27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮੋਦੀ ਸਰਕਾਰ ਦੇ 12 ਸਾਲ : ਸੇਵਾ, ਸੁਸ਼ਾਸਨ ਤੇ ਦਿ੍ੜਤਾ ਦਾ ਇਕ ਸੁਨਹਿਰੀ ਅਧਿਆਇ <br/>

ਅਜੀਤ ਡੈਸਕ 10-06-2026
ਜਲੰਧਰ, 9 ਜੂਨ (ਅ.ਬ.)-ਕੁਝ ਦੌਰ ਅਜਿਹੇ ਯੁੱਗ ਬਣ ਜਾਂਦੇ ਹਨ ਜੋ ਕਿਸੇ ਰਾਸ਼ਟਰ ਦੀ ਦਿਸ਼ਾ ਤੇ ਸਥਿਤੀ ਨੂੰ ਬਦਲ ਦਿੰਦੇ ਹਨ | ਇਹ ਇਤਿਹਾਸ ਦੇ ਇਕ ਵੱਖਰੇ ਅਧਿਆਇ ਵਜੋਂ ਲਿਖੇ ਗਏ ਹਨ | ਅਜਿਹਾ ਇਕ ਅਧਿਆਇ ਪਿਛਲੇ 12 ਸਾਲਾਂ 'ਚ ਭਾਰਤ ਦੇ ਲੋਕਤੰਤਰੀ ਇਤਿਹਾਸ 'ਚ ਲਿਖਿਆ ਗਿਆ ਹੈ | ਇਸ ਯੁੱਗ ਦੀ ਅਗਵਾਈ ਇਕ ਰਾਸ਼ਟਰੀ ਨੇਤਾ ਵਲੋਂ ਕੀਤੀ ਗਈ ਹੈ ਜੋ 1.4 ਅਰਬ ਭਾਰਤੀਆਂ ਦੇ ਅਟੁੱਟ ਵਿਸ਼ਵਾਸ, ਇੱਛਾਵਾਂ ਤੇ ਸੁਪਨਿਆਂ ਨੂੰ ਦਰਸਾਉਂਦਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 12 ਸਾਲਾਂ ਦੀ ਸਮਾਪਤੀ ਭਾਰਤ ਦੇ ਆਤਮ-ਵਿਸ਼ਵਾਸ, ਸਵੈ-ਨਿਰਭਰਤਾ ਤੇ ਵਿਸ਼ਵਵਿਆਪੀ ਵੱਕਾਰ ਦੇ ਪੁਨਰਜਾਗਰਣ ਦਾ ਬਿਰਤਾਂਤ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਭਾਰਤ ਨੇ ਆਪਣੀ ਸੱਭਿਆਚਾਰਕ ਚੇਤਨਾ ਨੂੰ ਮੁੜ ਜਗਾਇਆ | ਉਨ੍ਹਾਂ ਨੇ ਇਹ ਸੰਦੇਸ਼ ਫੈਲਾਇਆ ਕਿ ਆਧੁਨਿਕਤਾ ਤੇ ਪਰੰਪਰਾ ਵਿਰੋਧੀ ਨਹੀਂ, ਸਗੋਂ ਪੂਰਕ ਹਨ | ਅੱਜ, ਦੁਨੀਆ ਭਰ ਦੇ 190 ਤੋਂ ਵੱਧ ਦੇਸ਼ਾਂ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ | ਕਾਸ਼ੀ ਵਿਸ਼ਵਨਾਥ ਧਾਮ ਦਾ ਪੁਨਰ ਵਿਕਾਸ, ਮਹਾਕਾਲ ਲੋਕ, ਕੇਦਾਰਨਾਥ ਦਾ ਪੁਨਰ ਨਿਰਮਾਣ ਅਤੇ ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਸਿਰਫ਼ ਧਾਰਮਿਕ ਪ੍ਰਾਜੈਕਟ ਨਹੀਂ ਹਨ, ਸਗੋਂ ਭਾਰਤ ਦੀ ਸੱਭਿਆਚਾਰਕ ਪਛਾਣ ਦੇ ਪੁਨਰਜਾਗਰਣ ਦੇ ਪ੍ਰਤੀਕ ਹਨ | ਇਸ ਸੱਭਿਆਚਾਰਕ ਪੁਨਰਜਾਗਰਣ ਦੇ ਨਾਲ, ਭਾਰਤ ਨੇ ਆਰਥਿਕ ਖੇਤਰ 'ਚ ਵੀ ਬੇਮਿਸਾਲ ਪ੍ਰਾਪਤੀਆਂ ਪ੍ਰਾਪਤ ਕੀਤੀਆਂ ਹਨ | 2014 ਵਿਚ, ਭਾਰਤ ਦੁਨੀਆ ਦੀ 11ਵੀਂ ਸਭ ਤੋਂ ਵੱਡੀ ਅਰਥਵਿਵਸਥਾ ਸੀ | ਅੱਜ ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਲਈ ਤਿਆਰ ਹੈ |

ਪਿਛਲੀ ਖ਼ਬਰ ਪੀ.ਆਰ.ਟੀ.ਸੀ. ਵਲੋਂ ਅੱਜ 12 ਵਜੇ ਤੋਂ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ <br/> ਅਗਲੀ ਖ਼ਬਰ ਸਰਬਜੀਤ ਸਿੰਘ ਸਮਾਣਾ ਬਣੇ ਮੁਹਾਲੀ ਦੇ ਸਭ ਤੋਂ ਘੱਟ ਉਮਰ ਦੇ ਮੇਅਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।