30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪੱਛਮੀ ਏਸ਼ੀਆ ਸੰਘਰਸ਼ ਦਰਮਿਆਨ ਮੋਦੀ ਵਲੋਂ ਆਰਥਿਕ ਸਲਾਹਕਾਰ ਕੌਂਸਲ ਨਾਲ ਮੀਟਿੰਗ <br/>

ਅਜੀਤ ਡੈਸਕ 07-06-2026

ਨਵੀਂ ਦਿੱਲੀ, 6 ਜੂਨ (ਉਪਮਾ ਡਾਗਾ ਪਾਰਥ)-ਈਰਾਨ ਜੰਗ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਪੀ.ਐਮ. ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ 'ਚ ਆਲਮੀ ਅਨਿਸਚਿਤਤਾ ਦੇ ਦੌਰ 'ਚ ਭਾਰਤ ਦੇ ਆਰਥਿਕ ਵਿਕਾਸ ਨੂੰ ਮਜ਼ਬੂਤ ਕਰਨ ਸੰਬੰਧੀ ਨੀਤੀਆਂ ਅਤੇ ਵਿਚਾਰਾਂ 'ਤੇ ਚਰਚਾ ਹੋਈ | ਇਸ ਤੋਂ ਇਲਾਵਾ ਕਾਰੋਬਾਰ ਅਤੇ ਜ਼ਿੰਦਗੀ ਨੂੰ ਸੁਖਾਲਾ ਕਰਨ ਲਈ ਸੰਭਾਵੀ ਸੁਧਾਰਾਂ ਦੀ ਵੀ ਸਮੀਖਿਆ ਕੀਤੀ ਗਈ | ਹਲਕਿਆਂ ਮੁਤਾਬਿਕ ਕੌਂਸਲ ਮੈਂਬਰਾਂ ਨੇ ਆਲਮੀ ਆਰਥਿਕ ਹਾਲਾਤ ਦੀ ਸਮੀਖਿਆ ਅਤੇ ਚਲ ਰਹੇ ਪੱਛਮੀ ਏਸ਼ੀਆ ਸੰਘਰਸ਼ ਦੇ ਭਾਰਤ 'ਤੇ ਪ੍ਰਭਾਵ ਬਾਰੇ ਵਿਚਾਰ-ਵਟਾਂਦਰਾ ਕੀਤਾ | ਮੀਟਿੰਗ ਦੌਰਾਨ ਭੋਂ ਸਿਆਸੀ ਅਸਥਿਰਤਾ ਦੇ ਊਰਜਾ, ਸਪਲਾਈ ਚੇਨ, ਮਹਿੰਗਾਈ ਅਤੇ ਆਲਮੀ ਵਪਾਰ 'ਤੇ ਪੈਣ ਵਾਲੇ ਪ੍ਰਭਾਵਾਂ 'ਤੇ ਵੀ ਚਰਚਾ ਕੀਤੀ ਗਈ | ਕੌਂਸਲ ਮੈਂਬਰਾਂ ਨੇ ਘਰੇਲੂ ਆਰਥਿਕ ਸਰਗਰਮੀ ਨੂੰ ਮਜ਼ਬੂਤ ਕਰਨ, ਨਿਵੇਸ਼ ਦਾ ਸਮਰਥਨ ਕਰਨ, ਉਤਪਾਦਕਤਾ ਨੂੰ ਵਧਾਉਣ ਅਤੇ ਕਾਰੋਬਾਰਾਂ ਨੂੰ ਢੁਕਵਾਂ ਮਾਹੌਲ ਦੇਣ ਸੰਬੰਧੀ ਚੁੱਕੇ ਜਾਣ ਵਾਲੇ ਕਦਮਾਂ 'ਤੇ ਵੀ ਚਰਚਾ ਕੀਤੀ | ਮੀਟਿੰਗ 'ਚ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਦੇ ਦੋ ਪ੍ਰਮੁੱਖ ਸਕੱਤਰ ਪੀ.ਕੇ. ਮਿਸ਼ਰਾ ਤੇ ਸ਼ਕਤੀਕਾਂਤ ਦਾਸ ਵੀ ਮੌਜੂਦ ਸਨ |

ਪਿਛਲੀ ਖ਼ਬਰ ਅਮਰੀਕਾ ਵਲੋਂ ਈਰਾਨ ਦੀਆਂ ਰਾਡਾਰ ਸਾਈਟਾਂ 'ਤੇ ਹਮਲਾ <br/> ਅਗਲੀ ਖ਼ਬਰ ਐਨ.ਟੀ.ਏ. ਵਲੋਂ ਮੁੜ-ਪ੍ਰੀਖਿਆ ਪੇਪਰ ਲੀਕ ਹੋਣ ਦੇ ਦਾਅਵੇ ਖਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।