈ | ਪਾਮੋਲੀਨ ਤੇਲ ਪਹਿਲਾਂ ਤੁਰਕੀ, ਇੰਡੋਨੇਸ਼ੀਆ, ਮਲੇਸ਼ੀਆ ਤੋਂ ਆਉਂਦਾ ਰਿਹਾ ਹੈ | ਦੂਜੇ ਪਾਸੇ ਤੇਲ ਦੀਆਂ ਕੀਮਤਾਂ ਵਧਣ ਕਰਕੇ ਖਾਣ ਵਾਲੇ ਹੋਰ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ | ਤੇਲ ਕੰਪਨੀਆਂ ਲਈ ਤੇਲ ਦੀਆਂ ਕੀਮਤਾਂ ਵਿਚ ਵਾਧਾ ਕਰਨਾ ਜ਼ਰੂਰੀ ਸੀ ਪਰ ਦੂਜੇ ਪਾਸੇ ਇਸ ਨਾਲ ਮਹਿੰਗਾਈ ਲੋਕਾਂ ਨੂੰ ਜ਼ਿਆਦਾ ਝਟਕਾ ਦਿੰਦੀ ਰਹੀ ਹੈ | ਇਕ ਜਾਣਕਾਰੀ ਮੁਤਾਬਿਕ ਭਾਰਤ ਵਿਚ ਖਾਣ ਵਾਲੇ ਤੇਲਾਂ ਦੀ ਕੁੱਲ ਸਾਲਾਨਾ ਖਪਤ 2.8 ਕਰੋੜ ਟਨ (25 ਤੋਂ 28 ਮਿਲੀਅਨ ਮੀਟਰਿਕ ਟਨ) ਦੇ ਵਿਚਕਾਰ ਹੈ | ਵਿਦੇਸ਼ਾਂ ਤੋਂ 50 ਫ਼ੀਸਦੀ ਤੋਂ ਜ਼ਿਆਦਾ ਪਾਮੋਲੀਨ, ਸੋਇਆ ਬੀਨ ਤੇ ਸੂਰਜਮੁਖੀ ਦਾ ਤੇਲ ਮੰਗਵਾਇਆ ਜਾਂਦਾ ਰਿਹਾ ਹੈ ਪਰ ਪ੍ਰਧਾਨ ਮੰਤਰੀ ਦੀ ਅਪੀਲ ਤੋਂ ਬਾਅਦ ਤੇਲ ਦੀ ਦਰਾਮਦ ਵਿਚ ਕਾਫ਼ੀ ਕਮੀ ਆਉਣ ਦੀ ਸੰਭਾਵਨਾ ਹੈ | ਚਾਹੇ ਪ੍ਰਤੀ ਵਿਅਕਤੀ 22 ਤੋਂ 23 ਕਿੱਲੋ ਤੇਲ ਦੀ ਖਪਤ ਕਰ ਰਿਹਾ ਹੈ ਪਰ ਚੰਗੀ ਸਿਹਤ ਲਈ ਪ੍ਰਤੀ ਵਿਅਕਤੀ ਤੇਲ ਦੀ ਖਪਤ 11 ਕਿੱਲੋ ਤੋਂ ਵਧ ਨਹੀਂ ਹੋਣੀ ਚਾਹੀਦੀ ਹੈ ਤੇ ਇਸੇ ਕਰਕੇ ਪ੍ਰਧਾਨ ਮੰਤਰੀ ਵਲੋਂ ਵੀ ਇਨ੍ਹਾਂ ਤੇਲਾਂ ਨੂੰ ਚੰਗਾ ਨਹੀਂ ਦੱਸਿਆ ਗਿਆ ਸੀ |

ਪਿਛਲੀ ਖ਼ਬਰ ਵਿਕਾਸ ਦੇ ਮਸੀਹਾ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਚੌਥੀ ਬਰਸੀ 21 ਨੂੰ <br/> ਅਗਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।