06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਮੌਸਮ ਦੇ ਬਦਲੇ ਮਿਜ਼ਾਜ ਨੇ ਸੂਬੇ 'ਚ ਬਿਜਲੀ ਦੀ ਮੰਗ ਕੀਤੀ ਅੱਧੀ <br/>

ਅਜੀਤ ਡੈਸਕ 05-06-2026
ਪਟਿਆਲਾ, 4 ਜੂਨ (ਧਰਮਿੰਦਰ ਸਿੰਘ ਸਿੱਧੂ)-ਸੂਬੇ ਭਰ 'ਚ ਵੱਖ-ਵੱਖ ਥਾਵਾਂ 'ਤੇ ਪਏ ਮੀਂਹ ਅਤੇ ਆਈ ਝੱਖੜ ਹਨੇਰੀ ਨੇ ਆਮ ਜਨਜੀਵਨ ਪ੍ਰਭਾਵਿਤ ਕਰਨ ਦੇ ਨਾਲ-ਨਾਲ ਬਿਜਲੀ ਦੀ ਮੰਗ ਵੀ ਅੱਧੀ ਕਰ ਦਿੱਤੀ ਹੈ | ਬਿਜਲੀ ਨਿਗਮ ਦੀ ਅੱਜ ਦੇ ਦਿਨ ਦੀ ਵੱਧ ਤੋਂ ਵੱਧ ਬਿਜਲੀ ਮੰਗ 12,958 ਮੈਗਾਵਾਟ ਨੋਟ ਕੀਤੀ ਗਈ ਸੀ | ਜਦੋਂਕਿ ਮੌਸਮ ਦੇ ਰੰਗ ਬਦਲਣ ਨਾਲ ਹੀ ਸੂਬੇ ਦੀ ਬਿਜਲੀ ਦੀ ਮੰਗ ਘੱਟ ਕੇ ਅੱਧੀ 6706 ਮੈਗਾਵਾਟ ਰਹਿ ਗਈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਖ-ਵੱਖ ਥਾਵਾਂ 'ਤੇ ਆਏ ਤੇਜ਼ ਬਾਰਿਸ਼ ਤੇ ਝੱਖੜ ਹਨੇਰੀ ਕਾਰਨ ਬਿਜਲੀ ਦੇ ਖੰਭੇ ਨੁਕਸਾਨੇ ਜਾਣ ਅਤੇ ਟੁੱਟਣ ਤੋਂ ਇਲਾਵਾ ਕਈ ਥਾਵਾਂ 'ਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਬਾਰੇ ਪਤਾ ਲੱਗਾ ਹੈ | ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਸੂਬੇ ਦੇ ਲੋਕ ਗਰਮੀ ਤੋਂ ਪ੍ਰੇਸ਼ਾਨ ਸਨ ਤੇ ਬਿਜਲੀ ਦੀ ਮੰਗ ਵਿਚ ਇਸ ਮਹੀਨੇ ਲਗਾਤਾਰ ਵਾਧਾ ਹੁੰਦਾ ਦਿਸ ਰਿਹਾ ਸੀ ਪਰੰਤੂ ਅੱਜ ਮੌਸਮ ਦੇ ਬਦਲੇ ਮਿਜ਼ਾਜਾਂ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ | ਫ਼ਿਲਹਾਲ ਇਸ ਸਮੇਂ ਲਹਿਰਾ ਮੁਹੱਬਤ ਤੇ ਸ੍ਰੀ ਗੋਇੰਦਵਾਲ ਸਾਹਿਬ ਦੇ ਸਾਰੇ ਜਦੋਂ ਕਿ ਰੋਪੜ ਦੇ 4 ਵਿਚੋਂ 3 ਯੂਨਿਟਾਂ ਤੋਂ 1464 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ | ਇਸ ਤੋਂ ਇਲਾਵਾ ਰਾਜਪੁਰਾ ਅਤੇ ਤਲਵੰਡੀ ਸਾਬੋ ਦੇ ਸਾਰੇ ਯੂਨਿਟਾਂ ਤੋਂ 2865 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ |

ਪਿਛਲੀ ਖ਼ਬਰ ਪਾਕਿ ਵਿਦੇਸ਼ ਮੰਤਰੀ ਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਅਮਰੀਕਾ ਨਾਲ ਨਹੀਂ ਸਾਂਝੀ ਕੀਤੀ ਜਾਣਕਾਰੀ, ਅੰਦਰਾਬੀ ਨੇ ਦ... ਅਗਲੀ ਖ਼ਬਰ ਵਸੀਕਾ ਯੂਨੀਅਨ ਵਲੋਂ ਐੱਸ. ਡੀ. ਐੱਮ. ਨਾਲ ਮੁਲਾਕਾਤ ਕਰਕੇ ਨਵੇਂ ਤਹਿਸੀਲ ਕੰਪਲੈਕਸ 'ਚ ਚੈਂਬਰ ਬਣਾਉਣ ਲਈ ਇਜਾਜ਼ਤ ਦੇਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।