03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਕਜਾਰੀਆ ਸ਼ੋਅ ਰੂਮ ਰਈਆ 'ਤੇ ਦੋ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ <br/>

ਅਜੀਤ ਡੈਸਕ 18-05-2026

ਰਈਆ, 17 ਮਈ (ਸ਼ਰਨਬੀਰ ਸਿੰਘ ਕੰਗ)-ਅੱਜ ਸ਼ਾਮ ਕਰੀਬ 7 ਵਜੇ ਕਜਾਰੀਆ ਸ਼ੋਅ ਰੂਮ ਰਈਆ 'ਤੇ ਦੋ ਮੋਟਰਸਾਈਕਲ ਸਵਾਰ ਅਣਪਛਾਤਿਆਂ ਵਲੋਂ ਸੱਤ ਤੋਂ ਅੱਠ ਗੋਲੀਆਂ ਸ਼ਟਰ ਵਿਚ ਮਾਰੀਆਂ ਗਈਆਂ, ਜੋਕਿ ਸ਼ਟਰ ਤੋਂ ਪਾਰ ਹੋ ਕੇ ਅਗਲੇ ਬੰਨੇ ਲੱਗੇ ਸ਼ੀਸ਼ੇ 'ਚ ਲੱਗੀਆਂ | ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਇਸ ਸਬੰਧੀ ਡੀ. ਐਸ. ਪੀ. ਬਾਬਾ ਬਕਾਲਾ ਸੁਖਪਾਲ ਸਿੰਘ ਅਨੁਸਾਰ ਪਰਸੋਂ 15 ਤਰੀਕ ਨੂੰ ਇਸ ਸ਼ੋਅ ਰੂਮ ਦੇ ਮਾਲਕ ਹਰਪ੍ਰੀਤ ਸਿੰਘ ਹੈਪੀ ਸਾਬਕਾ ਕੌਂਸਲਰ ਨੂੰ 50 ਲੱਖ ਦੀ ਫਿਰੌਤੀ ਲਈ ਕਾਲ ਆਈ ਸੀ, ਜਿਸ ਸੰਬੰਧੀ ਥਾਣਾ ਬਿਆਸ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ | ਡੀ. ਐਸ. ਪੀ. ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਇਸ ਸੰਬੰਧੀ ਕਾਰਵਾਈ ਕੀਤਾ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ | ਇਸ ਮੌਕੇ ਪੁੱਜੇ ਸਾ: ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਨੇ ਪ੍ਰਸ਼ਾਸ਼ਨ ਤੋਂ ਜੋਰਦਾਰ ਮੰਗ ਕੀਤੀ ਕਿ ਮੁਲਜਮਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ |

ਪਿਛਲੀ ਖ਼ਬਰ ਉੱਤਰ ਪ੍ਰਦੇਸ਼ ਵਿਚ ਆਏ ਝੱਖੜਾਂ ਕਾਰਨ ਪਾਵਰਕਾਮ ਨੂੰ ਐਕਸਚੇਂਜ ਤੋਂ ਬਿਜਲੀ ਮਿਲਣ ਨਾਲ ਮਿਲੀ ਰਾਹਤ ਅਗਲੀ ਖ਼ਬਰ ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਕਲਸੀ ਦੀ ਪਤਨੀ ਨੂੰ 'ਆਪ' ਨੇ ਉਤਾਰਿਆ ਚੋਣ ਮੈਦਾਨ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।