06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਬਿਜਲੀ ਬੋਰਡ ਦਾ ਸੁਪਰਡੈਂਟ ਲੇਖਾ ਮੰਡਲ ਰਿਸ਼ਵਤ ਲੈਂਦਾ ਵਿਜੀਲੈਂਸ ਵਲੋਂ ਕਾਬੂ <br/>

ਅਜੀਤ ਡੈਸਕ 30-05-2026
ਗੁਰਦਾਸਪੁਰ, 29 ਮਈ (ਚੱਕਰਾਜਾ/ਗੁਰਪ੍ਰਤਾਪ ਸਿੰਘ)-ਅੱਜ ਸਥਾਨਕ ਸ਼ਹਿਰ ਦੇ ਜੇਲ੍ਹ ਰੋਡ 'ਤੇ ਸਥਿਤ ਬਿਜਲੀ ਵਿਭਾਗ ਦੇ ਦਫ਼ਤਰ ਵਿਚੋਂ ਵਿਜੀਲੈਂਸ ਵਿਭਾਗ ਵਲੋਂ ਸੁਪਰਡੈਂਟ ਲੇਖਾ ਮੰਡਲ ਅੰਮਿ੍ਤਪਾਲ ਸਿੰਘ ਨੰੂ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ | ਜਾਣਕਾਰੀ ਅਨੁਸਾਰ ਸੇਵਾ ਮੁਕਤ ਜੇ.ਈ. ਬਿਸੰਬਰ ਦਾਸ ਦਾ ਵਿਭਾਗ ਵੱਲ 1 ਲੱਖ ਰੁਪਏ ਬਕਾਇਆ ਸੀ, ਜਿਸ ਨੰੂ ਲੈਣ ਲਈ ਉਹ ਪਿਛਲੇ 1 ਸਾਲ ਤੋਂ ਬਿਜਲੀ ਵਿਭਾਗ ਦੇ ਦਫ਼ਤਰ ਵਿਖੇ ਸੁਪਰਡੈਂਟ ਕੋਲ ਚੱਕਰ ਲਗਾ ਰਿਹਾ ਸੀ | ਪਰ ਸੁਪਰਡੈਂਟ ਅੰਮਿ੍ਤਪਾਲ ਸਿੰਘ ਵਲੋਂ ਉਸ ਨੰੂ ਪਿਛਲੇ ਇਕ ਸਾਲ ਤੋਂ ਖੱਜਲ ਖੁਆਰ ਕੀਤਾ ਜਾ ਰਿਹਾ ਸੀ | ਜਿਸ ਤੋਂ ਬਾਅਦ ਪੈਸੇ ਦਿਵਾਉਣ ਦੇ ਇਵਜ ਵਿਚ ਸੁਪਰਡੈਂਟ ਅੰਮਿ੍ਤਪਾਲ ਸਿੰਘ ਵਲੋਂ ਸੇਵਾ ਮੁਕਤ ਜੇ.ਈ. ਬਿਸੰਬਰ ਦਾਸ ਪਾਸੋਂ 15 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ | ਜਿਸ ਦੀ ਜਾਣਕਾਰੀ ਬਿਸੰਬਰ ਦਾਸ ਵਲੋਂ ਵਿਜੀਲੈਂਸ ਵਿਭਾਗ ਨੰੂ ਦਿੱਤੀ ਗਈ, ਜਿਸ 'ਤੇ ਕਾਰਵਾਈ ਕਰਦੇ ਹੋਏ ਅੱਜ ਵਿਜੀਲੈਂਸ ਵਲੋਂ ਸੁਪਰਡੈਂਟ ਅੰਮਿ੍ਤਪਾਲ ਸਿੰਘ ਨੰੂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ |


ਪਿਛਲੀ ਖ਼ਬਰ 'ਸਤਿਕਾਰ ਸੋਧ ਐਕਟ' ਸਿੱਖ ਭਾਵਨਾਵਾਂ ਤਹਿਤ ਮਰਿਆਦਾ ਸੰਬੰਧੀ ਦਰਜ ਕੁਝ ਮੱਦਾਂ ਤੇ ਸ਼ਬਦਾਵਲੀ ਨੂੰ ਤੁਰੰਤ ਹਟਾਵੇ ਸਰਕਾਰ-... ਅਗਲੀ ਖ਼ਬਰ ਭਾਜਪਾ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਸੌਦਾਨ ਸਿੰਘ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।