25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪਾਕਿ ਦੀ ਕੌਮੀ ਅਸੈਂਬਲੀ ਦੇ ਮੈਂਬਰ ਭੰਡਾਰਾ ਗੁਰਦੁਆਰਾ ਸਾਰਾਗੜ੍ਹੀ ਸ੍ਰੀ ਸਿੰਘ ਸਭਾ ਹੰਗੂ ਵਿਖੇ ਹੋਏ ਨਤਮਸਤਕ <br/>

ਅਜੀਤ ਡੈਸਕ 18-05-2026

ਅੰਮਿ੍ਤਸਰ, 17 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਕਬਾਇਲੀ ਜ਼ਿਲ੍ਹਾ ਹੰਗੂ 'ਚ ਕਿਲ੍ਹਾ ਸਾਰਾਗੜ੍ਹੀ ਵਿਖੇ ਕਬਾਇਲੀ ਪਠਾਣਾਂ ਨਾਲ ਜੰਗ 'ਚ ਸ਼ਹੀਦ ਹੋਏ 21 ਸਿੱਖ ਫ਼ੌਜੀਆਂ ਦੀ ਯਾਦ 'ਚ ਉਸਾਰੇ ਗੁਰਦੁਆਰਾ ਸਾਰਾਗੜ੍ਹੀ ਸਿੰਘ ਸਭਾ ਹੰਗੂ ਵਿਖੇ ਪਾਕਿ ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰ ਅਸਫਨਯਾਰ ਐੱਮ. ਭੰਡਾਰਾ ਨਤਮਸਤਕ ਹੋਏ | ਸ੍ਰੀ ਸਿੰਘ ਸਭਾ ਹੰਗੂ ਦੇ ਪ੍ਰਧਾਨ ਸੰਨ੍ਹੀ ਸਿੰਘ ਖ਼ਾਲਸਾ ਨੇ ਹੰਗੂ ਤੋਂ 'ਅਜੀਤ' ਨਾਲ ਫ਼ੋਨ 'ਤੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਐੱਮ. ਐੱਨ. ਏ. ਭੰਡਾਰਾ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ 'ਤੇ ਗ੍ਰੰਥੀ ਸਿੰਘ ਭਾਈ ਹਰਨਾਮ ਸਿੰਘ ਅਤੇ ਬਲਦੇਵ ਸਿੰਘ ਵਲੋਂ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਮੌਕੇ 'ਤੇ ਕੁੰਦਨ ਸਿੰਘ, ਰੋਹਨ ਸਿੰਘ, ਧੰਨਰਾਜ ਸਿੰਘ, ਸ਼ੇਰ ਸਿੰਘ, ਅਜੀਤ ਸਿੰਘ, ਗੋਪਾਲ ਕੁਮਾਰ, ਰਾਕੇਸ਼ ਪੰਡਿਤ, ਨਵਾਬ ਚੰਦ, ਨਿਯਮਤ ਕੁਮਾਰ, ਸਰਪੰਚ ਮਹਿੰਦਰ ਕੁਮਾਰ ਸੰਧੂ ਸਮੇਤ ਕੋਹਾਟ, ਹੰਗੂ, ਮਰਦਾਨ ਅਤੇ ਐਬਟਾਬਾਦ ਦੀ ਸੰਗਤ ਹਾਜ਼ਰ ਸੀ | ਧਾਰਮਿਕ ਸਮਾਗਮ ਦੀ ਸਮਾਪਤੀ ਤੋਂ ਬਾਅਦ ਸੰਨ੍ਹੀ ਸਿੰਘ ਖ਼ਾਲਸਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕਿਲ੍ਹਾ ਸਾਰਾਗੜ੍ਹੀ 'ਚ ਹਵਲਦਾਰ ਈਸ਼ਰ ਸਿੰਘ ਦੀ ਕਮਾਂਡ ਹੇਠ 20 ਸਿੱਖ ਸਿਪਾਹੀ ਅੰਗਰੇਜ਼ ਹਕੂਮਤ ਦੇ ਵਿਰੁੱਧ ਸ਼ੁਰੂ ਹੋਏ ਵਿਦਰੋਹ ਦੇ ਚੱਲਦਿਆਂ ਲਗਭਗ 11 ਹਜ਼ਾਰ ਹਥਿਆਰਬੰਦ ਕਬਾਇਲੀ ਪਠਾਣਾਂ ਨਾਲ ਉਦੋਂ ਤੱਕ ਪੂਰੀ ਬਹਾਦਰੀ ਨਾਲ ਜੂਝਦੇ ਰਹੇ, ਜਦੋਂ ਤੱਕ ਉਨ੍ਹਾਂ ਕੋਲ ਗੋਲੀ ਸਿੱਕਾ ਖ਼ਤਮ ਨਹੀਂ ਹੋ ਗਿਆ | ਸਮਾਗਮ ਦੌਰਾਨ ਐੱਮ. ਐੱਨ. ਏ. ਭੰਡਾਰਾ ਨੂੰ ਸਿਰੋਪਾਓ ਅਤੇ ਕਬਾਇਲੀ ਸਭਿਆਚਾਰ ਦੇ ਪ੍ਰਤੀਕ ਵਜੋਂ ਬੰਦੂਕ ਵੀ ਭੇਟ ਕੀਤੀ ਗਈ |

ਪਿਛਲੀ ਖ਼ਬਰ ਪਾਕਿਸਤਾਨ 'ਚ ਭਾਰਤੀ ਫ਼ੌਜ ਮੁਖੀ ਦੀਆਂ ਟਿੱਪਣੀਆਂ ਨਾਲ ਬਣੀ ਘਬਰਾਹਟ ਅਗਲੀ ਖ਼ਬਰ ਦਵਾਈ ਕਾਰੋਬਾਰੀਆਂ ਨੇ ਕਾਲੀਆਂ ਪੱਟੀਆਂ ਬੰਨ੍ਹ ਤੇ ਦੁਕਾਨਾਂ ਦੇ ਬਾਹਰ ਕਾਲੇ ਝੰਡੇ ਲਗਾ ਕੇ ਕੀਤਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।