02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸਿੱਖਿਅਤ ਤੇ ਆਤਮ-ਨਿਰਭਰ ਭਾਰਤ ਦੇ ਨਿਰਮਾਣ ’ਚ ਯੋਗਦਾਨ ਪਾਉਣ ਨੌਜਵਾਨ-ਰਾਸ਼ਟਰਪਤੀ ਕੁਰੂਕਸ਼ੇਤਰ ’ਚ ਸਵਾਮੀ ਸ਼ਰਧਾਨੰਦ ਦੇ ਬਲਿਦਾਨ ਦੀ ਸ਼ਤਾਬਦੀ ਸਮਾਗਮ ’ਚ ਹੋਏ ਸ਼ਾਮਿਲ

ਕੁਰੂਕਸ਼ੇਤਰ, 1 ਨਵੰਬਰ (ਰਾਮਪਾਲ ਸ਼ਰਮਾ)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਹੈ ਕਿ ਸਾਲ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਦੇਸ਼ ਦੇ ਨੌਜਵਾਨਾਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ’ਤੇ ਮਾਣ ਕਰਦਿਆਂ ਆਧੁਨਿਕ ਗਿਆਨ, ਵਿਗਿਆਨ, ਤਕਨਾਲੋਜੀ ਤੇ ਨਵੀਨਤਾ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸਵਾਮੀ ਸ਼ਰਧਾਨੰਦ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਨੌਜਵਾਨ ਸਿੱਖਿਅਤ, ਆਤਮ-ਨਿਰਭਰ ਤੇ ...

ਅਜੀਤ ਡੈਸਕ 02-11-2026

ਕੁਰੂਕਸ਼ੇਤਰ, 1 ਨਵੰਬਰ (ਰਾਮਪਾਲ ਸ਼ਰਮਾ)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਹੈ ਕਿ ਸਾਲ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਦੇਸ਼ ਦੇ ਨੌਜਵਾਨਾਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ’ਤੇ ਮਾਣ ਕਰਦਿਆਂ ਆਧੁਨਿਕ ਗਿਆਨ, ਵਿਗਿਆਨ, ਤਕਨਾਲੋਜੀ ਤੇ ਨਵੀਨਤਾ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸਵਾਮੀ ਸ਼ਰਧਾਨੰਦ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਨੌਜਵਾਨ ਸਿੱਖਿਅਤ, ਆਤਮ-ਨਿਰਭਰ ਤੇ ਸਦਭਾਵਨਾ ਵਾਲੇ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣਗੇ। ਰਾਸ਼ਟਰਪਤੀ ਅੱਜ ਕੁਰੂਕੁਸ਼ੇਤਰ ਸਥਿਤ ਗੁਰੁਕੁਲ ’ਚ ਸਵਾਮੀ ਸ਼ਰਧਾਨੰਦ ਦੇ ਬਲਿਦਾਨ ਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ’ਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਸਵਾਮੀ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮੁਨਸ਼ੀਰਾਮ ਤੋਂ ਮਹਾਤਮਾ ਮੁਨਸ਼ੀਰਾਮ ਤੇ ਫਿਰ ਸਵਾਮੀ ਸ਼ਰਧਾਨੰਦ ਬਣਨ ਤੱਕ ਦਾ ਉਨ੍ਹਾਂ ਦਾ ਜੀਵਨ ਸਫ਼ਰ ਬੇਹੱਦ ਪ੍ਰੇਰਨਾਦਾਇਕ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਵਾਮੀ ਸ਼ਰਧਾਨੰਦ ਜੀ ਸਮਾਜਿਕ ਏਕਤਾ ਦੇ ਮਜ਼ਬੂਤ ਹਮਾਇਤੀ ਸਨ। ਉਨ੍ਹਾਂ ਛੂਆਛਾਤ ਵਰਗੀ ਸਮਾਜਿਕ ਬੁਰਾਈ ਨੂੰ ਖ਼ਤਮ ਕਰਨ ਤੇ ਦਲਿਤ ਵਰਗ ਦੀ ਭਲਾਈ ਲਈ ਮਹੱਤਵਪੂਰਨ ਯਤਨ ਕੀਤੇ। ਉਨ੍ਹਾਂ ਕਿਹਾ ਕਿ ਸਵਾਮੀ ਜੀ ਨੇ ਗੁਰੁਕੁਲ ਸਿੱਖਿਆ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਤੇ ਭਾਰਤੀ ਸਿੱਖਿਆ ਤੇ ਸੱਭਿਆਚਾਰ ਨੂੰ ਮਜ਼ਬੂਤ ਕਰਨ ’ਚ ਅਹਿਮ ਯੋਗਦਾਨ ਪਾਇਆ। ਇਸ ਮੌਕੇ ਹਰਿਆਣਾ ਦੇ ਮੁੱਖ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਰੁਕੁਲ ਕੁਰੂਕਸ਼ੇਤਰ ਦੀ 180 ਏਕੜ ’ਚ ਫੈਲੀ ਕੁਦਰਤੀ ਖੇਤੀ ਦੀ ਵਿਵਸਥਾ ਦੀ ਸ਼ਲਾਘਾ ਕਰਦਿਆਂ ਇਸ ਨੂੰ ਹਰਿਆਣਾ ਤੇ ਉੱਤਰੀ ਭਾਰਤ ਦੇ ਕਿਸਾਨਾਂ ਲਈ ਪ੍ਰੇਰਨਾਦਾਇਕ ਮਾਡਲ ਦੱਸਿਆ। ਉਨ੍ਹਾਂ ਕਿਹਾ ਕਿ ਸਵਾਮੀ ਸ਼ਰਧਾਨੰਦ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਸਮਾਜ ਦੇ ਆਖਰੀ ਵਿਅਕਤੀ ਤੱਕ ਸਿੱਖਿਆ ਦੀ ਰੌਸ਼ਨੀ ਪਹੁੰਚਾਈ ਜਾਵੇ। ਇਸ ਮੌਕੇ ਰਾਜਪਾਲ ਪ੍ਰੋ. ਆਸ਼ਿਮ ਕੁਮਾਰ ਘੋਸ਼ ਵੀ ਮੌਜੂਦ ਸਨ।

ਪਿਛਲੀ ਖ਼ਬਰ ਰੈਲੀ ਦਾ ਮਕਸਦ ਦੇਸ਼ ’ਚ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼-ਨੱਢਾ ਅਗਲੀ ਖ਼ਬਰ ਸੀ.ਬੀ.ਆਈ. ਵਲੋਂ ‘ਮਹਾਂਦੇਵ ਸੱਟੇਬਾਜ਼ੀ ਐਪ’ ਮਾਮਲੇ ਦੇ ਮੁੱਖ ਮੁਲਜ਼ਮ ਦੀ ਓਮਾਨ ਤੋਂ ਹਵਾਲਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।