ਚੌਕ ਮਹਿਤਾ, 17 ਮਈ (ਜਗਦੀਸ਼ ਸਿੰਘ ਬਮਰਾਹ)-ਜੂਨ 1984 ਨੂੰ ਵਾਪਰੇ ਤੀਸਰੇ ਘੱਲੂਘਾਰੇ, 'ਆਪਰੇਸ਼ਨ ਬਲਿਊ ਸਟਾਰ' ਦੌਰਾਨ ਸ਼ਹੀਦ ਹੋਏ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ, ਜਨਰਲ ਸ਼ੁਬੇਗ ਸਿੰਘ ਅਤੇ ਹੋਰ ਸਮੂਹ ਸ਼ਹੀਦ ਸਿੰਘ, ਸਿੰਘਣੀਆਂ, ਭੁਝੰਗੀਆਂ ਦੀ 42ਵੀਂ ਸ਼ਹੀਦੀ ਵਰ੍ਹੇਗੰਢ ਨੂੰ ਸਮਰਪਿਤ ਵਿਸ਼ਾਲ ਸ਼ਹੀਦੀ ਜੋੜ ਮੇਲਾ ਅੰਤਰਰਾਸ਼ਟਰੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ | ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰ ਦਰਸ਼ਨ ਪ੍ਰਕਾਸ਼ ਮਹਿਤਾ ਵਿਖੇ 1 ਤੋਂ 6 ਜੂਨ ਤੱਕ ਹੋ ਰਹੇ ਇਸ ਮਹਾਨ ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਤੇ ਲੋੜੀਂਦੇ ਵੱਖ-ਵੱਖ ਪ੍ਰਬੰਧਾਂ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ 20 ਮਈ ਨੂੰ ਸਵੇਰੇ 11:30 ਵਜੇ ਇਕ ਵਿਸ਼ੇਸ਼ ਸੂਬਾ ਪੱਧਰੀ ਇਕੱਤਰਤਾ ਸੱਦੀ ਗਈ ਹੈ | ਵਰਨਣਯੋਗ ਹੈ ਕਿ ਇਹ ਸ਼ਹੀਦੀ ਸਮਾਗਮ 1 ਮਈ ਤੋਂ ਹੀ ਸ਼ੁਰੂ ਹੋ ਚੁੱਕੇ ਹਨ ਅਤੇ ਵੱਖ-ਵੱਖ ਨਗਰਾਂ ਵਿਚ ਸ਼ਬਦ ਕੀਰਤਨ ਤੇ ਕਥਾ ਦੇ ਪ੍ਰਵਾਹ ਨਿਰੰਤਰ ਚੱਲ ਰਹੇ ਹਨ | 1 ਜੂਨ ਤੋਂ ਦਮਦਮੀ ਟਕਸਾਲ ਮਹਿਤਾ ਵਿਖੇ ਸ਼ਹੀਦੀ ਹਫ਼ਤਾ ਆਰੰਭ ਹੋਵੇਗਾ, ਜਿਸ ਦੌਰਾਨ ਰੋਜ਼ਾਨਾ ਸ਼ਾਮ ਨੂੰ ਸ਼ਹੀਦੀ ਸਮਾਗਮ ਹੋਣਗੇ, ਉਪਰੰਤ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ 6 ਜੂਨ ਨੂੰ ਮੁੱਖ ਅਤੇ ਮਹਾਨ ਸ਼ਹੀਦੀ ਸਮਾਗਮ ਹੋਵੇਗਾ |
ਦਮਦਮੀ ਟਕਸਾਲ ਮਹਿਤਾ ਵਿਖੇ ਸ਼ਹੀਦੀ ਜੋੜ ਮੇਲੇ ਸੰਬੰਧੀ ਸੂਬਾ ਪੱਧਰੀ ਵਿਸ਼ੇਸ਼ ਇਕੱਤਰਤਾ 20 ਨੂੰ <br/>
ਅਜੀਤ ਡੈਸਕ
18-05-2026