ਰਾਸ਼ਟਰਪਤੀ ਟਰੰਪ ਦੀਆਂ ਪਾਬੰਦੀਸ਼ੁਦਾ ਇਮੀਗ੍ਰੇਸ਼ਨ ਨੀਤੀਆਂ ਪਹਿਲਾਂ ਹੀ ਇਸ ਸਾਲ ਦੇ 2026 ਫੀਫਾ ਵਿਸ਼ਵ ਕੱਪ ਨੂੰ ਬੁਰੀ ਤਰਾਂ ਪ੍ਰਭਾਵਿਤ ਕਰ ਰਹੀਆਂ ਹਨ | ਹਾਲ ਹੀ ਦੇ ਦਿਨਾਂ 'ਚ ਸੋਮਾਲੀਆ ਤੋਂ ਘੱਟੋ-ਘੱਟ ਇਕ ਰੈਫਰੀ ਅਤੇ ਇਕ ਇਰਾਕੀ ਟੀਮ ਸਟਾਫ਼ ਮੈਂਬਰ ਨੂੰ ਅਮਰੀਕੀ ਹਵਾਈ ਅੱਡਿਆਂ 'ਤੇ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਤੇ ਮੋਰੱਕੋ ਵਰਗੇ ਦੇਸ਼ਾਂ ਦੇ ਦਰਜਨਾਂ ਪ੍ਰਸੰਸਕਾਂ ਨੂੰ ਟਿਕਟ ਧਾਰਕ ਹੋਣ ਦੇ ਬਾਵਜੂਦ ਯਾਤਰਾ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ | ਵਿਸ਼ਵ ਕੱਪ ਵਿੱਚ ਅਮਰੀਕਾ ਦੇ ਉਦਘਾਟਨੀ ਮੈਚ ਦੀਆਂ ਪੂਰੀਆਂ ਟਿਕਟਾਂ ਅਜੇ ਤੱਕ ਨਹੀਂ ਵਿਕੀਆਂ ਹਨ | ਇਸ ਦÏਰਾਨ ਟੀਮ ਇਰਾਕ ਦੇ ਇਕ ਖਿਡਾਰੀ ਤੋਂ ਸ਼ਿਕਾਗੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ ਤੇ ਫਿਰ ਉਸ ਨੂੰ ਅਮਰੀਕਾ 'ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ¢