23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਆਸਿਮ ਮੁਨੀਰ ਨੇ ਵਿਦੇਸ਼ਾਂ ਤੋਂ ਮਿਲ ਰਹੇ ਕਰਜ਼ਿਆਂ ਨੂੰ ਦੱਸਿਆ ਪਾਕਿ ਦੀ 'ਤਰੱਕੀ'

ਅਜੀਤ ਡੈਸਕ 20-05-2026

ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਜਨਰਲ ਸਈਦ ਆਸਿਮ ਮੁਨੀਰ ਨੇ ਪਾਕਿ ਨੂੰ ਕੌਮਾਂਤਰੀ ਮੁਦਰਾ ਫ਼ੰਡ (ਆਈ. ਐੱਮ. ਐੱਫ.) ਸਮੇਤ ਵੱਖ-ਵੱਖ ਮੁਲਕਾਂ ਤੋਂ ਮਿਲੇ ਵਿਦੇਸ਼ੀ ਕਰਜ਼ਿਆਂ ਨੂੰ ਦੇਸ਼ ਦੀ ਤਰੱਕੀ ਦੱਸਦਿਆਂ ਕਿਹਾ ਕਿ ਪਾਕਿ ਦੀ ਰਾਸ਼ਟਰੀ ਤਰੱਕੀ ਨੂੰ ਪ੍ਰਚਾਰ, ਗਲਤ ਜਾਣਕਾਰੀ ਜਾਂ ਵਿਦੇਸ਼ੀ ਸਪਾਂਸਰਡ ਅੱਤਵਾਦ ਨਾਲ ਪਟੜੀ ਤੋਂ ਨਹੀਂ ਉਤਾਰਿਆ ਜਾ ਸਕਦਾ | ਪਾਕਿ ਦੇ ਫ਼ੌਜੀ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਦੁਆਰਾ ਜਾਰੀ ਬਿਆਨ ਦੇ ਅਨੁਸਾਰ ਜਨਰਲ ਮੁਨੀਰ ਨੇ ਕੋਇਟਾ ਗੈਰੀਸਨ ਦਾ ਦੌਰਾ ਕੀਤਾ ਅਤੇ ਕਮਾਂਡ ਐਂਡ ਸਟਾਫ਼ ਕਾਲਜ ਵਿਖੇ ਅਧਿਕਾਰੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਸੰਬੋਧਨ ਕੀਤਾ | ਆਪਣੀ ਫੇਰੀ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਭਵਿੱਖ ਦੀਆਂ ਸੁਰੱਖਿਆ ਚੁਣੌਤੀਆਂ ਅਤੇ ਬਦਲਦੇ ਜੰਗੀ ਗਤੀਸ਼ੀਲਤਾ ਦਾ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਲਈ ਆਪਣੇ ਹੁਨਰਾਂ ਨੂੰ ਲਗਾਤਾਰ ਅਪਗ੍ਰੇਡ ਕਰਨ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਰਾਜੇਵਾਲ ਅਚਾਨਕ ਬਿਮਾਰ, ਹਸਪਤਾਲ 'ਚ ਦਾਖ਼ਲ ਅਗਲੀ ਖ਼ਬਰ ਵਧੀਆਂ ਤੇਲ ਦੀਆਂ ਕੀਮਤਾਂ ਕਰਕੇ ਕਿਸਾਨਾਂ ਲਈ ਮਹਿੰਗਾ ਰਹੇਗਾ ਝੋਨੇ ਦਾ ਸੀਜ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।