24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਬਟਾਲਾ ਨੇੜੇ ਸੜਕ ਹਾਦਸੇ 'ਚ 2 ਮੌਤਾਂ-13 ਜ਼ਖ਼ਮੀ <br/>

ਅਜੀਤ ਡੈਸਕ 06-06-2026
ਬਟਾਲਾ, 5 ਜੂਨ (ਹਰਦੇਵ ਸਿੰਘ ਸੰਧੂ)- ਬਟਾਲਾ-ਗੁਰਦਾਸਪੁਰ ਰੋਡ 'ਤੇ ਪਿੰਡ ਉਦੋਵਾਲ ਅੱਡੇ 'ਤੇ ਇਕ ਟੈਂਪੂ ਟ੍ਰੈਵਲਰ ਦੇ ਟਿੱਪਰ ਨਾਲ ਟਕਰਾਉਣ 'ਤੇ ਇਕ ਔਰਤ ਤੇ ਇਕ ਮਰਦ ਦੀ ਮੌਤ ਹੋ ਗਈ, ਜਦ ਕਿ ਡਰਾਈਵਰ ਸਮੇਤ 13 ਵਿਅਕਤੀ ਗੰਭੀਰ ਜਖ਼ਮੀ ਹੋ ਗਏ | ਹਾਦਸੇ ਵਾਲੀ ਥਾਂ 'ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਸਹਾਇਕ ਥਾਣੇਦਾਰ ਦਲਬੀਰ ਸਿੰਘ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ 5 ਵਜੇ ਹੋਇਆ | ਉਨ੍ਹਾਂ ਦੱਸਿਆ ਕਿ ਇਕ ਰੇਤ ਦਾ ਭਰਿਆ ਟਿੱਪਰ ਸੜਕ 'ਤੇ ਖੜਾ ਸੀ ਕਿ ਗੁਰਦਾਸਪੁਰ ਵਲੋਂ ਇਕ ਟੈਂਪੂ ਟ੍ਰੈਵਲਰ ਦੀ ਉਸ ਨਾਲ ਟੱਕਰ ਹੋ ਗਈ | ਟੈਂਪੂ ਟ੍ਰੈਵਲਰ 'ਚ ਸਵਾਰ 15 ਸ਼ਰਧਾਲੂ ਜਿਹੜੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਅੰਮਿ੍ਤਸਰ ਨੂੰ ਜਾ ਰਹੇ ਸੀ ਕਿ ਅੱਡਾ ਉਦੋਵਾਲ ਵਿਖੇ ਇਹ ਹਾਦਸਾ ਵਾਪਰ ਗਿਆ | ਲੋਕਾਂ ਦੀ ਮਦਦ ਨਾਲ ਜਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ | ਜਖ਼ਮੀਆਂ ਵਿਚ ਹਿਮਾਂਸ਼ੂ ਜੈਨ, ਰਹਿਲ ਜੈਨ, ਭੂਸ਼ਨ ਜੈਨ, ਸੁਨੀਤਾ ਜੈਨ, ਨਿਤਿਨ ਜੈਨ, ਏਕਤਾ ਜੈਨ, ਡਾ. ਰਵਿੰਦਰ ਜੈਨ, ਡਰਾਇਵਰ ਸੁਖਮਿੰਦਰ ਸਿੰਘ, ਵਰਿੰਦਰ ਜੈਨ, ਵਾਰਿਸ ਜੈਨ, ਨਿਤਿਕਾ ਜੈਨ, ਚੈਰੀ ਜੈਨ, ਗੁਰਇੰਦਰ ਚੌਧਰੀ, ਰਾਵਿਆ ਜੈਨ, ਰਿਚਾ ਜੈਨ ਆਦਿ ਸ਼ਾਮਿਲ ਹਨ | ਹਸਪਤਾਲ ਦੇ ਡਾਕਟਰ ਸਾਹਿਲ ਨੇ ਦੱਸਿਆ ਕਿ 15 ਜਖ਼ਮੀਆਂ ਵਿਚੋਂ ਭੂਸ਼ਨ ਜੈਨ ਦੀ ਹਸਪਤਾਲ ਆਉਂਦੇ ਸਮੇਂ ਮੌਤ ਹੋ ਗਈ ਤੇ ਸੁਨੀਤਾ ਰਾਣੀ, ਜਿਸ ਨੂੰ ਅੰਮਿ੍ਤਸਰ ਲਈ ਤਬਦੀਲ ਕੀਤਾ ਸੀ, ਉਸ ਦੀ ਵੀ ਰਸਤੇ 'ਚ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਇਹ ਸਾਰੇ ਸ਼ਰਧਾਲੂ ਇਕੋ ਪਰਿਵਾਰ ਨਾਲ ਸੰਬੰਧਤ ਹਨ, ਸਾਰੇ ਜਖ਼ਮੀਆਂ ਨੂੰ ਅੰਮਿ੍ਤਸਰ ਲਈ ਤਬਦੀਲ ਕਰ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਦੂਸ਼ਿਤ ਭੋਜਨ ਕਾਰਨ ਸਾਲਾਨਾ 15 ਲੱਖ ਮੌਤਾਂ- ਵਿਸ਼ਵ ਸਿਹਤ ਸੰਗਠਨ <br/> ਅਗਲੀ ਖ਼ਬਰ ਅੰਮਿ੍ਤਸਰ 'ਚ ਕੌਮਾਂਤਰੀ ਨਸ਼ਾ ਤੇ ਹਥਿਆਰ ਤਸਕਰੀ ਗਰੋਹ ਦਾ ਪਰਦਾਫ਼ਾਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।