30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਐਨ.ਟੀ.ਏ. ਵਲੋਂ ਮੁੜ-ਪ੍ਰੀਖਿਆ ਪੇਪਰ ਲੀਕ ਹੋਣ ਦੇ ਦਾਅਵੇ ਖਾਰਜ

ਅਜੀਤ ਡੈਸਕ 07-06-2026
ਨਵੀਂ ਦਿੱਲੀ, 6 ਜੂਨ (ਪੀ. ਟੀ. ਆਈ.)-ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੇ ਸਨਿਚਰਵਾਰ ਨੂੰ ਨੀਟ-ਯੂ.ਜੀ. 2026 ਮੁੜ-ਪ੍ਰੀਖਿਆ ਪ੍ਰਸ਼ਨ ਪੱਤਰ ਦੇ ਕਥਿਤ ਲੀਕ ਜਾਂ ਵਿਕਰੀ ਬਾਰੇ ਸੋਸ਼ਲ ਮੀਡੀਆ 'ਤੇ ਘੁੰਮ ਰਹੇ ਦਾਅਵਿਆਂ ਨੂੰ ਝੂਠੇ ਅਤੇ ਧੋਖਾਧੜੀ ਵਾਲੇ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ ਹੈ ਅਤੇ ਅਜਿਹੀ ਸਮਗਰੀ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ¢ ਏਜੰਸੀ ਨੇ ਕਿਹਾ ਕਿ ਨੀਟ-ਯੂ.ਜੀ. 2026 ਦੁਬਾਰਾ ਪ੍ਰੀਖਿਆ ਪੇਪਰ ਦੇ ਲੀਕ, ਅਗਾਊਾ ਪਹੁੰਚ ਜਾਂ ਵਿਕਰੀ ਦਾ ਦਾਅਵਾ ਕਰਨ ਵਾਲੇ ਸੁਨੇਹੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਗੁੰਮਰਾਹ ਕਰਨ ਲਈ ਕੀਤੇ ਜਾ ਰਹੇ ਹਨ | ਐਨ.ਟੀ.ਏ. ਨੇ ਕਿਹਾ ਕਿ ਪ੍ਰੀਖਿਆ ਪ੍ਰਕਿਰਿਆ ਦੀ ਇਮਾਨਦਾਰੀ ਪੂਰੀ ਤਰ੍ਹਾਂ ਬਰਕਰਾਰ ਹੈ ਅਤੇ ਸਾਰੇ ਉਮੀਦਵਾਰਾਂ ਲਈ ਇਕ ਨਿਰਪੱਖ ਅਤੇ ਸੁਰੱਖਿਅਤ ਪ੍ਰੀਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੁਰੱਖਿਆ ਪ੍ਰਬੰਧ ਕੀਤਾ ਗਿਆ ਸੀ¢ਏਜੰਸੀ ਨੇ ਅੱਗੇ ਕਿਹਾ ਕਿ ਉਹ ਕਾਨੂੰਨ ਲਾਗੂ ਕਰਨ ਵਾਲੇ ਅਤੇ ਸਾਈਬਰ-ਅਪਰਾਧ ਅਧਿਕਾਰੀਆਂ ਕੋਲ ਇਮ ਰਸਮੀ ਸ਼ਿਕਾਇਤ ਦਰਜ ਕਰ ਰਹੀ ਹੈ ਅਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਅਜਿਹੀ ਧੋਖਾਧੜੀ ਵਾਲੀ ਸਮਗਰੀ ਬਣਾਉਣਾ, ਪ੍ਰਸਾਰਿਤ ਕਰਨਾ ਜਾਂ ਅੱਗੇ ਭੇਜਣਾ ਅਤੇ ਵਿਦਿਆਰਥੀਆਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨਾ ਇਕ ਗੰਭੀਰ ਸਜ਼ਾਯੋਗ ਅਪਰਾਧ ਹੈ¢

ਪਿਛਲੀ ਖ਼ਬਰ ਪੱਛਮੀ ਏਸ਼ੀਆ ਸੰਘਰਸ਼ ਦਰਮਿਆਨ ਮੋਦੀ ਵਲੋਂ ਆਰਥਿਕ ਸਲਾਹਕਾਰ ਕੌਂਸਲ ਨਾਲ ਮੀਟਿੰਗ <br/> ਅਗਲੀ ਖ਼ਬਰ ਲਿਬਨਾਨ ਦੇ ਫ਼ੌਜੀ ਅਧਿਕਾਰੀਆਂ ਸਮੇਤ 9 ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।