16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਰਿਕਾਰਡ ਲੈ ਕੇ ਈ.ਡੀ. ਦਫ਼ਤਰ ਪੁੱਜਾ ਗਮਾਡਾ ਦਾ ਸਟਾਫ <br/>

ਅਜੀਤ ਡੈਸਕ 19-05-2026
ਜਲੰਧਰ, 18 ਮਈ (ਸ਼ਿਵ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਕਈ ਬਿਲਡਰਾਂ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇਣ ਦੇ ਮਾਮਲੇ 'ਚ ਵਿਚ ਗਮਾਡਾ (ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ) ਦੇ ਮੁੱਖ ਪ੍ਰਸ਼ਾਸਕ ਨੂੰ ਅੱਜ ਪੇਸ਼ ਹੋਣ ਲਈ ਸੰਮਨ ਕੀਤੇ ਸੀ ਪਰ ਉਹ ਅੱਜ ਦਫਤਰ ਵਿਚ ਪੇਸ਼ ਨਹੀਂ ਹੋਏ ਤੇ ਉਸ ਮਾਮਲੇ ਵਿਚ ਅੱਜ ਗਮਾਡਾ ਦਾ ਕਰੀਬ 4 ਅਫਸਰ ਰਿਕਾਰਡ ਲੈ ਕੇ ਈ. ਡੀ. ਦੇ ਕੂਲ੍ਹ ਰੋਡ ਸਥਿਤ ਦਫਤਰ ਪੁੱਜਾ ਤੇ ਇਸ ਰਿਕਾਰਡ ਦੀ ਈ. ਡੀ. ਵਲੋਂ ਕਾਫੀ ਸਮੇਂ ਤੱਕ ਜਾਂਚ ਕਰਨ ਦਾ ਕੰਮ ਚੱਲਦਾ ਰਿਹਾ | ਅੱਜ ਗਮਾਡਾ ਦੇ ਮੁੱਖ ਪ੍ਰਸ਼ਾਸਕ ਦਫਤਰ ਵਿਚ ਨਹੀਂ ਆਏ | ਗਮਾਡਾ ਦਾ ਸਟਾਫ਼ ਅੱਜ ਸਵੇਰੇ ਦੱਸ ਵਜੇ ਦੇ ਕਰੀਬ ਹੀ ਦਫ਼ਤਰ ਵਿਚ ਪੁੱਜ ਗਏ ਸਨ, ਜਿਨ੍ਹਾਂ ਦੇ ਕੋਲ ਰਿਕਾਰਡ ਫੜਿਆ ਨਜ਼ਰ ਆ ਰਿਹਾ ਸੀ | ਗਮਾਡਾ ਦੇ ਮੁੱਖ ਪ੍ਰਸ਼ਾਸਨ ਸੰਦੀਪ ਕੁਮਾਰ ਅੱਜ ਦਫਤਰ ਵਿਚ ਪੇਸ਼ ਨਹੀਂ ਹੋਏ ਤੇ ਉਨ੍ਹਾਂ ਦੇ ਨਾ ਆਉਣ ਦਾ ਕਾਰਨ ਨਹੀਂ ਪਤਾ ਲੱਗਾ | ਇਸ ਮਾਮਲੇ ਬਾਰੇ ਈ. ਡੀ. ਅਧਿਕਾਰੀਆਂ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਕਿਹਾ ਜਾਂਦਾ ਹੈ ਕਿ ਬਿਲਡਰਾਂ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀਆਂ ਨਾਲ ਸਬੰਧਿਤ ਮਾਮਲਿਆਂ ਵਿਚ ਰਿਕਾਰਡ ਤਲਬ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਈ. ਡੀ. ਵਲੋਂ ਕੁੱਝ ਦਿਨ ਪਹਿਲਾਂ ਕੀਤੀ ਗਈ ਛਾਪੇਮਾਰੀ ਵੀ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ ਸੀ | ਈ. ਡੀ. ਵਲੋਂ ਖਰੜ, ਮੋਹਾਲੀ ਅਤੇ ਨਿਊ ਚੰਡੀਗੜ੍ਹ ਵਿਚ ਜਾਇਦਾਦ ਕਾਰੋਬਾਰ ਦਾ ਕੰਮ ਕਰਦੀਆਂ ਕੰਪਨੀਆਂ ਨਾਲ ਸਬੰਧਿਤ 12 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਗਮਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਨੂੰ ਜਲੰਧਰ ਜ਼ੋਨਲ ਦਫ਼ਤਰ ਦੇ ਈ.ਡੀ. ਦੇ ਸਹਾਇਕ ਨਿਰਦੇਸ਼ਕ ਅਕਸ਼ਿਆ ਕੁਮਾਰ ਵਲੋਂ ਅੱਜ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਸਨ | ਗਮਾਡਾ ਦੇ ਰਿਕਾਰਡ ਬਾਰੇ ਚਾਹੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਦੱਸਿਆ ਜਾਂਦਾ ਹੈ ਈ. ਡੀ. ਦੀ ਜਾਂਚ ਮੁੱਖ ਤੌਰ 'ਤੇ ਇਸ ਗੱਲ 'ਤੇ ਹੀ ਸੀ ਕਿ ਵਿਵਾਦਾਂ ਵਿਚ ਆਏ ਬਿਲਡਰਾਂ ਦੇ ਪ੍ਰਾਜੈਕਟਾਂ ਨੂੰ ਕਿਸ ਆਧਾਰ 'ਤੇ ਮਨਜ਼ੂਰੀ ਦਿੱਤੀ ਗਈ ਸੀ |

ਪਿਛਲੀ ਖ਼ਬਰ ਮੁਹਾਲੀ ਅਦਾਲਤ ਵਲੋਂ ਅਕਾਲੀ ਆਗੂ ਜਸਕਰਨਜੀਤ ਸਿੰਘ ਦਿਓਲ ਦੀ ਗਿ੍ਫ਼ਤਾਰੀ ਗ਼ੈਰ-ਕਾਨੂੰਨੀ ਕਰਾਰ <br/> ਅਗਲੀ ਖ਼ਬਰ ਮੁਹਾਲੀ ਅਦਾਲਤ ਵਲੋਂ ਅਕਾਲੀ ਆਗੂ ਜਸਕਰਨਜੀਤ ਸਿੰਘ ਦਿਓਲ ਦੀ ਗਿ੍ਫ਼ਤਾਰੀ ਗ਼ੈਰ-ਕਾਨੂੰਨੀ ਕਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।