24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪੰਜਾਬ ਦੇ ਸਟੀਲ ਮਿੱਲਾਂ ਦਾ ਪ੍ਰਤੀਨਿਧ ਮੰਡਲ ਸੌਂਦ ਦੀ ਅਗਵਾਈ ਵਿਚ ਉਦਯੋਗ ਮੰਤਰੀ ਅਰੋੜਾ ਨੂੰ ਮਿਲਿਆ <br/>

ਅਜੀਤ ਡੈਸਕ 10-06-2026

ਖੰਨਾ, 9 ਜੂਨ (ਹਰਜਿੰਦਰ ਸਿੰਘ ਲਾਲ)-ਆਲ ਇੰਡੀਆ ਸਟੀਲ ਰੀ-ਰੋਲਰਜ਼ ਐਸੋਸੀਏਸ਼ਨ ਅਤੇ ਸਮਾਲ ਸਕੇਲ ਸਟੀਲ ਰੋਲਰਜ਼ ਐਸੋਸੀਏਸ਼ਨ ਦੇ ਇੱਕ ਵਫ਼ਦ ਨੇ ਅੱਜ ਚੰਡੀਗੜ੍ਹ ਵਿਚ ਉਦਯੋਗ ਮੰਤਰੀ ਅਮਨ ਅਰੋੜਾ ਨਾਲ ਮੁਲਾਕਾਤ ਕੀਤੀ | ਇਸ ਮੌਕੇ ਉਨ੍ਹਾਂ ਨਾਲ ਬਿਜਲੀ, ਪੇਂਡੂ ਵਿਕਾਸ ਅਤੇ ਸੈਰ-ਸਪਾਟਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੀ ਉਚੇਚੇ ਤੌਰ 'ਤੇ ਪੁੱਜੇ ਸਨ | ਉਨ੍ਹਾਂ ਨੇ ਉਦਯੋਗ ਮੰਤਰੀ ਨੂੰ ਕੋਲੇ ਦੀ ਵਰਤੋਂ 'ਤੇ ਪਾਬੰਦੀ ਕਾਰਨ ਉਦਯੋਗਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ | ਮੰਤਰੀ ਨੂੰ ਦੱਸਿਆ ਗਿਆ ਕਿ ਮੌਜੂਦਾ ਸਥਿਤੀ ਦੇ ਵਿਚਕਾਰ - ਜਿੱਥੇ ਗੈਸ ਸਪਲਾਈ ਉਪਲਬਧ ਨਹੀਂ ਹੈ ਤੇ ਗੈਸ ਕੰਪਨੀਆਂ ਨਵੇਂ ਕੁਨੈਕਸ਼ਨ ਜਾਰੀ ਨਹੀਂ ਕਰ ਰਹੀਆਂ ਹਨ | ਕੋਲੇ 'ਤੇ ਪਾਬੰਦੀ ਨੇ ਉੱਤਰੀ ਭਾਰਤ ਦੇ ਸਭ ਤੋਂ ਪੁਰਾਣੇ ਖੰਨਾ, ਮੰਡੀ ਗੋਬਿੰਦਗੜ੍ਹ ਦੇ ਸਟੀਲ ਉਦਯੋਗ ਨੂੰ ਬੰਦ ਹੋਣ ਦੇ ਕੰਢੇ 'ਤੇ ਲਿਆ ਖੜ੍ਹਾ ਕੀਤਾ ਹੈ | ਉਦਯੋਗ ਮੰਤਰੀ ਅਮਨ ਅਰੋੜਾ ਨੇ ਪ੍ਰਤੀਨਿਧੀਆਂ ਦੀ ਗੱਲ ਧਿਆਨ ਨਾਲ ਸੁਣੀ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਹੱਲ ਕੀਤਾ ਜਾਵੇਗਾ | ਦੋਵਾਂ ਐਸੋਸੀਏਸ਼ਨਾਂ ਨੇ ਇਸ ਮੀਟਿੰਗ ਲਈ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਧੰਨਵਾਦ ਕੀਤਾ | ਇਸ ਮੌਕੇ ਵਿਨੋਦ ਵਸ਼ਿਸ਼ਟ ਪ੍ਰਧਾਨ ਆਈਸਰਾ, ਰਾਜ ਜਿੰਦਲ ਉਪ ਪ੍ਰਧਾਨ ਆਈਸਰਾ, ਰਾਜੀਵ ਸੂਦ ਪ੍ਰਧਾਨ, ਸਮਸਰਾ, ਪਰਦੀਪ ਭੱਲਾ ਕੈਸ਼ੀਅਰ, ਸਮਸਰਾ, ਜਗਮੋਹਨ ਡਾ. ਹੇਮੰਤ ਬੱਤਾ, ਰਾਕੇਸ਼ ਸਿੰਘੀ, ਮਧੁ ਸੂਦਨ ਦਾਤਾ, ਗੁਰਪ੍ਰੀਤ ਸਿੰਘ ਓਬਰਾਏ, ਦਿਵਾਕਰ ਘਾਵਰੀ, ਮਨਜੀਤ ਸਿੰਘ ਜੰਡੂ, ਅਜੇ ਬਾਂਸਲ, ਰਵੀ ਭਾਰਤੀ, ਅਜੈ ਗੁਪਤਾ, ਯਸ਼ਪਾਲ ਜੈਨ, ਰਾਕੇਸ਼ ਘਈ, ਸੁਸ਼ੀਲ ਬਾਂਸਲ, ਗੌਰਵ ਜੈਨ, ਰਵਿੰਦਰ ਸਿੰਘ ਰੌਕੀ, ਗੁਰਮੀਤ ਸਿੰਘ ਰੀਹਲ, ਸੁਭਾਸ਼ ਸ਼ਰਮਾ, ਰਜਨੀਸ਼ ਭਾਟੀਆ, ਕਮਲ ਸ਼ਰਮਾ, ਦੀਕਸ਼ਿਤ ਸਿੰਗਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅੰਮਿ੍ਤਸਰ ਹਵਾਈ ਅੱਡੇ 'ਤੇ ਸਿਸਟਮ 'ਚ ਤਕਨੀਕੀ ਖ਼ਰਾਬੀ ਹੋਣ ਕਾਰਨ ਯਾਤਰੀਆਂ ਵਲੋਂ ਹੰਗਾਮਾ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਦਿੱਲੀ ਹਵਾਈ ਅੱਡੇ ਲਈ ਲਗਜ਼ਰੀ ਬੱਸਾਂ ਦੇ ਬੇੜੇ ਦਾ ਵਿਸਥਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।