24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਦੂਸ਼ਿਤ ਭੋਜਨ ਕਾਰਨ ਸਾਲਾਨਾ 15 ਲੱਖ ਮੌਤਾਂ- ਵਿਸ਼ਵ ਸਿਹਤ ਸੰਗਠਨ <br/>

ਅਜੀਤ ਡੈਸਕ 06-06-2026
ਚਰਨਜੀਤ ਸਿੰਘ
ਲਹਿਰਾ ਮੁਹੱਬਤ (ਬਠਿੰਡਾ), 5 ਜੂਨ- ਵਿਸ਼ਵ ਸਿਹਤ ਸੰਗਠਨ ਵਲੋਂ ਜਾਰੀ ਨਵੇਂ ਅੰਕੜਿਆਂ ਅਨੁਸਾਰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹੋਰਾਂ ਦੇ ਮੁਕਾਬਲੇ ਦੂਸ਼ਿਤ ਅਤੇ ਅਸੁਰੱਖਿਅਤ ਭੋਜਨ ਕਾਰਨ ਬਿਮਾਰ ਹੋਣ ਦਾ ਖ਼ਤਰਾ ਲਗਭਗ ਤਿੰਨ ਗੁਣਾ ਜ਼ਿਆਦਾ ਹੁੰਦਾ ਹੈ | ਦੁਨੀਆ ਦੀ ਕੁੱਲ ਆਬਾਦੀ ਦਾ ਸਿਰਫ਼ 9 ਫ਼ੀਸਦੀ ਹੋਣ ਦੇ ਬਾਵਜੂਦ, ਛੋਟੇ ਬੱਚੇ ਭੋਜਨ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਕੁੱਲ ਮਾਮਲਿਆਂ ਵਿਚੋਂ ਲਗਭਗ ਇਕ ਤਿਹਾਈ ਸ਼ਿਕਾਰ ਹੁੰਦੇ ਹਨ | ਡਾਇਰੀਆ (ਦਸਤ) ਵਰਗੀਆਂ ਬਿਮਾਰੀਆਂ ਇਸ ਉਮਰ ਦੇ ਬੱਚਿਆਂ ਲਈ ਜਾਨਲੇਵਾ ਸਾਬਤ ਹੋ ਸਕਦੀਆਂ ਹਨ | ਇਸ ਤੋਂ ਇਲਾਵਾ ਭੋਜਨ ਵਿਚ ਮੌਜੂਦ ਮਰਕਰੀ ਤੇ ਲੈੱਡ ਵਰਗੇ ਰਸਾਇਣ ਬੱਚਿਆਂ ਦੇ ਵਿਕਸਤ ਹੋ ਰਹੇ ਦਿਮਾਗ਼ ਨੂੰ ਨੁਕਸਾਨ ਪਹੁੰਚਾ ਸਕਦੇ ਹਨ | ਸੰਗਠਨ ਦਾ ਅਨੁਮਾਨ ਹੈ ਕਿ ਅਸੁਰੱਖਿਅਤ ਭੋਜਨ ਕਾਰਨ ਸਾਲਾਨਾ ਲਗਭਗ 86.6 ਕਰੋੜ ਲੋਕ ਬਿਮਾਰ ਹੁੰਦੇ ਹਨ ਅਤੇ 15 ਲੱਖ ਲੋਕਾਂ ਦੀ ਮੌਤ ਹੁੰਦੀ ਹੈ | ਇਨ੍ਹਾਂ ਵਿਚੋਂ ਬਹੁਤ ਸਾਰੀਆਂ ਮੌਤਾਂ ਨੂੰ ਸਾਫ਼ ਪਾਣੀ, ਬਿਹਤਰ ਸਫ਼ਾਈ, ਭੋਜਨ ਸੁਰੱਖਿਆ ਦੇ ਤਰੀਕੇ (ਜਿਵੇਂ ਕਿ ਪਾਸਚਰਾਈਜ਼ੇਸ਼ਨ) ਅਤੇ ਕਮਜ਼ੋਰ ਆਬਾਦੀ ਤੱਕ ਸਿਹਤ ਸੇਵਾਵਾਂ ਦੀ ਪਹੁੰਚ ਵਰਗੇ ਕਦਮਾਂ ਰਾਹੀਂ ਰੋਕਿਆ ਜਾ ਸਕਦਾ ਹੈ | ਸਾਲ 2000 ਤੋਂ ਬਾਅਦ ਭੋਜਨ ਤੋਂ ਹੋਣ ਵਾਲੀਆਂ ਬਿਮਾਰੀਆਂ ਵਿਚ ਕਮੀ ਆਈ ਹੈ, ਪਰ ਖੇਤਰੀ ਅਸਮਾਨਤਾਵਾਂ ਅਜੇ ਵੀ ਬਰਕਰਾਰ ਹਨ, ਜਿਨ੍ਹਾਂ ਵਿਚ ਸਭ ਤੋਂ ਵੱਧ ਪ੍ਰਭਾਵ ਅਫ਼ਰੀਕਾ ਅਤੇ ਦੱਖਣ-ਪੂਰਬੀ ਏਸ਼ੀਆ 'ਚ ਦੇਖਣ ਨੂੰ ਮਿਲਦਾ ਹੈ | ਸਾਲ 2021 'ਚ ਲਗਭਗ 86 ਕਰੋੜ ਮਾਮਲਿਆਂ 'ਚ ਬੈਕਟੀਰੀਆ, ਵਾਇਰਸ ਅਤੇ ਪਰਜੀਵੀ ਭੋਜਨ ਤੋਂ ਹੋਣ ਵਾਲੀਆਂ ਜ਼ਿਆਦਾਤਰ ਬਿਮਾਰੀਆਂ ਦਾ ਮੁੱਖ ਕਾਰਨ ਬਣੇ ਸਨ | ਦੂਸ਼ਿਤ ਭੋਜਨ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਵਿਚੋਂ 73 ਫ਼ੀਸਦੀ ਮੌਤਾਂ ਰਸਾਇਣਿਕ ਖ਼ਤਰਿਆਂ ਕਰਕੇ ਹੋਈਆਂ | ਇਨ੍ਹਾਂ 'ਚੋਂ ਜ਼ਿਆਦਾਤਰ ਮੌਤਾਂ ਆਰਸੈਨਿਕ (42 ਫ਼ੀਸਦੀ) ਅਤੇ ਲੈੱਡ (31 ਫ਼ੀਸਦੀ) ਨਾਲ ਜੁੜੀਆਂ ਹੋਈਆਂ ਸਨ, ਕਿਉਂਕਿ ਇਹ ਰਸਾਇਣ ਦਿਲ ਦੇ ਰੋਗਾਂ ਅਤੇ ਕੈਂਸਰ ਦੇ ਖ਼ਤਰੇ ਨੂੰ ਵਧਾਉਂਦੇ ਹਨ | ਸਿਹਤ 'ਤੇ ਪੈਣ ਵਾਲੇ ਪ੍ਰਭਾਵਾਂ ਤੋਂ ਇਲਾਵਾ, ਇਸ ਅਧਿਐਨ ਦਾ ਅਨੁਮਾਨ ਹੈ ਕਿ 2021 ਵਿਚ ਭੋਜਨ ਤੋਂ ਹੋਣ ਵਾਲੀਆਂ ਬਿਮਾਰੀਆਂ ਕਾਰਨ (ਬਿਮਾਰੀ ਕਾਰਨ ਕੰਮ ਤੋਂ ਦੂਰ ਰਹਿਣ ਕਾਰਨ) ਉਤਪਾਦਕਤਾ 'ਚ ਲਗਭਗ 310 ਅਰਬ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ | ਜਦੋਂ ਇਸ ਆਰਥਿਕ ਪ੍ਰਭਾਵ ਨੂੰ ਵੱਖ-ਵੱਖ ਦੇਸ਼ਾਂ ਦੇ ਰਹਿਣ-ਸਹਿਣ ਦੇ ਖਰਚੇ ਦੇ ਆਧਾਰ 'ਤੇ ਵੇਖਿਆ ਗਿਆ ਤਾਂ ਉਤਪਾਦਕਤਾ ਦੇ ਨੁਕਸਾਨ ਦਾ ਇਹ ਅਨੁਮਾਨ ਵਧ ਕੇ 647 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ |

ਪਿਛਲੀ ਖ਼ਬਰ ਪਤਨੀ ਨਾਲ ਨਾਜਾਇਜ਼ ਸੰਬੰਧਾਂ 'ਚ ਰੋੜਾ ਬਣਦੇ ਪਤੀ ਨੰੂ ਪ੍ਰੇਮੀ ਨੇ ਸਾਥੀ ਨਾਲ ਮਿਲ ਕੇ ਮਾਰਿਆ <br/> ਅਗਲੀ ਖ਼ਬਰ ਬਟਾਲਾ ਨੇੜੇ ਸੜਕ ਹਾਦਸੇ 'ਚ 2 ਮੌਤਾਂ-13 ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।