29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

32 ਸਾਲਾਂ ਵਿਚ ਕਿੰਨਾ ਬਦਲ ਗਿਆ ਫੁੱਟਬਾਲ ਦਾ ਮਹਾਕੁੰਭ ਅਮਰੀਕਾ 1994 ਤੋਂ ਅਮਰੀਕਾ-ਕੈਨੇਡਾ-ਮੈਕਸੀਕੋ 2026 ਤੱਕ ਦਾ ਰੋਮਾਂਚਕ ਸਫ਼ਰ <br/>

ਅਜੀਤ ਡੈਸਕ 11-06-2026
ਜਲੰਧਰ, 10 ਜੂਨ (ਡਾ.ਜਤਿੰਦਰ ਸਾਬੀ)-ਅਮਰੀਕਾ, ਕੈਨੇਡਾ ਤੇ ਮੈਕਸੀਕੋ ਦੀ ਸਾਂਝੀ ਮੇਜ਼ਬਾਨੀ ਹੇਠ ਫੀਫਾ ਵਿਸ਼ਵ ਕੱਪ ਸ਼ੁਰੂਆਤ ਹੋ ਚੁੱਕੀ ਹੈ | ਇਸ ਤੋਂ ਪਹਿਲਾਂ ਅਮਰੀਕਾ ਨੇ 1994 'ਚ ਪਹਿਲੀ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ ਪਰ 32 ਸਾਲਾਂ ਬਾਅਦ ਫੁੱਟਬਾਲ ਦਾ ਇਹ ਮਹਾਕੁੰਭ ਹਰ ਪੱਖੋਂ ਬਦਲ ਚੁੱਕਾ ਹੈ | ਸਟੇਡੀਅਮਾਂ ਦੀ ਚਮਕ, ਤਕਨਾਲੋਜੀ ਦੀ ਤਾਕਤ, ਖਿਡਾਰੀਆਂ ਦੀ ਸੁਰੱਖਿਆ, ਟੀਮਾਂ ਦੀ ਗਿਣਤੀ ਤੇ ਟਿਕਟਾਂ ਦੀਆਂ ਕੀਮਤਾਂ ਹਰ ਚੀਜ਼ 1994 ਦੇ ਮੁਕਾਬਲੇ ਬਿਲਕੁਲ ਵੱਖਰੀ ਤਸਵੀਰ ਪੇਸ਼ ਕਰਦੀ ਹੈ |
24 ਤੋਂ 48 ਟੀਮਾਂ ਤੱਕ ਦਾ ਇਤਿਹਾਸਕ ਵਿਸਥਾਰ
1994 ਦਾ ਵਿਸ਼ਵ ਕੱਪ 24 ਟੀਮਾਂ ਵਾਲਾ ਆਖ਼ਰੀ ਟੂਰਨਾਮੈਂਟ ਸੀ | 1998 ਤੋਂ ਟੀਮਾਂ ਦੀ ਗਿਣਤੀ 32 ਹੋ ਗਈ ਸੀ | ਹੁਣ 2026 ਵਿਚ ਪਹਿਲੀ ਵਾਰ 48 ਟੀਮਾਂ ਹਿੱਸਾ ਲੈ ਰਹੀਆਂ ਹਨ |
ਤਿੰਨ ਦੇਸ਼ਾਂ ਵਿਚ ਫੈਲਿਆ ਵਿਸ਼ਵ ਕੱਪ
1994 ਦਾ ਪੂਰਾ ਟੂਰਨਾਮੈਂਟ ਅਮਰੀਕਾ ਦੇ 9 ਸਟੇਡੀਅਮਾਂ 'ਚ ਖੇਡਿਆ ਗਿਆ ਸੀ | ਹੁਣ 11 ਅਮਰੀਕਾ ਵਿਚ, 3 ਮੈਕਸੀਕੋ ਵਿਚ 2 ਕੈਨੇਡਾ ਨੂੰ ਮਿਲਾ ਕੇ ਕੁੱਲ 16 ਸਟੇਡੀਅਮ ਵਰਤੇ ਜਾਣਗੇ | ਹਾਲਾਂਕਿ ਕੁਆਰਟਰ ਫਾਈਨਲ, ਸੈਮੀਫਾਈਨਲ ਤੇ ਫਾਈਨਲ ਸਮੇਤ ਸਾਰੇ ਵੱਡੇ ਨਾਕਆਊਟ ਮੈਚ ਅਮਰੀਕਾ 'ਚ ਹੀ ਖੇਡੇ ਜਾਣਗੇ |
ਬਦਲਾਅ ਦੇ ਨਿਯਮਾਂ ਵਿਚ ਕ੍ਰਾਂਤੀ
1994 ਵਿਚ ਹਰ ਟੀਮ ਨੂੰ ਸਿਰਫ਼ 2 ਖਿਡਾਰੀਆਂ ਨੂੰ ਬਦਲਣ ਦੀ ਆਗਿਆ ਸੀ | ਖਾਸ ਹਾਲਾਤਾਂ ਵਿਚ ਗੋਲਕੀਪਰ ਲਈ ਇਕ ਵਾਧੂ ਬਦਲਾਅ ਕੀਤਾ ਜਾ ਸਕਦਾ ਸੀ | 2026 ਵਿਚ ਹਰ ਟੀਮ ਪੰਜ ਖਿਡਾਰੀਆਂ ਨੂੰ ਬਦਲ ਸਕੇਗੀ | ਜੇ ਮੈਚ ਵਾਧੂ ਸਮੇਂ 'ਚ ਜਾਂਦਾ ਹੈ ਤਾਂ ਛੇਵਾਂ ਬਦਲਾਅ ਵੀ ਕੀਤਾ ਜਾ ਸਕਦਾ ਹੈ | ਇਸ ਤੋਂ ਇਲਾਵਾ ਸਿਰ ਦੀ ਚੋਟ (ਬ੍ਰੇਨ ਇੰਜਰੀ) ਵਾਲੇ ਖਿਡਾਰੀ ਲਈ ਵੱਖਰੀ ਸਬਸਟੀਚਿਊਸ਼ਨ ਦੀ ਸਹੂਲਤ ਵੀ ਹੋਵੇਗੀ |

ਪਿਛਲੀ ਖ਼ਬਰ ਈਰਾਨ ਨੂੰ ਹੁਣ ਕੀਮਤ ਚੁਕਾਉਣੀ ਪਵੇਗੀ-ਟਰੰਪ ਅਗਲੀ ਖ਼ਬਰ ਟਰੰਪ ਦੀਆਂ ਇਮੀਗ੍ਰੇਸ਼ਨ ਪਾਬੰਦੀਆਂ ਨਾਲ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਵਿਸ਼ਵ ਫੁੱਟਬਾਲ ਕੱਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।