31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸੰਗਰੂਰ ਅਦਾਲਤ ਵਲੋਂ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੂੰ ਸੰਮਨ ਜਾਰੀ

ਅਜੀਤ ਡੈਸਕ 09-06-2026

ਸੰਗਰੂਰ, 8 ਜੂਨ (ਧੀਰਜ ਪਿਸ਼ੌਰੀਆ)-ਜੱਜ ਜੱਗਮਿਲਾਪ ਸਿੰਘ ਖ਼ੁਸ਼ਦਿਲ ਦੀ ਅਦਾਲਤ ਨੇ ਮੁੱਦਈ ਪੱਖ ਦੇ ਉੱਘੇ ਵਕੀਲ ਲਲਿਤ ਕੁਮਾਰ ਗਰਗ ਵਲੋਂ ਕੀਤੀ ਪੈਰਵਾਈ ਤੋਂ ਬਾਅਦ ਕਾਂਗਰਸ ਪ੍ਰਧਾਨ ਮਾਲਿਕਅਰਜੁਨ ਖੜਗੇ ਨੂੰ 28 ਜੁਲਾਈ ਲਈ ਸੰਮਨ ਜਾਰੀ ਕੀਤੇ ਹਨ | ਮਾਮਲੇ ਮੁਤਾਬਿਕ 2023 ਵਿਚ ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਲਈ ਕਾਂਗਰਸ ਵਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਬਜਰੰਗ ਦਲ 'ਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ ਸੀ ਅਤੇ ਇਸਦੀ ਤੁਲਨਾ ਭਾਰਤ ਦੀਆਂ ਪਾਬੰਦੀਸ਼ੁਦਾ ਸੰਸਥਾਵਾਂ ਪੀ.ਐਫ.ਆਈ. ਅਤੇ ਸਿੰਮੀ ਨਾਲ ਕੀਤੀ ਸੀ | ਕਾਂਗਰਸ ਪਾਰਟੀ ਦਾ ਇਹ ਚੋਣ ਮੈਨੀਫੈਸਟੋ ਸੋਸ਼ਲ ਮੀਡੀਆ ਰਾਹੀਂ ਸੰਗਰੂਰ ਵਿਚ ਵੀ ਸਰਕੁਲੇਟ ਹੋਇਆ ਸੀ | ਇਸ ਨੂੰ ਲੈ ਕੇ ਹਿੰਦੂ ਸੁਰੱਖਿਆ ਪਰੀਸ਼ਦ ਦੇ ਕੌਮੀ ਪ੍ਰਧਾਨ ਹਿਤੇਸ਼ ਭਾਰਦਵਾਜ ਨੇ ਸੰਗਰੂਰ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ | ਅਦਾਲਤ ਨੇ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਅਰਜੁਨ ਖੜਗੇ ਨੂੰ 28 ਜੁਲਾਈ 2026 ਲਈ ਸੰਮਨ ਜਾਰੀ ਕੀਤੇ ਹਨ |

ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ 67 ਵਿਧਾਨ ਸਭਾ ਹਲਕਿਆਂ ਦੇ ਵਪਾਰੀ ਵਰਗ ਦੇ ਹਲਕਾ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਰੇਲ ਯਾਤਰਾ ਦੌਰਾਨ ਵੱਧ ਸਾਮਾਨ ਲੈ ਜਾਣ 'ਤੇ ਹੁਣ ਹੋਵੇਗੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।