ਮੋਰਿੰਡਾ, 7 ਜੂਨ (ਪਿ੍ਤਪਾਲ ਸਿੰਘ)-ਪੰਜਾਬ ਸਟੇਟ ਡੀਅਰ ਮਹੀਨਾ ਵਾਰ ਲਾਟਰੀ ਦਾ ਪਹਿਲਾ ਡੇਢ ਕਰੋੜ ਦਾ ਇਨਾਮ ਉੱਪ ਵਿਕਰੇਤਾ ਮਹਿਤਾ ਲਾਟਰੀ ਏਜੰਸੀ ਮੋਰਿੰਡਾ ਵਲੋਂ ਵੇਚੀ ਗਈ ਟਿਕਟ 'ਤੇ ਨਿਕਲਿਆ | ਇਸ ਸਬੰਧੀ ਪਾਰੁਲ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਸੇਲਰ ਚੰਦਰ ਪ੍ਰਕਾਸ਼ ਸ਼ੁਕਲਾ ਨੂਰਪੁਰ ਬੇਦੀ ਵਲੋਂ ਵੇਚੀ ਟਿਕਟ ਨੰਬਰ ਬੀ 945561 'ਤੇ ਡੇਢ ਕਰੋੜ ਦਾ ਪਹਿਲਾ ਇਨਾਮ ਲੱਗਿਆ ਹੈ | ਮਹਿਤਾ ਲਾਟਰੀ ਏਜੰਸੀ ਵਲੋਂ ਅੱਜ ਚੰਦਰ ਪ੍ਰਕਾਸ਼ ਸ਼ੁਕਲਾ ਦਾ ਸਨਮਾਨ ਕਰਦਿਆਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਢੋਲ ਵਜਾ ਕੇ ਖ਼ੁਸ਼ੀ ਮਨਾਈ ਗਈ | ਪਾਰੁਲ ਮਹਿਤਾ ਨੇ ਦੱਸਿਆ ਕਿ ਜਿਸ ਖ਼ੁਸ਼ ਨਸੀਬ ਦੀ ਇਹ ਡੇਢ ਕਰੋੜ ਦੀ ਲਾਟਰੀ ਨਿਕਲੀ ਹੈ ਉਨ੍ਹਾਂ ਵਲੋਂ ਹਾਲੇ ਤੱਕ ਕੋਈ ਸੰਪਰਕ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜਿਸ ਕੋਲ ਵੀ ਇਹ ਟਿਕਟ ਨੰਬਰ ਹੈ ਉਹ ਚੰਦਰ ਪ੍ਰਕਾਸ਼ ਸ਼ੁਕਲਾ ਨੂਰਪੁਰ ਬੇਦੀ ਜਾਂ ਮਹਿਤਾ ਲਾਟਰੀ ਏਜੰਸੀ ਮੋਰਿੰਡਾ ਨਾਲ ਸੰਪਰਕ ਕਰ ਸਕਦਾ ਹੈ | ਇਸ ਮੌਕੇ ਬਿਕਰਮ ਪਾਠਕ, ਦੀਪਕ ਮਿਸ਼ਰਾ, ਕਮਲ ਚੋਵੇ, ਵਿਨੋਦ ਤਿਵਾੜੀ, ਸੰਤੋਸ਼ ਪਾਂਡੇ, ਦਰੋਗਾ ਤਿਵਾੜੀ, ਅਰਵਿੰਦ ਦੁਬੇ, ਬਿ੍ਜ ਮੋਹਨ, ਸੁਨੀਲ ਕੁਮਾਰ, ਗਿਆਨ ਸਿੰਘ ਤੇ ਅਮੋਦ ਤਿਵਾੜੀ ਆਦਿ ਸੇਲਰ ਹਾਜ਼ਰ ਸਨ |
ਮਹਿਤਾ ਲਾਟਰੀ ਮੋਰਿੰਡਾ ਤੋਂ ਵੇਚੀ ਟਿਕਟ 'ਤੇ ਨਿਕਲਿਆ ਡੇਢ ਕਰੋੜ ਦਾ ਪਹਿਲਾ ਇਨਾਮ <br/>
ਅਜੀਤ ਡੈਸਕ
08-06-2026