06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

'ਸਤਿਕਾਰ ਸੋਧ ਐਕਟ' ਸਿੱਖ ਭਾਵਨਾਵਾਂ ਤਹਿਤ ਮਰਿਆਦਾ ਸੰਬੰਧੀ ਦਰਜ ਕੁਝ ਮੱਦਾਂ ਤੇ ਸ਼ਬਦਾਵਲੀ ਨੂੰ ਤੁਰੰਤ ਹਟਾਵੇ ਸਰਕਾਰ- ਜਥੇਦਾਰ ਕੁਲਦੀਪ ਸਿੰਘ ਗੜਗੱਜ <br/>

ਅਜੀਤ ਡੈਸਕ 30-05-2026
ਬਾਬਾ ਬਕਾਲਾ ਸਾਹਿਬ, 29 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)–ਪੰਜਾਬ ਸਰਕਾਰ ਵਲੋਂ ਪਿਛਲੇ ਮਹੀਨੇ ਪਾਸ ਕੀਤੇ ਗਏ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ (ਸੋਧ) ਐਕਟ 2026' ਵਿਚ ਸਿੱਖ ਭਾਵਨਾਵਾਂ ਵਿਰੁੱਧ ਦਰਜ ਕੁਝ ਵਿਵਾਦਤ ਮੱਦਾਂ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਕਈ ਸਿੱਖ ਜਥੇਬੰਦੀਆਂ ਦੇ ਸੂਬਾ ਸਰਕਾਰ ਨਾਲ ਚੱਲ ਰਹੇ ਟਕਰਾਅ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ ਇਸ ਮਾਮਲੇ 'ਤੇ ਵਿਚਾਰ ਵਟਾਂਦਰਾ ਕਰਨ ਲਈ 31 ਮਈ ਨੂੰ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਾਲ 'ਪੰਥਕ ਸੰਮੇਲਨ' ਕੀਤਾ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਸੰਬੰਧੀ ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਇਕ ਅਹਿਮ ਇਕੱਤਰਤਾ ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ ਵਿਖੇ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਗਏ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ (ਸੋਧ) ਐਕਟ 2026' ਤਹਿਤ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਸੰਬੰਧੀ, ਸਿੱਖ ਭਾਵਨਾਵਾਂ ਵਿਰੁੱਧ ਮਰਿਆਦਾ ਸੰਬੰਧੀ ਦਰਜ ਕੁਝ ਮੱਦਾਂ ਅਤੇ ਸ਼ਬਦਾਵਲੀ ਨੂੰ ਹਟਾਏ ਜਾਣ ਸੰਬੰਧੀ ਸੰਗਤਾਂ ਵਲੋਂ ਇਤਰਾਜ਼ ਹਨ | ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸੰਗਤਾਂ ਅਤੇ ਬਹੁਤ ਸਾਰੇ ਸਿੱਖ ਵਿਦਵਾਨਾਂ ਵਲੋਂ ਸੁਝਾਅ ਸਨ ਕਿ ਇਸ ਗੰਭੀਰ ਮਸਲੇ ਸੰਬੰਧੀ ਸਮੁੱਚੀਆਂ ਸਿੱਖ ਜਥੇਬੰਦੀਆਂ ਦਾ ਵਿਸ਼ਾਲ ਪੰਥਕ ਇਕੱਠ ਬੁਲਾਇਆ ਜਾਵੇ, ਜਿਸ ਤਹਿਤ 31 ਮਈ ਨੂੰ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਾਲ ਪੰਥਕ ਸੰਮੇਲਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ | ਇਸ ਮੌਕੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਬਲਕਾਰ ਸਿੰਘ ਨੰਬਰਦਾਰ ਸੁਧਾਰ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ, ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਐਡੀਸ਼ਨਲ ਮੈਨੇਜਰ ਭਾਈ ਬਲਜੀਤ ਸਿੰਘ ਕੰਗ, ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਭਾਈ ਹਰਦੇਵ ਸਿੰਘ ਹੈੱਡਗ੍ਰੰਥੀ, ਭਾਈ ਜੱਜ ਸਿੰਘ ਪ੍ਰਚਾਰਕ, ਭਾਈ ਹਰਪ੍ਰੀਤ ਸਿੰਘ ਪ੍ਰਚਾਰਕ, ਭਾਈ ਜਸਪਾਲ ਸਿੰਘ ਬਲਸਰਾਏ ਸਾ: ਪ੍ਰਚਾਰਕ, ਭਾਈ ਭੁਪਿੰਦਰ ਸਿੰਘ ਸਾ: ਹੈੱਡਗ੍ਰੰਥੀ, ਗ੍ਰੰਥੀ ਰਛਪਾਲ ਸਿੰਘ, ਮਾਸਟਰ ਇਕਬਾਲ ਸਿੰਘ ਸੈਕਟਰੀ, ਤੇਜਿੰਦਰ ਸਿੰਘ ਅਠੌਲਾ ਸਾ: ਮੈਂਬਰ ਬਲਾਕ ਸੰਮਤੀ, ਤਰਸੇਮ ਸਿੰਘ ਮੱਟੂ, ਜਥੇ: ਮੇਵਾ ਸਿੰਘ ਰਈਆ, ਕੁਲਦੀਪ ਸਿੰਘ ਗੱਗੜਭਾਣਾ ਸਾ: ਸਰਪੰਚ, ਬੀਬੀ ਪਰਮਜੀਤ ਕੌਰ ਖਾਲਸਾ, ਜਸਪਾਲ ਸਿੰਘ ਚਾਵਲਾ, ਖਾਲਸਾ ਨਿਰਵੈਰ ਸਿੰਘ, ਕਵੀਸ਼ਰ ਕੁਲਜੀਤ ਸਿੰਘ ਬਾਬਾ ਬਕਾਲਾ, ਮੈਂਬਰ ਅਜੀਤ ਸਿੰਘ, ਕਵੀਸ਼ਰ ਕਿ੍ਪਾਲ ਸਿੰਘ ਗਗੜੇਵਾਲ, ਮੁਖਤਾਰ ਸਿੰਘ ਭਾਗੇਵਾਲ, ਸਰਪੰਚ ਗੁਰਮੁੱਖ ਸਿੰਘ ਬਾਬਾ ਸਾਵਣ ਸਿੰਘ ਨਗਰ, ਹਰਭਿੰਦਰ ਸਿੰਘ ਧਾਰੋਵਾਲੀ, ਗੁਰਭੇਜ ਸਿੰਘ ਸਰਾਂ, ਪ੍ਰਤਾਪ ਸਿੰਘ, ਕਰਮਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੁਹਾਲੀ ਨਗਰ ਨਿਗਮ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਮਾਰੀ ਬਾਜ਼ੀ <br/> ਅਗਲੀ ਖ਼ਬਰ ਬਿਜਲੀ ਬੋਰਡ ਦਾ ਸੁਪਰਡੈਂਟ ਲੇਖਾ ਮੰਡਲ ਰਿਸ਼ਵਤ ਲੈਂਦਾ ਵਿਜੀਲੈਂਸ ਵਲੋਂ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।