23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪੈ ਰਹੀ ਅੰਤਾਂ ਦੀ ਗਰਮੀ ਕਾਰਨ ਛੁੱਟੀਆਂ ਦੇ ਐਲਾਨ ਨੂੰ ਉਡੀਕਣ ਲੱਗੇ ਵਿਦਿਆਰਥੀ

ਅਜੀਤ ਡੈਸਕ 20-05-2026

ਪਟਿਆਲਾ, 19 ਮਈ (ਧਰਮਿੰਦਰ ਸਿੰਘ ਸਿੱਧੂ)-ਸੂਬੇ 'ਚ ਤਪਦੀ ਗਰਮੀ ਕਾਰਨ ਜਿਥੇ ਬਠਿੰਡਾ ਦਾ ਤਾਪਮਾਨ 47 ਡਿਗਰੀ, ਫ਼ਰੀਦਕੋਟ 46, ਪਟਿਆਲਾ 44, ਫ਼ਾਜ਼ਿਲਕਾ 42.6 ਅਤੇ ਲੁਧਿਆਣਾ ਦਾ 42.2 ਡਿਗਰੀ 'ਤੇ ਪਹੁੰਚ ਚੁੱਕਾ ਹੈ ਉੵਥੇ ਹੀ ਸਵੇਰੇ ਤੋਂ ਚੜ੍ਹੀ ਤਿੱਖੀ ਧੁੱਪ ਦੁਪਹਿਰ ਤੋਂ ਪਹਿਲਾਂ ਹੀ ਵਿਕਰਾਲ ਰੂਪ ਧਾਰਨ ਕਰ ਲੈਂਦੀ ਹੈ ਅਤੇ ਸ਼ਾਮ ਤੱਕ ਸੂਰਜ ਜਿਉਂ ਦਾ ਤਿਉਂ ਹੀ ਤਪਦਾ ਰਹਿੰਦਾ ਹੈ। ਪੈ ਰਹੀ ਅੰਤਾਂ ਦੀ ਗਰਮੀ ਕਾਰਨ ਸੂਬੇ ਭਰ 'ਚ ਲੱਗ ਰਹੇ ਸਰਕਾਰੀ ਤੇ ਨਿੱਜੀ ਸਕੂਲ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਸਿੱਖਿਆ ਵਿਭਾਗ ਤੋਂ ਗਰਮੀ ਦੀਆਂ ਛੁੱਟੀਆਂ ਐਲਾਨਣ ਦੇ ਹੁਕਮਾਂ ਦੀ ਉਡੀਕ ਕਰ ਰਹੇ ਹਨ। ਫਿਲਹਾਲ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਅਤੇ ਲਿਆਉਣ ਵੇਲੇ ਵੱਖ ਵੱਖ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਕੇ ਗਰਮੀ ਤੋਂ ਬਚਾਉਣ ਵਿਚ ਜੁਟੇ ਹਨ ਅਤੇ ਦੂਜੇ ਪਾਸੇ ਗਰਮੀ ਵਿਚ ਸਾਈਕਲਾਂ 'ਤੇ ਆਉਣ ਵਾਲੇ ਵਿਦਿਆਰਥੀ ਘਰਾਂ ਤੱਕ ਪਹੁੰਚਣ ਲਈ ਰਸਤੇ ਵਿਚ ਰੁਕਣ ਲਈ ਮਜਬੂਰ ਹੋ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸਿੱਖਿਆ ਵਿਭਾਗ ਪਹਿਲਾਂ ਵਾਂਗ ਜੂਨ ਦੇ ਪਹਿਲੇ ਹਫਤੇ ਹੀ ਛੁੱਟੀਆਂ ਦਾ ਐਲਾਨ ਕਰੇਗਾ ਜਾਂ ਫਿਰ ਪੈ ਰਹੀ ਗਰਮੀ ਕਾਰਨ ਛੁੱਟੀਆਂ ਨੂੰ ਸਮੇਂ ਤੋਂ ਪਹਿਲਾਂ ਕਰਨ ਲਈ ਵਿਚਾਰੇਗਾ।

ਪਿਛਲੀ ਖ਼ਬਰ ਮੋਦੀ ਸਰਕਾਰ ਦੀਆਂ ਨਾਕਾਮ ਵਿਦੇਸ਼ ਨੀਤੀਆਂ ਕਾਰਨ ਮਹਿੰਗਾਈ ਦਾ ਸੰਕਟ ਪੈਦਾ ਹੋਇਆ-ਅਮਨ ਅਰੋੜਾ ਅਗਲੀ ਖ਼ਬਰ ਐਮ.ਪੀ. ਸਤਨਾਮ ਸਿੰਘ ਸੰਧੂ ਵਲੋਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।