25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਰਾਵੀ-ਬਿਆਸ ਟਿ੍ਬਿਊਨਲ ਵਲੋਂ ਹਰੀਕੇ ਹੈੱਡ ਵਰਕਸ ਦਾ ਦੌਰਾ <br/>

ਅਜੀਤ ਡੈਸਕ 18-05-2026
ਹਰੀਕੇ ਪੱਤਣ, 17 ਮਈ (ਸੰਜੀਵ ਕੁੰਦਰਾ)-ਪਾਣੀ ਨੂੰ ਲੈ ਕੇ ਰਾਵੀ-ਬਿਆਸ ਟਿ੍ਬਿਊਨਲ ਵਲੋਂ ਹਰੀਕੇ ਹੈੱਡ ਵਰਕਸ ਦਾ ਦੌਰਾ ਕੀਤਾ ਗਿਆ | ਰਾਵੀ-ਬਿਆਸ ਟਿ੍ਬਿਊਨਲ ਦੇ ਦੌਰੇ ਨੂੰ ਲੈ ਕੇ ਜ਼ਿਲ੍ਹਾ ਫਿਰੋਜ਼ਪੁਰ ਅਤੇ ਜ਼ਿਲ੍ਹਾ ਤਰਨ ਤਾਰਨ ਪ੍ਰਸ਼ਾਸਨ ਵਲੋਂ ਬੀਤੇ ਕੁਝ ਦਿਨਾਂ ਤੋਂ ਵੱਡੇ ਪੱਧਰ 'ਤੇ ਤਿਆਰੀਆਂ ਚੱਲ ਰਹੀਆਂ ਸਨ | ਰਾਵੀ-ਬਿਆਸ ਟਿ੍ਬਿਊਨਲ ਦੇ ਡੈਲੀਗੇਟ ਐਤਵਾਰ ਨੂੰ ਦੁਪਹਿਰ 1 ਵਜੇ ਦੇ ਕਰੀਬ ਨਹਿਰੀ ਵਿਸ਼ਰਾਮ ਘਰ ਹਰੀਕੇ ਵਿਖੇ ਪੁੱਜੇ | ਇਸ ਮੌਕੇ ਜਸਟਿਸ ਵਿਨੀਤ ਸਰਨ ਚੇਅਰਮੈਨ ਰਾਵੀ-ਬਿਆਸ ਵਾਟਰ ਟਿ੍ਬਿਊਨਲ ਜਸਟਿਸ ਨਵੀਨ ਰਾਓ, ਜਸਟਿਸ ਸੁਮਨ ਸ਼ਿਆਮ ਮੈਂਬਰ ਰਾਵੀ-ਬਿਆਸ ਟਿ੍ਬਿਊਨਲ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਤੋਂ ਇਲਾਵਾ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ | ਨਹਿਰੀ ਵਿਸ਼ਰਾਮ ਘਰ ਹਰੀਕੇ ਵਿਖੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਉਪਰੰਤ ਰਾਵੀ ਬਿਆਸ ਟਿ੍ਬਿਊਨਲ ਹਰੀਕੇ ਹੈੱਡ ਵਰਕਸ ਪੁੱਜਾ, ਜਿੱਥੇ ਜਲ ਸਰੋਤ ਵਿਭਾਗ ਦੇ ਚੀਫ ਸੈਕਟਰੀ ਕਿ੍ਸ਼ਨ ਕੁਮਾਰ ਨੇ ਜਸਟਿਸ ਵਿਨੀਤ ਸਰਨ, ਜਸਟਿਸ ਨਵੀਨ ਰਾਓ, ਜਸਟਿਸ ਸੁਮਨ ਸ਼ਿਆਮ ਨੂੰ ਬਿਆਸ-ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਆਉਂਦੇ ਸਤਲੁਜ ਅਤੇ ਬਿਆਸ ਦਰਿਆ ਦੇ ਪਾਣੀ ਅਤੇ ਰਾਜਸਥਾਨ ਅਤੇ ਫਿਰੋਜ਼ਪੁਰ ਫੀਡਰ ਨਹਿਰ ਨੂੰ ਦਿੱਤੇ ਜਾ ਰਹੇ ਪਾਣੀ ਬਾਰੇ ਦੱਸਿਆ | ਰਾਵੀ-ਬਿਆਸ ਟਿ੍ਬਿਊਨਲ ਦੇ ਡੈਲੀਗੇਟਾਂ ਨੇ ਸਤਲੁਜ ਦਰਿਆ ਰਾਹੀਂ ਆ ਰਹੇ ਪ੍ਰਦੂਸ਼ਿਤ ਪਾਣੀ ਨੂੰ ਦੇਖਿਆ ਅਤੇ ਅਧਿਕਾਰੀਆਂ ਤੋਂ ਜਾਣਕਾਰੀ ਲਈ | ਟਿ੍ਬਿਊਨਲ ਨੇ ਹਰੀਕੇ ਹੈੱਡ ਵਰਕਸ 'ਤੇ ਪਾਣੀ ਦੇ ਪ੍ਰਵਾਹ, ਨਹਿਰਾਂ ਵਿਚ ਛੱਡੇ ਜਾ ਰਹੇ ਪਾਣੀ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ |

ਪਿਛਲੀ ਖ਼ਬਰ ਆਨ ਲਾਈਨ ਭੁਗਤਾਨ ਦਾ ਰੁਝਾਨ ਵਧਣ ਕਾਰਨ ਛੋਟੀ ਕਰੰਸੀ ਦੀ ਆਈ ਕਮੀ ਕਰੰਸੀ ਪ੍ਰਾਪਤ ਕਰਨ ਲਈ ਵੱਧ ਦੇਣੇ ਪੈ ਰਹੇ ਪੈਸੇ-ਨੋਟ... ਅਗਲੀ ਖ਼ਬਰ ਹਰਿੰਦਰਪਾਲ ਚੰਦੂਮਾਜਰਾ ਦੇ 'ਆਪ' 'ਚ ਸ਼ਾਮਿਲ ਹੋਣ ਦੀਆਂ ਅਫ਼ਵਾਹਾਂ ਬੇਬੁਨਿਆਦ-ਪ੍ਰੇਮ ਸਿੰਘ ਚੰਦੂਮਾਜਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।