ਮਜੀਠਾ, 4 ਜੂਨ (ਪੱਤਰ ਪ੍ਰੇਰਕਾਂ ਰਾਹੀਂ)-ਮਜੀਠਾ ਵਿਖੇ ਬਿਕਰਮ ਸਿੰਘ ਮਜੀਠੀਆ ਦੀ ਗੁੰਮਸ਼ੁਦਗੀ ਤੇ ਭਗੌੜੇ ਦੀ ਭਾਲ ਵਾਲੇ ਪੋਸਟਰ ਅਗਿਆਤ ਵਿਅਕਤੀਆਂ ਵਲੋਂ ਅੱਜ ਦੇਰ ਸ਼ਾਮ ਪਾੜ ਕੇ ਸੁੱਟ ਦਿੱਤੇ ਗਏ | ਬੀਤੇ ਕੱਲ੍ਹ ਮਜੀਠਾ ਵਿਖੇ ਬਿਕਰਮ ਸਿੰਘ ਮਜੀਠੀਆ ਦੇ ਗੁੰਮਸ਼ੁਦਾ ਤੇ ਭਗੌੜਾ ਦੀ ਭਾਲ ਸੰਬੰਧੀ ਲਗਾਏ ਗਏ ਪੋਸਟਰਾਂ ਨੂੰ ਅੱਜ ਅਣਪਛਾਤੇ ਵਿਅਕਤੀਆਂ ਵਲੋਂ ਪਾੜ ਕੇ ਸੁੱਟ ਦਿੱਤਾ ਗਿਆ | ਬੀਤੇ ਦਿਨੀਂ ਮਜੀਠਾ ਵਿਖੇ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਰਮਿਆਨ ਹੋਈ ਤਿੱਖੀ ਬਹਿਸਬਾਜ਼ੀ ਤੇ ਝਗੜੇ ਉਪਰੰਤ ਥਾਣਾ ਮਜੀਠਾ ਵਿਖੇ ਅਕਾਲੀ ਵਰਕਰਾਂ ਅਤੇ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਮੁਕਦਮਾ ਦਰਜ ਕਰਕੇ ਅਕਾਲੀ ਵਰਕਰ ਜੋਬਨਪ੍ਰੀਤ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ | ਮਾਣਯੋਗ ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੋਬਨਪ੍ਰੀਤ ਸਿੰਘ ਦੀ ਹਿਰਾਸਤ ਨੂੰ ਗੈਰ ਕਾਨੂੰਨੀ ਕਰਾਰ ਦਿੰਦੇ ਹੋਏ ਤੁਰੰਤ ਰਿਹਾਅ ਕਰਨ ਦੇ ਹੁਕਮ ਦਿੱਤੇ | ਜਿਸ ਦੀ ਮਜੀਠਾ ਵਿਖੇ ਇਤਲਾਹ ਮਿਲਣ 'ਤੇ ਬਿਕਰਮ ਸਿੰਘ ਮਜੀਠੀਆ ਦੇ ਗੁੰਮਸ਼ੁਦਾ ਅਤੇ ਭਗੌੜੇ ਦੀ ਭਾਲ ਸੰਬੰਧੀ ਲਗਾਏ ਪੋਸਟਰ ਅਗਿਆਤ ਵਿਅਕਤੀਆਂ ਵਲੋਂ ਪਾੜ ਕੇ ਸੁੱਟ ਦਿੱਤੇ ਗਏ |